14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬਿਜਲੀ ਸੰਕਟ ਨੂੰ ਲੈ ਕੇ ਪੰਜਾਬ ’ਚ ਧਰਨੇ 16 ਤੋਂ : ਪਰਮਬੰਸ ਸਿੰਘ ਰੋਮਾਣਾ

ਫ਼ਰੀਦਕੋਟ, 14 ਸਤੰਬਰ (ਜਸਵੰਤ ਸਿੰਘ ਪੁਰਬਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਅੰਦਰ ਬਿਜਲੀ ਸੰਕਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਵਾਰ ’ਤੇ ਧਰਨੇ 16 ਸਤੰਬਰ ਤੋਂ ਸ਼ੁਰੂ ਕਰੇਗਾ। ਇਹ ਧਰਨੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ, ਬਿਜਲੀ ਬੋਰਡ ਦੇ ਦਫ਼ਤਰਾਂ ਤੇ ਬਿਜਲੀ ਗਰਿਡਾਂ ਦੇ ਸਾਹਮਣੇ ਦਿੱਤੇ ਜਾਣਗੇ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਫ਼ਰੀਦਕੋਟ, 14 ਸਤੰਬਰ (ਜਸਵੰਤ ਸਿੰਘ ਪੁਰਬਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਅੰਦਰ ਬਿਜਲੀ ਸੰਕਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਵਾਰ ’ਤੇ ਧਰਨੇ 16 ਸਤੰਬਰ ਤੋਂ ਸ਼ੁਰੂ ਕਰੇਗਾ। ਇਹ ਧਰਨੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ, ਬਿਜਲੀ ਬੋਰਡ ਦੇ ਦਫ਼ਤਰਾਂ ਤੇ ਬਿਜਲੀ ਗਰਿਡਾਂ ਦੇ ਸਾਹਮਣੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬਿਜਲੀ ਸੰਕਟ ਪੰਜਾਬ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਰਾਜ ਵਿਚ ਉਦਯੋਗਿਕ ਯੂਨਿਟ ਬਿਲਕੁਲ ਬੰਦ ਹੋ ਚੁੱਕੇ ਹਨ ਅਤੇ ਖੇਤੀ ਮੋਟਰਾਂ ਨੂੰ ਤਿੰਨ ਤੋਂ ਚਾਰ ਘੰਟੇ ਹੀ ਬਿਜਲੀ ਦਿੱਤੀ ਜਾ ਰਹੀ ਹੈ। ਜਦੋਂ ਕਿ 24 ਘੰਟਿਆਂ ਦੀ ਬਿਜਲੀ ਸਪਲਾਈ ਵਾਲੇ ਇਲਾਕਿਆਂ ਵਿਚ 10-10 ਘੰਟਿਆਂ ਦੇ ਲੰਬੇ ਕੰਟ ਲਗਾਏ ਜਾ ਰਹੇ ਹਨ। ਜਿਸ ਨੂੰ ਲੈ ਕੇ ਇਹ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਹਾਲਾਤ ਕਿਉਂ ਬਣੇ ਜਦੋਂ 2017 ਵਿਚ ਸ਼੍ਰੋਮਣੀ ਅਕਾਲੀ ਦੀ ਸਰਕਾਰ ਸੀ ਉਸ ਵਕਤ ਬਿਜਲੀ ਸਰਪਲਸ ਸੂਬਾ ਅਕਾਲੀ ਦਲ ਨੇ ਬਣਾਇਆ ਸੀ। ਜੇਕਰ ਇਸਤੋਂ ਵੀ ਪਿੱਛੇ ਨਿਗ੍ਹਾ ਮਾਰੀ ਜਾਵੇ ਤਾਂ 2007 ਵਿਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਸ ਸਮੇਂ 6200 ਮੈਗਾਵਾਟ ਬਿਜਲੀ ਸੀ। ਜਦੋਂ ਕਿ ਖਪਤ 8500 ਮੈਗਾਵਾਟ ਸੀ। ਉਸ ਸਮੇਂ 2400 ਮੈਗਾਵਾਟ ਦੀ ਘਾਟ ਸੀ। ਜਿਹੜੀ ਕਿ ਬਿਜਲੀ ਬੋਰਡ ਦੇ ਬੁਨਿਆਦੀ ਢਾਂਚੇ ਕਾਰਨ ਸੀ। ਬਿਜਲੀ ਦੇ ਗਰਿਡ ਤੇ ਤਾਰਾਂ ਕਾਫ਼ੀ ਪੁਰਾਣੀਆਂ ਸਨ। 