23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸਪੀਕਰ ਸੰਧਵਾਂ ਵਲੋਂ ਦੁੱਖ ਦਾ ਪ੍ਰਗਟਾਵਾ

ਕੋਟਕਪੂਰਾ, 22 ਅਗਸਤ (ਮੋਹਰ ਸਿੰਘ ਗਿੱਲ, ਰਿੰਕੂ ਮਲਹੋਤਰਾ)-ਪਿੰਡ ਚੰਦਬਾਜਾ ਨਜ਼ਦੀਕ ਇਕ ਭਿਆਨਕ ਸੜਕ ਹਾਦਸੇ ’ਚ ਮਾਰੇ ਜਾਣ ਵਾਲੇ ਦੋ ਵਿਅਕਤੀਆਂ ਦੇ ਪਰਿਵਾਰਾਂ ਨਾਲ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਦੇ ਘਰ ਜਾ ਕੇ ਦੁੱਖ ਸਾਂਝਾ ਕੀਤਾ। ਸੰਧਵਾਂ ਨੇ ਕਿਹਾ ਕਿ ਦੋ ਕੀਮਤੀ ਜਾਨਾਂ ਦਾ ਚਲੇ ਜਾਣਾ ਬੇਹੱਦ ਦੁਖਦਾਈ ਹੈ।

Ad Position 21
No active advertisement
ਅਜੀਤ ਡੈਸਕ 23-08-2026
ਕੋਟਕਪੂਰਾ, 22 ਅਗਸਤ (ਮੋਹਰ ਸਿੰਘ ਗਿੱਲ, ਰਿੰਕੂ ਮਲਹੋਤਰਾ)-ਪਿੰਡ ਚੰਦਬਾਜਾ ਨਜ਼ਦੀਕ ਇਕ ਭਿਆਨਕ ਸੜਕ ਹਾਦਸੇ ’ਚ ਮਾਰੇ ਜਾਣ ਵਾਲੇ ਦੋ ਵਿਅਕਤੀਆਂ ਦੇ ਪਰਿਵਾਰਾਂ ਨਾਲ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਦੇ ਘਰ ਜਾ ਕੇ ਦੁੱਖ ਸਾਂਝਾ ਕੀਤਾ। ਸੰਧਵਾਂ ਨੇ ਕਿਹਾ ਕਿ ਦੋ ਕੀਮਤੀ ਜਾਨਾਂ ਦਾ ਚਲੇ ਜਾਣਾ ਬੇਹੱਦ ਦੁਖਦਾਈ ਹੈ। ਇਹ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪ੍ਰਮਾਤਮਾ ਅੱਗੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਦੁਖੀ ਪਰਿਵਾਰਾਂ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਦੇਣ ਲਈ ਅਰਦਾਸ ਕੀਤੀ। ਇਹ ਦੋਵੇਂ ਮੁੱਦਕੀ ਤੋਂ ਆਪਣੀ ਐਕਟਿਵਾ ’ਤੇ ਪਿੰਡ ਵਾਪਸ ਆ ਰਹੇ ਸੀ ਕਿ ਅੱਗੇ ਕਾਰ ਨਾਲ ਟੱਕਰ ਹੋ ਗਈ। ਇਸ ਦੌਰਾਨ ਸਤਨਾਮ ਸਿੰਘ (31) ਪੁੱਤਰ ਲਖਵਿੰਦਰ ਸਿੰਘ ਅਤੇ ਪਰਮਜੀਤ ਸਿੰਘ (58) ਪਿੰਡ ਚੰਦਬਾਜਾ ਦੋਨੋਂ ਪੱਕੇ ਦੋਸਤਾਂ ਦੀ ਮੌਤ ਹੋ ਗਈ।
Ad Position 22
No active advertisement
ਪਿਛਲੀ ਖ਼ਬਰ ਅਚੀਵਰ ਪੁਆਇੰਟ ਕੋਟਕਪੂਰਾ ਦੀ ਵਿਦਿਆਰਥਣ ਨੇ ਪੀ . ਟੀ . ਈ . ’ ਚ 90 ਸਕੋਰ ਪ੍ਰਾਪਤ ਕੀਤੇ ਅਗਲੀ ਖ਼ਬਰ 5.14 ਗਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ
Ad Position 24