ਬਾਬਾ ਫ਼ਰੀਦ ਆਗਮਨ ਪੁਰਬ ਦੀ ਸਫ਼ਲਤਾ ਲਈ ਵੱਖ-ਵੱਖ ਕਮੇਟੀਆਂ ਦਾ ਗਠਨ
ਫ਼ਰੀਦਕੋਟ, 14 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਫ਼ਰੀਦਕੋਟ ਵਿਖੇ ਬਾਬਾ ਸ਼ੇਖ ਫ਼ਰੀਦ ਨੂੰ ਸਮਰਪਿਤ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 19 ਸਤੰਬਰ ਤੋਂ 23 ਸਤੰਬਰ ਤੱਕ ਮਨਾਏ ਜਾ ਰਹੇ 57ਵੇਂ ਬਾਬਾ ਫ਼ਰੀਦ ਆਗਮਨ-ਪੁਰਬ ਦੀ ਸਫ਼ਲਤਾ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ। ਇਸ ਸਬੰਧੀ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਨੇ ਪ੍ਰੈਸ ਕਾਨਫਰੰਸ ਦੌਰਾਨ ਇਨ੍ਹਾਂ ਕਮੇਟੀਆਂ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਬੈਰੀ ਗੇਟ ਦੀ ਸੇਵਾ ਵਿਚ ਆਤਮਾ ਸਿੰਘ ਸਰਪੰਚ ਕੰਮੇਆਣਾ, ਗੁਰਲਾਭ ਸਿੰਘ, ਛੋਟੇ ਹਾਲ ਦੀ ਸੇਵਾ ਵਿਚ ਜਗਦੀਸ਼ ਸਿੰਘ ਨੰਬਰਦਾਰ ਅਤੇ ਉਨ੍ਹਾਂ ਦੀ ਟੀਮ, ਪ੍ਰਸ਼ਾਦਿਆਂ ਦੀ ਸੇਵਾ ਸੰਭਾਲ ਲਈ ਗੁਰਚਰਨ ਸਿੰਘ, ਗੁਰਜੀਤ ਸਿੰਘ ਚਮੇਲੀ, ਸਰਬਜੀਤ ਕੌਰ, ਰਮਿੰਦਰ ਕੌਰ ਅਤੇ ਕਿੰਨੂ ਕੌਰ, ਦੇਗ ਦੀ ਸੇਵਾ ਲਈ ਕਿਲ੍ਹਾ ਨੌ ਤੋਂ ਸਾਹਿਬ ਸਿੰਘ, ਪਰਮਜੀਤ ਸਿੰਘ, ਸੁਖਮੰਦਰ ਸਿੰਘ, ਜੋੜਾ ਘਰ ਦੀ ਸੇਵਾ ਲਈ ਜਰਨੈਲ ਸਿੰਘ, ਜਗਤਾਰ ਸਿੰਘ, ਜਗਜੀਵਨ ਸਿੰਘ, ਪ੍ਰਭਜੋਤ ਸਿੰਘ, ਲੰਗਰ ਹਾਲ ਦੀ ਸੇਵਾ ਲਈ ਇਕਬਾਲ ਸਿੰਘ, ਹਰਪ੍ਰੀਤ ਸਿੰਘ, ਸ੍ਰੀ ਵਿਨਾਇਕ, ਦਵਿੰਦਰ ਸਿੰਘ, ਅਸ਼ੋਕ ਸੱਚਰ ਅਤੇ ਅਸ਼ਵਨੀ ਬਾਂਸਲ ਅਤੇ ਰਸਦ ਖਰੀਦਣ ਲਈ ਕੁਲਜੀਤ ਸਿੰਘ ਮੋਂਗੀਆ, ਨਰਿੰਦਰ ਪਾਲ ਸਿੰਘ ਬਰਾੜ, ਇਕਬਾਲ ਸਿੰਘ, ਹਰਪ੍ਰੀਤ ਸਿੰਘ, ਸਫ਼ਾਈ ਦੀ ਸੇਵਾ ਲਈ ਰਾਜੂ ਸਿੰਘ ਅਤੇ ਉਨ੍ਹਾਂ ਦੀ ਟੀਮ, ਜਸ਼ਨ ਸਿੰਘ, ਨਵ ਸਿੰਘ ਤੇ ਗੁਰਪਿਆਰ ਸਿੰਘ, ਅੰਮ੍ਰਿਤਪਾਲ ਸਿੰਘ, ਮੱਖਣ ਸਿੰਘ, ਲੰਗਰ ਵਰਤਾਉਣ ਲਈ ਲਾਅ ਕਾਲਜ ਦੇ ਪ੍ਰੋ.