70 ਫ਼ੀਸਦੀ ਤੋਂ ਵੱਧ ਪਾਵਰ ਗਰਿਡ ਓਵਰਲੋਡ ਸੀ ਅਤੇ ਵੰਡ ਦਾ 32 ਫ਼ੀਸਦ ਨੁਕਸਾਨ ਹੋ ਰਿਹਾ ਸੀ। ਉਸ ਵਕਤ ਇੰਡਸਟਰੀਜ਼ ਅਤੇ ਖੇਤੀਬਾੜੀ ਲਈ ਬਿਜਲੀ ਘੱਟ ਹੁੰਦੀ ਸੀ। ਇਨ੍ਹਾਂ ਹਲਾਤਾਂ ਦੇ ਮੱਦੇਨਜ਼ਰ ਅਕਾਲੀ ਸਰਕਾਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ’ਚ ਸੁਖਬੀਰ ਸਿੰਘ ਬਾਦਲ ਨੇ ਇਸ ਸਮੱਸਿਆ ਨੂੰ ਮਿਸ਼ਨ ਦੇ ਤੌਰ ’ਤੇ ਲਿਆ ਸੀ ਕਿ ਉਹ ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਬਣਾ ਕੇ ਰਹਿਣਗੇ। ਜਿਸ ਲਈ ਪੰਜਾਬ ਵਿਚ ਨਵੇਂ ਪਾਵਰ ਪਲਾਂਟ ਸਥਾਪਿਤ ਕੀਤੇ ਗਏ। ਬਿਜਲੀ ਦੀ ਸਮਰਥਾ 6200 ਮੈਗਾਵਾਟ ਤੋਂ ਲੈ ਕੇ 13951 ਮੈਗਾਵਾਟ ਕਰ ਦਿੱਤੀ ਗਈ ਸੀ। ਉਸ ਸਮੇਂ 8000 ਮੈਗਾਵਾਟ ਬਿਜਲੀ ਵੱਧ ਪੈਦਾ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਹੁਣ 10 ਸਾਲ ਹੋ ਗਏ ਇਕ ਸਿੰਗਲ ਯੂਨਿਟ ਵੀ ਬਿਜਲੀ ਦਾ ਨਵਾਂ ਪੈਦਾ ਨਹੀਂ ਹੋਇਆ। ਕੋਈ ਨਵਾਂ ਪਾਵਰ ਪਲਾਂਟ ਨਹੀਂ ਲੱਗਿਆ, ਕੋਈ ਨਵਾਂ ਜਨਰੇਸ਼ਨ ਪਲਾਂਟ ਨਹੀਂ ਲੱਗਿਆ। ਜਿਹੜੀ ਬਿਜਲੀ ਅਕਾਲੀ ਦਲ ਨੇ 13951 ਮੈਗਾਵਾਟ ਤਿਆਰ ਕੀਤੀ ਸੀ। 10 ਸਾਲਾਂ ’ਚ 14747 ਤਕਰੀਬਨ 800 ਮੈਗਾਵਾਟ ਵਧਿਆ। ਇਹ ਵਾਧਾ ਵੀ ਕਿਵੇਂ ਹੋਇਆ ਜਦੋਂ ਕਿ ਪੰਜਾਬ ’ਚ ਨਾ ਕੋਈ ਥਰਮਲ ਪਲਾਂਟ ਲੱਗਿਆ ਤੇ ਨਾ ਹੀ ਕਿਸੇ ਹੋਰ ਸੋਰਸਿਸ ਰਾਹੀਂ ਬਿਜਲੀ ਆਈ ਹੈ। ਇਹ ਵਾਧਾ ਸੋਲਰ ਸਿਸਟਮ ਰਾਹੀਂ ਹੋਇਆ ਹੈ। ਜਿਹੜੇ ਯੂਨਿਟ ਸੂਰਜੀ ਊਰਜਾ ਨਾਲ ਉਦਯੋਗ ਅਤੇ ਘਰ ਪੈਦਾ ਕਰ ਰਹੇ ਹਨ ਉਸਦੇ ਬਰਾਬਰ ਦਾ ਹੈ ਪ੍ਰੰਤੂ ਸਰਕਾਰ ਪਤਾ ਨਹੀਂ ਕਿਸ ਗੱਲ ’ਤੇ ਇਹ ਦਾਅਵੇ ਕਰ ਰਹੀ ਹੈ ਪੰਜਾਬ ਅੰਦਰ ਬਿਜਲੀ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਪਾਰਟੀਆਂ ਤੇ ਆਗੂਆਂ ਨੂੰ ਪਛਾਨਣ ਜਿਹੜੇ ਪੰਜਾਬ ਦੇ ਹਿੱਤਾਂ ਲਈ ਕੁਝ ਕਰਨਾ ਚਾਹੁੰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਫ਼ਰੀਦ ਆਗਮਨ ਪੁਰਬ ਦੀ ਸਫ਼ਲਤਾ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਅਗਲੀ ਖ਼ਬਰ ਕਾਰ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ
Ad Position 24