ਸਾਦਿਕ, 27 ਅਗਸਤ (ਆਰ.ਐਸ.ਧੁੰਨਾ)-ਸੰਯੁਕਤ ਕਿਸਾਨ ਮੋਰਚਾ ਪੰਜਾਬ ਵਲੋਂ ਕਿਸਾਨਾਂ ਦੀਆਂ ਹੱਕੀ ਅਤੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ 1 ਸਤੰਬਰ ਤੋਂ ਚੰਡੀਗੜ੍ਹ ਵਿਖੇ ਮੋਰਚਾ ਲਗਾਇਆ ਜਾ ਰਿਹਾ ਹੈ। ਇਸ ਮੋਰਚੇ ’ਚ ਸ਼ਾਮਿਲ ਹੋਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਫ਼ਰੀਦਕੋਟ ਵਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਸਬੰਧ ’ਚ ਜਥੇਬੰਦੀ ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਸਰਬਸੰਮਤੀ ਨਾਲ ਜ਼ਿਲ੍ਹਾ ਕਮੇਟੀ ਦਾ ਵਿਸਥਾਰ ਕੀਤਾ ਗਿਆ। ਜਿਸ ਵਿਚ ਮਹਿਤਾਬ ਸਿੰਘ ਗੁੱਜਰ ਨੂੰ ਸਰਪ੍ਰਸਤ, ਬਲਵਿੰਦਰ ਸਿੰਘ ਧੂੜਕੋਟ ਪ੍ਰਧਾਨ, ਸੁਖਦੇਵ ਸਿੰਘ ਬੱਬੀ ਬਰਾੜ ਜਰਨਲ ਸਕੱਤਰ, ਪਰਮਜੀਤ ਸਿੰਘ ਚੈਨਾ ਸੀਨੀਅਰ ਮੀਤ ਪ੍ਰਧਾਨ, ਜਸਵੀਰ ਸਿੰਘ ਧੂੜਕੋਟ ਖਜ਼ਾਨਚੀ, ਨਿਰੰਜਨ ਸਿੰਘ ਸੈਦੇਕੇ ਮੀਤ ਪ੍ਰਧਾਨ, ਮੌੜ ਸਿੰਘ ਸੈਦੇਕੇ ਪ੍ਰੈਸ ਸਕੱਤਰ, ਜੁਆਇੰਟ ਸਕੱਤਰ ਅਮਨ ਫ਼ਰੀਦਕੋਟ ਅਤੇ ਮਨਵੀਰ ਸਿੰਘ ਘੁੱਦੂਵਾਲਾ ਨੂੰ ਸਹਿ ਸਕੱਤਰ ਚੁਣਿਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਕਿਸਾਨ ਕਰਜ਼ੇ, ਵੱਧ ਰਹੀਆਂ ਖੇਤੀ ਲਾਗਤਾਂ , ਫ਼ਸਲਾਂ ਦੇ ਵਾਜਬ ਭਾਅ ਅਤੇ ਪਾਣੀਆਂ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਪਰ ਸਰਕਾਰਾਂ ਵਲੋਂ ਕਿਸਾਨਾਂ ਦੀਆਂ ਮੁੱਖ ਮੰਗਾਂ ਦਾ ਸਥਾਈ ਹੱਲ ਨਹੀਂ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਵਲੋਂ 1 ਸਤੰਬਰ ਨੂੰ ਚੰਡੀਗੜ੍ਹ ਵਿਖੇ ਲਾਏ ਜਾ ਰਹੇ ਮੋਰਚੇ ਸਬੰਧੀ ਦੱਸਿਆ ਕਿ ਇਹ ਮੋਰਚਾ ਕਿਸਾਨਾਂ ਲਈ ਕਰਜ਼ਾ ਮੁਆਫ਼ੀ, ਸਾਰੀਆਂ ਫ਼ਸਲਾਂ ਲਈ ਐਮ.ਐਸ.ਪੀ ਦੀ ਕਾਨੂੰਨੀ ਗਾਰੰਟੀ ਲਾਗੂ ਕਰਵਾਉਣ, ਕਿਸਾਨ ਵਿਰੋਧੀ ਟਰੇਡ ਸਮਝੌਤੇ ਰੱਦ ਕਰਵਾਉਣ, ਖੇਤੀ ਲਾਗਤਾਂ ਘਟਾਉਣ ਅਤੇ ਕਿਸਾਨਾਂ ਨੂੰ ਫ਼ਸਲਾਂ ਦੇ ਲਾਹੇਵੰਦ ਭਾਅ ਯਕੀਨੀ ਬਣਾਉਣ ਲਈ ਲਗਾਇਆ ਜਾ ਰਿਹਾ ਹੈ। ਇਸ ਮੌਕੇ ਜਗਦੀਸ਼ ਸਿੰਘ ਚਹਿਲ ਬਲਾਕ ਪ੍ਰਧਾਨ ਫ਼ਰੀਦਕੋਟ, ਅਮਨਦੀਪ ਸਿੰਘ ਖ਼ਾਲਸਾ ਬਲਾਕ ਪ੍ਰਧਾਨ, ਦਲਜੀਤ ਸਿੰਘ ਮੁਮਾਰਾ ਜਨਰਲ ਸਕੱਤਰ, ਕੁਲਦੀਪ ਸਿੰਘ ਸਾਧੂਵਾਲਾ ਮੀਤ ਪ੍ਰਧਾਨ, ਸਲਿੰਦਰ ਸਿੰਘ ਵਿੱਤ ਸਕੱਤਰ, ਰਾਜਾ ਸੰਧੂ ਮੀਤ ਪ੍ਰਧਾਨ, ਹੈਪੀ ਚਾਵਲਾ ਪ੍ਰੈੱਸ ਸਕੱਤਰ, ਸ਼ਿੰਦਰਪਾਲ ਸਿੰਘ ਸੈਦੇਕੇ, ਗੋਰਾ ਸਿੰਘ ਘੁੱਦੂਵਾਲਾ, ਪਰਮਜੀਤ ਸਿੰਘ ਵਾਂਦਰ ਜਟਾਣਾ, ਭੋਲਾ ਸਿੰਘ ਰੋਮਾਣਾ, ਅਰਬੇਲ ਸਿੰਘ ਆਦਿ ਹਾਜ਼ਰ ਸਨ।