ਫ਼ਰੀਦਕੋਟ, 14 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਫ਼ਰੀਦਕੋਟ ਵਿਖੇ ਬਾਬਾ ਸ਼ੇਖ ਫ਼ਰੀਦ ਨੂੰ ਸਮਰਪਿਤ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 19 ਸਤੰਬਰ ਤੋਂ 23 ਸਤੰਬਰ ਤੱਕ ਮਨਾਏ ਜਾ ਰਹੇ 57ਵੇਂ ਬਾਬਾ ਫ਼ਰੀਦ ਆਗਮਨ-ਪੁਰਬ ਦੀ ਸਫ਼ਲਤਾ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ। ਇਸ ਸਬੰਧੀ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਨੇ ਪ੍ਰੈਸ ਕਾਨਫਰੰਸ ਦੌਰਾਨ ਇਨ੍ਹਾਂ ਕਮੇਟੀਆਂ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਬੈਰੀ ਗੇਟ ਦੀ ਸੇਵਾ ਵਿਚ ਆਤਮਾ ਸਿੰਘ ਸਰਪੰਚ ਕੰਮੇਆਣਾ, ਗੁਰਲਾਭ ਸਿੰਘ, ਛੋਟੇ ਹਾਲ ਦੀ ਸੇਵਾ ਵਿਚ ਜਗਦੀਸ਼ ਸਿੰਘ ਨੰਬਰਦਾਰ ਅਤੇ ਉਨ੍ਹਾਂ ਦੀ ਟੀਮ, ਪ੍ਰਸ਼ਾਦਿਆਂ ਦੀ ਸੇਵਾ ਸੰਭਾਲ ਲਈ ਗੁਰਚਰਨ ਸਿੰਘ, ਗੁਰਜੀਤ ਸਿੰਘ ਚਮੇਲੀ, ਸਰਬਜੀਤ ਕੌਰ, ਰਮਿੰਦਰ ਕੌਰ ਅਤੇ ਕਿੰਨੂ ਕੌਰ, ਦੇਗ ਦੀ ਸੇਵਾ ਲਈ ਕਿਲ੍ਹਾ ਨੌ ਤੋਂ ਸਾਹਿਬ ਸਿੰਘ, ਪਰਮਜੀਤ ਸਿੰਘ, ਸੁਖਮੰਦਰ ਸਿੰਘ, ਜੋੜਾ ਘਰ ਦੀ ਸੇਵਾ ਲਈ ਜਰਨੈਲ ਸਿੰਘ, ਜਗਤਾਰ ਸਿੰਘ, ਜਗਜੀਵਨ ਸਿੰਘ, ਪ੍ਰਭਜੋਤ ਸਿੰਘ, ਲੰਗਰ ਹਾਲ ਦੀ ਸੇਵਾ ਲਈ ਇਕਬਾਲ ਸਿੰਘ, ਹਰਪ੍ਰੀਤ ਸਿੰਘ, ਸ੍ਰੀ ਵਿਨਾਇਕ, ਦਵਿੰਦਰ ਸਿੰਘ, ਅਸ਼ੋਕ ਸੱਚਰ ਅਤੇ ਅਸ਼ਵਨੀ ਬਾਂਸਲ ਅਤੇ ਰਸਦ ਖਰੀਦਣ ਲਈ ਕੁਲਜੀਤ ਸਿੰਘ ਮੋਂਗੀਆ, ਨਰਿੰਦਰ ਪਾਲ ਸਿੰਘ ਬਰਾੜ, ਇਕਬਾਲ ਸਿੰਘ, ਹਰਪ੍ਰੀਤ ਸਿੰਘ, ਸਫ਼ਾਈ ਦੀ ਸੇਵਾ ਲਈ ਰਾਜੂ ਸਿੰਘ ਅਤੇ ਉਨ੍ਹਾਂ ਦੀ ਟੀਮ, ਜਸ਼ਨ ਸਿੰਘ, ਨਵ ਸਿੰਘ ਤੇ ਗੁਰਪਿਆਰ ਸਿੰਘ, ਅੰਮ੍ਰਿਤਪਾਲ ਸਿੰਘ, ਮੱਖਣ ਸਿੰਘ, ਲੰਗਰ ਵਰਤਾਉਣ ਲਈ ਲਾਅ ਕਾਲਜ ਦੇ ਪ੍ਰੋ. ਮੋਹਨ ਸਿੰਘ ਸੱਗੂ, ਪ੍ਰੋ. ਪਰਮਿੰਦਰ ਸਿੰਘ ਬੁੱਟਰ ਤੇ ਜਲ ਸੇਵਾ ਲਈ ਡਾ. ਗੁਰਇੰਦਰ ਮੋਹਨ ਸਿੰਘ, ਕੈਪਟਨ ਧਰਮ ਸਿੰਘ, ਫ਼ਾਇਨਾਂਸ ਕਮੇਟੀ ਦੀ ਸੇਵਾ ਲਈ ਗੁਰਜਾਪ ਸਿੰਘ ਸੇਖੋਂ, ਸੁਰਿੰਦਰ ਸਿੰਘ ਰੋਮਾਣਾ ਅਤੇ ਡਾ. ਗੁਰਇੰਦਰ ਮੋਹਨ ਸਿੰਘ ਅਤੇ ਸ਼ਿਕਾਇਤ ਕਮੇਟੀ ਵਿਚ ਇਨ੍ਹਾਂ ਨਾਲ ਦੀਪਇੰਦਰ ਸਿੰਘ ਸੇਖੋਂ ਅਤੇ ਨਰਿੰਦਰ ਪਾਲ ਸਿੰਘ ਬਰਾੜ ਵੀ ਇਨ੍ਹਾਂ ਨੂੰ ਆਪਣਾ ਪੂਰਾ ਸਹਿਯੋਗ ਦੇਣਗੇ। ਸਿਮਰਜੀਤ ਸਿੰਘ ਸੇਖੋਂ ਦੱਸਿਆ ਕਿ ਪਿਛਲੇ ਸਾਲ ਪੰਜਾਬ ਵਿਚ ਆਏ ਭਾਰੀ ਹੜ੍ਹਾਂ ਦੇ ਹਾਲਾਤਾਂ ਕਾਰਨ ਬਾਬਾ ਫ਼ਰੀਦ ਆਗਮਨ ਪੁਰਬ ਜ਼ਿਆਦਾ ਵੱਡੇ ਪੱਧਰ ’ਤੇ ਨਹੀਂ ਮਨਾਇਆ ਗਿਆ ਸੀ ਪਰ ਸੁਸਾਇਟੀ ਵਲੋਂ 51 ਲੱਖ ਦੀ ਰਾਸ਼ੀ ਚੀਫ਼ ਮਨਿਸਟਰ ਰਿਲੀਫ਼ ਫੰਡ ਨੂੰ ਦਿੱਤੀ ਗਈ ਸੀ ਅਤੇ 2 ਲੱਖ ਦੀ ਰਾਸ਼ੀ ਰੈੱਡ ਕਰਾਸ ਸੁਸਾਇਟੀ ਨੂੰ ਮੁਨੱਖਤਾ ਦੀ ਸੇਵਾ ਲਈ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਸੰਗਤਾਂ ਅਪੀਲ ਕੀਤੀ ਕਿ ਮੇਲੇ ਦੌਰਾਨ ਸਫ਼ਾਈ ਦਾ ਖ਼ਾਸ ਤੌਰ ’ਤੇ ਧਿਆਨ ਰੱਖਣ ਤੇ ਪਲਾਸਟਿਕ ਦਾ ਪ੍ਰਯੋਗ ਨਾ ਕਰਨ ਤੇ ਨਾ ਹੀ ਲਿਫ਼ਾਫ਼ੇ ਅਤੇ ਹੋਰ ਗੰਦਗੀ ਸੜਕਾਂ ’ਤੇ ਸੁੱਟਣ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਦੌਰਾਨ ਸ਼ਰਧਾਲੂਆਂ ਨੂੰ ਟਰੈਫਿਕ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਉਨ੍ਹਾਂ ਸਰਕਾਰ ਨੂੰ ਵੀ ਪੁਖਤਾ ਪ੍ਰਬੰਧ ਕਰਨ ਲਈ ਗੁਜ਼ਾਰਿਸ਼ ਕੀਤੀ। ਉਨ੍ਹਾਂ ਕਿਹਾ ਕਿ ਐਬੂਲੈਂਸ ਲਈ ਵੀ ਖ਼ਾਸ ਰੂਟ ਬਣਾਏ ਜਾਣ ਤਾਂ ਜੋ ਕਿਸੇ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਬਲਜਿੰਦਰ ਸਿੰਘ ਅਹੂਜਾ ਪ੍ਰਧਾਨ ਨਗਰ ਕੌਂਸਲ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਮੇਲੇ ਦੀ ਸਫ਼ਲਤਾ ਲਈ ਪ੍ਰਸ਼ਾਸਨ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਅਹੁਦੇਦਾਰ ਚਰਨਜੀਤ ਸਿੰਘ ਸੇਖੋਂ, ਸੁਰਿੰਦਰ ਸਿੰਘ ਰੋਮਾਣਾ, ਡਾ. ਗੁਰਇੰਦਰ ਮੋਹਨ ਸਿੰਘ, ਦੀਪਇੰਦਰ ਸਿੰਘ ਸੇਖੋਂ, ਕੁਲਜੀਤ ਸਿੰਘ ਮੌਗੀਆਂ, ਗੁਰਜਾਪ ਸਿੰਘ ਸੇਖੋਂ ਅਤੇ ਨਰਿੰਦਰ ਪਾਲ ਸਿੰਘ ਬਰਾੜ ਵੀ ਹਾਜ਼ਰ ਸਨ।