22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਹਾੜੇ ਸੰਬੰਧੀ ਪ੍ਰਾਚੀਨ ਸ੍ਰੀ ਸ਼ਿਵ ਸ਼ਨੀ ਮੰਦਰ ਪ੍ਰਬੰਧਕ ਕਮੇਟੀ ਦੀ ਹੋਈ ਅਹਿਮ ਮੀਟਿੰਗ

ਬਾਘਾ ਪੁਰਾਣਾ , 22 ਅਗਸਤ ( ਟਿੰਕੂ ਕਾਠਪਾਲ )- ਪ੍ਰਾਚੀਨ ਸ਼੍ਰੀ ਸ਼ਿਵ ਸ਼ਨੀ ਮੰਦਰ ਪ੍ਰਬੰਧਕ ਕਮੇਟੀ ( ਮਾਲ ਸਾਹਿਬ ) ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਰਾਜ ਕੁਮਾਰ ਗਰਗ ਦੀ ਯੋਗ ਅਗਵਾਈ ਹੇਠ ਸੰਪੰਨ ਹੋਈ । ਮੀਟਿੰਗ ਦੌਰਾਨ ਆਗਾਮੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ( ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦਾ ਅਵਤਾਰ ਦਿਹਾੜਾ ) ਦਾ ਪਵਿੱਤਰ ਤਿਉਹਾਰ 04 ਸਤੰਬਰ ਦਿਨ ਸ਼ੁੱਕਰਵਾਰ ਨੂੰ ਬੜੀ ਹੀ ਸ਼ਰਧਾ , ਉਤਸ਼ਾਹ ਅਤੇ ਧੂਮ - ਧਾਮ ਨਾਲ ਮਨਾਉਣ ਦਾ ਫ਼ੈਸਲਾ ਲਿਆ ਗਿਆ ।

Ad Position 21
No active advertisement
ਅਜੀਤ ਡੈਸਕ 23-08-2026
ਬਾਘਾ ਪੁਰਾਣਾ , 22 ਅਗਸਤ ( ਟਿੰਕੂ ਕਾਠਪਾਲ )- ਪ੍ਰਾਚੀਨ ਸ਼੍ਰੀ ਸ਼ਿਵ ਸ਼ਨੀ ਮੰਦਰ ਪ੍ਰਬੰਧਕ ਕਮੇਟੀ ( ਮਾਲ ਸਾਹਿਬ ) ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਰਾਜ ਕੁਮਾਰ ਗਰਗ ਦੀ ਯੋਗ ਅਗਵਾਈ ਹੇਠ ਸੰਪੰਨ ਹੋਈ । ਮੀਟਿੰਗ ਦੌਰਾਨ ਆਗਾਮੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ( ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦਾ ਅਵਤਾਰ ਦਿਹਾੜਾ ) ਦਾ ਪਵਿੱਤਰ ਤਿਉਹਾਰ 04 ਸਤੰਬਰ ਦਿਨ ਸ਼ੁੱਕਰਵਾਰ ਨੂੰ ਬੜੀ ਹੀ ਸ਼ਰਧਾ , ਉਤਸ਼ਾਹ ਅਤੇ ਧੂਮ - ਧਾਮ ਨਾਲ ਮਨਾਉਣ ਦਾ ਫ਼ੈਸਲਾ ਲਿਆ ਗਿਆ । ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਮੇਟੀ ਦੇ ਸਮੂਹ ਮੈਂਬਰਾਂ ਦੀਆਂ ਵੱਖ - ਵੱਖ ਡਿਊਟੀਆਂ ਲਗਾਈਆਂ ਗਈਆਂ । ਜਾਣਕਾਰੀ ਦਿੰਦਿਆਂ ਕਮੇਟੀ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁੱਖ ਤਿਉਹਾਰ ਤੋਂ 7 ਦਿਨ ਪਹਿਲਾਂ ‘ ਇਕ ਘਰ , ਇਕ ਸੰਕੀਰਤਨ ’ ਦੀ ਤਰਜ਼ ‘ ਤੇ ਰੋਜ਼ਾਨਾ ਭਗਵਾਨ ਬਾਂਕੇ ਬਿਹਾਰੀ ਜੀ ਦੇ ਨਾਮ ਦਾ ਮਹਿਮਾ ਗਾਇਨ ਕੀਤਾ ਜਾਵੇਗਾ । ਜਨਮ ਅਸ਼ਟਮੀ ਵਾਲੇ ਦਿਨ ਮੰਦਰ ਵਿਖੇ ਅਲੌਕਿਕ ਰੰਗ - ਬਰੰਗੀਆਂ ਲਾਈਟਾਂ , ਮਨਮੋਹਕ ਫੁੱਲਾਂ ਦੀ ਸਜਾਵਟ ਅਤੇ ਸੁੰਦਰ - ਸੁੰਦਰ ਝਾਕੀਆਂ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਹੋਣਗੀਆਂ । ਪ੍ਰੋਗਰਾਮ ਰਾਤ 8:00 ਵਜੇ ਮਨਮੋਹਕ ਝਾਕੀਆਂ ਦੇ ਉਦਘਾਟਨ ਦੀ ਰਸਮ ਅਦਾ ਕੀਤੀ ਜਾਵੇਗੀ । ਰਾਤ 11:00 ਵਜੇ ਬਾਂਕੇ ਬਿਹਾਰੀ ਜੀ ਅਤੇ ਰਾਧਾ ਰਾਣੀ ਜੀ ਦੇ ਨਾਮ ਦਾ ਅਲੌਕਿਕ ਸੰਕੀਰਤਨ ਪ੍ਰਾਰੰਭ ਹੋਵੇਗਾ । ਰਾਤ 12:00 ਵਜੇ ਮਹਾ ਆਰਤੀ ਤੋਂ ਬਾਅਦ ਕੇਕ ਪ੍ਰਸ਼ਾਦ ਵੰਡਿਆਂ ਜਾਵੇਗਾ ਅਤੇ ਭਗਵਾਨ ਜੀ ਨੂੰ ਛਪਣ ਭੋਗ ਲਗਾਇਆ ਜਾਵੇਗਾ । ਕਮੇਟੀ ਵਲੋਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਸ਼ੁੱਭ ਦਿਹਾੜੇ ‘ ਤੇ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੇ ਦਰਸ਼ਨ ਕਰਨ , ਝੂਲਾ ਝੁਲਾਉਣ ਅਤੇ ਸੁੰਦਰ ਝਾਕੀਆਂ ਦਾ ਅਨੰਦ ਮਾਣ ਕੇ ਪੁੰਨ ਦੇ ਭਾਗੀ ਬਣਨ ਮੀਟਿੰਗ ਦੌਰਾਨ ਪ੍ਰਧਾਨ ਰਾਜ ਕੁਮਾਰ ਗਰਗ ਤੋਂ ਇਲਾਵਾ ਯੋਗੇਸ਼ ਬਾਂਸਲ ( ਯੋਗੀ ), ਦੀਪਕ ਬਾਂਸਲ ( ਰੇਲੂ ), ਮੁਨੀਸ਼ ਗਰਗ ( ਟੀਨੀ ), ਗਗਨ ਗੋਇਲ , ਲਵਪ੍ਰੀਤ ਸਿੰਘ ( ਲਵ ), ਸਾਹਿਲ ਗਰਗ , ਜਸਵੀਰ ਕੁਮਾਰ ( ਸ਼ੇਰੀ ), ਰੋਹਿਤ ਬਾਂਸਲ , ਜੋਨੀ ਗਰਗ , ਵਿੱਕੀ ਗਰਗ , ਰਾਹੁਲ ਖੱਤਰੀ , ਕੇਵਲ ਕੁਮਾਰ ( ਬਿੱਟਾ ), ਸੁਰਿੰਦਰ ਕੁਮਾਰ ( ਛਿੰਦੂ ), ਸੁਮੀਤ ਸਾਹਿਲ ਚੰਚਲ , ਜਤਿਨ ਅਰੋੜਾ , ਦਿਪਾਂਸੂ ਗਾਂਧੀ , ਜਸ਼ਨ ਝੰਜੀ , ਪੰਡਤ ਕਾਕੂ ਸ਼ਰਮਾ ਅਤੇ ਨਵ ਅਰੋੜਾ ਆਦਿ ਵਿਸ਼ੇਸ਼ ਤੌਰ ‘ ਤੇ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਮਾਸਟਰ ਮੱਘਰ ਸਿੰਘ ਬੁੱਟਰ ਦੇ ਸਦੀਵੀ ਵਿਛੋੜੇ ’ਤੇ ਬੁੱਟਰ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਹਲਕੇ ਦੇ ਵਿਕਾਸ ਕਾਰਜਾਂ ਨੂੰ ਸੰਜੀਦਗੀ ਨਾਲ ਨੇਪਰੇ ਚਾੜ੍ਹ ਰਹੇ ਨੇ ਵਿਧਾਇਕ ਢੋਸ-ਸਰਪੰਚ ਚਾਵਲਾ
Ad Position 24