ਕਾਰ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ
ਕੋਟਕਪੂਰਾ, 14 ਸਤੰਬਰ (ਗਿੱਲ)-ਰਾਜਨ ਕੁਮਾਰ ਪੁੱਤਰ ਕਸ਼ਮੀਰੀ ਲਾਲ ਵਾਸੀ ਭੋਗਪੁਰ ਜ਼ਿਲ੍ਹਾ ਜਲੰਧਰ, ਹਾਲ ਵਾਸੀ ਮੁਹੱਲਾ ਕਾਜੀਆਂ ਵਾਲਾ ਚੌਂਕ, ਨੇੜੇ ਗਰਲਜ਼ ਸਕੂਲ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਹੈ ਕਿ ਉਹ ਭਾਈ ਰਾਹੁਲ ਸਿੰਘ ਸਿੱਧੂ ਬੀ. ਜੇ.
ਕੋਟਕਪੂਰਾ, 14 ਸਤੰਬਰ (ਗਿੱਲ)-ਰਾਜਨ ਕੁਮਾਰ ਪੁੱਤਰ ਕਸ਼ਮੀਰੀ ਲਾਲ ਵਾਸੀ ਭੋਗਪੁਰ ਜ਼ਿਲ੍ਹਾ ਜਲੰਧਰ, ਹਾਲ ਵਾਸੀ ਮੁਹੱਲਾ ਕਾਜੀਆਂ ਵਾਲਾ ਚੌਂਕ, ਨੇੜੇ ਗਰਲਜ਼ ਸਕੂਲ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਹੈ ਕਿ ਉਹ ਭਾਈ ਰਾਹੁਲ ਸਿੰਘ ਸਿੱਧੂ ਬੀ.ਜੇ.ਪੀ ਮੈਂਬਰ ਦੇ ਰਾਜਨੀਤਿਕ ਸਲਾਹਕਾਰ ਹਨ। ਮੁਹੱਲੇ ’ਚ ਉਨ੍ਹਾਂ ਨੇ ਇਕ ਕੋਠੀ ਕਿਰਾਏ ’ਤੇ ਲੈ ਕੇ ਪਾਰਟੀ ਦਫ਼ਤਰ ਬਣਾਇਆ ਹੈ। ਕਰਨ ਸਿੰਘ ਇਨ੍ਹਾਂ ਦਾ ਲਾਂਗਰੀ ਸੀ, ਜਿਸ ਨੂੰ ਇਨ੍ਹਾਂ ਨੇ ਕੰਮ ਤੋਂ ਹਟਾ ਦਿੱਤਾ ਸੀ। ਬੀਤੇ ਦਿਨੀ ਇਨ੍ਹਾਂ ਦੇ ਦਫ਼ਤਰ ’ਚ ਫ਼ੰਕਸ਼ਨ ਸੀ, ਜਿੱਥੇ ਕਰਨ ਆਪਣੇ ਨਾਲ ਦੋ ਲੜਕੇ ਲੈ ਕੇ ਬਿਨ ਬੁਲਾਏ ਆ ਗਿਆ। ਜਿਨਾਂ ਨੂੰ ਮੁਦਈ ਨੇ ਬਾਹਰ ਕੱਢ ਦਿੱਤਾ। ਅਗਲੇ ਦਿਨ ਮੁਦਈ ਦੀ ਕਾਰ ਹੌਂਡਾ ਸਿਟੀ ਜੋ ਗਲੀ ਵਿਚ ਖੜੀ ਸੀ ਚੋਰੀ ਹੋ ਗਈ, ਜੋ ਨਾਨਕਸਰ ਤੋਂ ਅੱਗੇ ਜੈਤੋ ਵੱਲ ਐਕਸੀਡੈਟ ਦੀ ਹਾਲਤ ਵਿਚ ਮਿਲੀ। ਮੁਦਈ ਨੇ ਆਪਣੇ ਤੌਰ ’ਤੇ ਪੜਤਾਲ ਕੀਤੀ ਅਤੇ ਪਤਾ ਲੱਗਾ ਕਿ ਕਰਨ ਅਤੇ ਇਸ ਦੇ ਨਾਲ ਜੋ ਲੜਕੇ ਗੁਰਜੋਤ ਸਿੰਘ ਅਤੇ ਰਣਵੀਬ ਸਿੰਘ ਆਏ ਸਨ। ਉਹ ਉਸ ਦਿਨ ਕਾਰ ਦੀ ਚਾਬੀ ਚੋਰੀ ਕਰਕੇ ਲੈ ਗਏ ਅਤੇ ਬਾਅਦ ਵਿਚ ਰਾਤ ਨੂੰ ਕਾਰ ਚੋਰੀ ਕਰਕੇ ਲੈ ਗਏ ਅਤੇ ਜਾਂਦੇ ਸਮੇ ਰਸਤੇ ਵਿਚ ਦਰੱਖ਼ਤ ਵਿਚ ਮਾਰ ਕੇ ਐਕਸੀਡੈਟ ਕਰਕੇ ਕਾਰ ਨੂੰ ਉਥੇ ਛੱਡ ਕੇ ਭੱਜ ਗਏ। ਇਸ ਸਬੰਧ ’ਚ ਉਕਤ ਤਿੰਨ ਜਣਿਆਂ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ।