ਅੱਜ ਭੋਗ ’ਤੇ ਵਿਸ਼ੇਸ਼- ਮਾਤਾ ਪ੍ਰਕਾਸ਼ ਕੌਰ ਢਿੱਲੋਂ ਬਰਗਾੜੀ
ਬਰਗਾੜੀ: ਮਾਤਾ ਪ੍ਰਕਾਸ਼ ਕੌਰ ਢਿੱਲੋਂ ਦਾ ਜਨਮ 1940 ਵਿਚ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਨੇੜਲੇ ਸਾਥੀ ਪਰਜਾ ਮੰਡਲ ਲਹਿਰ ਦੇ ਆਗੂ ਜਗਰਾਜ ਸਿੰਘ ਦੇ ਘਰ ਮਾਤਾ ਬਲਵੰਤ ਕੌਰ ਦੀ ਕੁੱਖੋਂ ਪਿੰਡ ਕੇਸਰ ਸਿੰਘ ਵਾਲਾ ਵਿਖੇ ਹੋਇਆ। ਆਪ ਦਾ ਵਿਆਹ ਕਸਬਾ ਬਰਗਾੜੀ ਦੇ ਨਾਮਵਰ ਸਿਆਸੀ ਪਰਿਵਾਰ ਦੇ ਸ: ਬੱਗਾ ਸਿੰਘ ਢਿੱਲੋਂ ਸਪੁੱਤਰ ਮਹਿੰਗਾ ਸਿੰਘ ਨਾਲ ਹੋਇਆ।
ਕ
ਕਾਂਗਰਸ ਪਾਰਟੀ ਦੇ ਹੱਕ ਵਿਚ ਕਰ ਰਹੇ ਹਨ ਨੁੱਕੜ ਮੀਟਿੰਗਾਂ
25-09-2026
ਬਰਗਾੜੀ: ਮਾਤਾ ਪ੍ਰਕਾਸ਼ ਕੌਰ ਢਿੱਲੋਂ ਦਾ ਜਨਮ 1940 ਵਿਚ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਨੇੜਲੇ ਸਾਥੀ ਪਰਜਾ ਮੰਡਲ ਲਹਿਰ ਦੇ ਆਗੂ ਜਗਰਾਜ ਸਿੰਘ ਦੇ ਘਰ ਮਾਤਾ ਬਲਵੰਤ ਕੌਰ ਦੀ ਕੁੱਖੋਂ ਪਿੰਡ ਕੇਸਰ ਸਿੰਘ ਵਾਲਾ ਵਿਖੇ ਹੋਇਆ। ਆਪ ਦਾ ਵਿਆਹ ਕਸਬਾ ਬਰਗਾੜੀ ਦੇ ਨਾਮਵਰ ਸਿਆਸੀ ਪਰਿਵਾਰ ਦੇ ਸ: ਬੱਗਾ ਸਿੰਘ ਢਿੱਲੋਂ ਸਪੁੱਤਰ ਮਹਿੰਗਾ ਸਿੰਘ ਨਾਲ ਹੋਇਆ। ਆਪ ਦੇ ਘਰ ਦੋ ਸਪੁੱਤਰਾਂ ਅਤੇ ਇਕ ਧੀ ਨੇ ਜਨਮ ਲਿਆ, ਜਿਨ੍ਹਾਂ ਦੀ ਚੰਗੀ ਪ੍ਰਵਰਿਸ ਕਰਕੇ ਚੰਗੇ ਪਰਿਵਾਰਾਂ ਵਿਚ ਵਿਆਹਿਆ। ਆਪ ਨੇ ਆਜ਼ਾਦੀ ਘੁਲਾਟੀਏ ਪਰਿਵਾਰ ’ਚੋਂ ਹੋਣ ਕਰਕੇ ਆਪਣੇ ਪਤੀ ਸ: ਬੱਗਾ ਸਿੰਘ ਢਿੱਲੋਂ ਦਾ ਘਰੇਲੂ ਕੰਮਾਂ ਤੋਂ ਇਲਾਵਾ ਸਿਆਸਤ ਵਿਚ ਵੀ ਪੂਰਾ ਸਾਥ ਦਿੱਤਾ। ਆਪ ਨੇ ਆਪਣੇ ਪਤੀ ਬੱਗਾ ਸਿੰਘ ਢਿੱਲੋਂ ਦੇ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਨੇੜਤਾ ਕਾਰਨ ਜੇਲ੍ਹ ਕੱਟਣ ਅਤੇ ਹੋਰ ਸਿਆਸੀ ਔਕੜਾਂ ਸਮੇਂ ਪੂਰਾ ਸਾਥ ਅਤੇ ਹੌਂਸਲਾ ਦੇ ਕੇ ਔਕੜਾਂ ਨੂੰ ਪਾਰ ਕੀਤਾ। ਆਪ ਦੀ ਬਦੌਲਤ ਵੱਡਾ ਸਪੁੱਤਰ ਗੁਰਚੇਤ ਸਿੰਘ ਢਿੱਲੋਂ ਚੰਗੀ ਪੜ੍ਹਾਈ ਕਰਕੇ ਸਿਆਸਤ ਵਿਚ ਸਰਗਰਮ ਆਗੂ ਹੈ ਅਤੇ ਪਿੰਡ ਦਾ ਸਰਪੰਚ, ਮਾਰਕਫੈਡ ਡਾਇਰੈਕਟਰ, ਅਕਾਲੀ ਦਲ ਜ਼ਿਲ੍ਹਾ ਯੂਥ ਪ੍ਰਧਾਨ, ਨੈਫ਼ਿਡ ਇੰਡੀਆ ਡਾਇਰੈਕਟਰ, ਕੋਆ. ਬੈਂਕ ਚੇਅਰਮੈਨ ਰਹੇ ਅਤੇ ਹੁਣ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਸਾਥੀ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਅਤੇ ਹਲਕਾ ਕੋਆਰਡੀਨੇਟਰ ਹਨ। ਦੂਸਰੇ ਸਪੁੱਤਰ ਗੁਰਮੀਤ ਸਿੰਘ ਢਿੱਲੋਂ ਨੇ ਇੰਜੀਨੀਅਰਿੰਗ ਕੀਤੀ ਅਤੇ ਡੀ.ਡੀ.ਪੀ.ਓ ਸੇਵਾ ਮੁਕਤ ਹੋਏ। ਸਪੁੱਤਰੀ ਸਰਬਜੀਤ ਕੌਰ ਗਿਆਨੀ ਜੈਲ ਸਿੰਘ ਇੰਜੀਨੀਅਰਿੰਗ ਕਾਲਜ ਬਠਿੰਡਾ ਦੀ ਪ੍ਰਿੰਸੀਪਲ ਹੈ। ਆਪ ਦੇ ਪੋਤਰੇ ਕਰਨਵੀਰ ਢਿੱਲੋਂ ਐਡਵੋਕੇਟ ਯੂਥ ਆਗੂ ਹਨ ਅਤੇ ਸੁਹੇਲ ਸਿੰਘ ਢਿੱਲੋਂ, ਸਿਦਕਪਾਲ ਸਿੰਘ ਢਿੱਲੋਂ, ਪੋਤਰੀ ਮਨਵੀਰ ਕੌਰ ਨੇ ਵੀ ਚੰਗੀ ਪੜ੍ਹਾਈ ਕੀਤੀ ਹੈ। ਆਪ ਦੇ ਦੋਹਤੇ, ਦੋਹਤੀਆਂ, ਪੋਤਰੀ, ਪੜਦੋਹਤੀਆਂ, ਪੜਪੋਤਰੇ ਵੀ ਚੰਗੀ ਪੜ੍ਹਾਈ ਕਰ ਰਹੇ ਹਨ। ਆਪ ਪ੍ਰਮਾਤਮਾ ਵਲੋਂ ਦਿੱਤੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ 19 ਸਤੰਬਰ 2026 ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ ਅਤੇ ਅੱਜ ਉਨ੍ਹਾਂ ਦੇ ਰਿਸ਼ਤੇਦਾਰ, ਇਲਾਕਾ ਵਾਸੀ, ਸਿਆਸੀ ਆਗੂ, ਸਮਾਜ ਸੇਵੀ ਸੰਸਥਾਵਾਂ, ਪੰਚਾਇਤਾਂ ਆਦਿ ਗੁ ਰਦੁਆਰਾ ਸਾਹਿਬ ਬਰਗਾੜੀ ਵਿਖੇ 12 ਤੋਂ 1 ਵਜੇ ਤੱਕ ਸ਼ਰਧਾਂਜਲੀਆਂ ਭੇਟ ਕਰ ਰਹੇ ਹਨ। - ਲਖਵਿੰਦਰ ਸ਼ਰਮਾ, ਸੁਖਰਾਜ ਗੋਂਦ ਾਰਾ