ਬੀਬਾ ਹਰਸਿਮਰਤ ਕੌਰ ਬਾਦਲ ਦੀ ਕੋਟਕਪੂਰਾ ਫੇਰੀ ’ਤੇ ਹੋਵੇਗਾ ਵਿਸ਼ਾਲ ਇਕੱਠ : ਮਨਤਾਰ ਸਿੰਘ ਬਰਾੜ
ਕੋਟਕਪੂਰਾ, 27 ਸਤੰਬਰ (ਰਿੰਕੂ ਮਲਹੋਤਰਾ)-ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਕੋਟਕਪੂਰਾ ਫੇਰੀ ਇਤਿਹਾਸਿਕ ਹੋਵੇਗੀ ਅਤੇ ਇਸ ਸਮੇਂ ਵਿਸ਼ਾਲ ਇਕੱਠ ਵਿਚ ਬੀਬੀਆਂ ਉਨ੍ਹਾਂ ਦਾ ਹਲਕੇ ਵਿਚ ਪੁੱਜਣ ਤੇ ਭਰਵਾਂ ਸਵਾਗਤ ਕਰਨਗੀਆਂ। ਅੱਜ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਪਾਰਟੀ ਵਰਕਰਾਂ, ਆਗੂਆਂ ਸਮਰਥਕਾਂ ਨਾਲ ਆਪਣੇ ਗ੍ਰਹਿ ਵਿਖੇ ਮੀਟਿੰਗ ਕਰਨ ਉਪਰੰਤ ਸੰਬੋਧਨ ਕਰਦੇ ਕਿਹਾ ਕਿ 8 ਅਕਤੂਬਰ ਨੂੰ ਪਿੰਡ ਢੀਮਾਂਵਾਲੀ ਵਿਖੇ ਬੀਬਾ ਹਰਸਿਮਰਤ ਕੌਰ ਬਾਦਲ ਪੁੱਜ ਰਹੇ ਹਨ।
ਕ
ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਪਾਰਟੀ ਵਰਕਰਾਂ ਨਾਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ। ਤਸਵੀਰ : ਰਿੰਕੂ
28-09-2026
ਕੋਟਕਪੂਰਾ, 27 ਸਤੰਬਰ (ਰਿੰਕੂ ਮਲਹੋਤਰਾ)-ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਕੋਟਕਪੂਰਾ ਫੇਰੀ ਇਤਿਹਾਸਿਕ ਹੋਵੇਗੀ ਅਤੇ ਇਸ ਸਮੇਂ ਵਿਸ਼ਾਲ ਇਕੱਠ ਵਿਚ ਬੀਬੀਆਂ ਉਨ੍ਹਾਂ ਦਾ ਹਲਕੇ ਵਿਚ ਪੁੱਜਣ ਤੇ ਭਰਵਾਂ ਸਵਾਗਤ ਕਰਨਗੀਆਂ। ਅੱਜ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਪਾਰਟੀ ਵਰਕਰਾਂ, ਆਗੂਆਂ ਸਮਰਥਕਾਂ ਨਾਲ ਆਪਣੇ ਗ੍ਰਹਿ ਵਿਖੇ ਮੀਟਿੰਗ ਕਰਨ ਉਪਰੰਤ ਸੰਬੋਧਨ ਕਰਦੇ ਕਿਹਾ ਕਿ 8 ਅਕਤੂਬਰ ਨੂੰ ਪਿੰਡ ਢੀਮਾਂਵਾਲੀ ਵਿਖੇ ਬੀਬਾ ਹਰਸਿਮਰਤ ਕੌਰ ਬਾਦਲ ਪੁੱਜ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਬੀਆਂ ਦੇ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਕੋਟਕਪੂਰਾ ਹਲਕੇ ਦੇ ਵੱਖ-ਵੱਖ ਥਾਵਾਂ ’ਤੇ ਵੀ ਦੌਰਾ ਕਰਨਗੇ ਅਤੇ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਗੇ। ਸਾਬਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਮੌਜੂਦਾ ਸਰਕਾਰ ਨਸ਼ਿਆਂ ’ਤੇ ਸਿਆਸਤ ਖੇਡ ਰਹੀ ਹੈ ਜਦਕਿ ਉਨ੍ਹਾਂ ਦੇ ਦਾਅਵੇ ਨਸ਼ਾ ਖਤਮ ਕਰਨ ਦੇ ਬਿਲਕੁਲ ਠੁੱਸ ਹੋ ਚੁੱਕੇ ਹਨ। ਸੂਬੇ ਦੀ ਸੱਤਾ ਦੀ ਕੁੰਜੀ ਪਿੰਡ ਦੀਆਂ ਸੱਥਾਂ ਕੋਲ ਹੈ ਜਿੱਥੇ ਹਰ ਜਗ੍ਹਾ ਸੁਖਬੀਰ ਸਿੰਘ ਬਾਦਲ ਦੀ ਲੋਕ ਪੱਖੀ ਕਾਰਜਸ਼ੈਲੀ ਦੀ ਪ੍ਰਸ਼ੰਸਾ ਹੋ ਰਹੀ ਹੈ। ਸੂਬੇ ਦੇ ਲੋਕ ਇਸ ਸਮੇਂ ਮੌਜੂਦਾ ਸਰਕਾਰ ਤੋਂ ਪੂਰੀ ਤਰ੍ਹਾਂ ਨਾਲ ਅੱਕ ਚੁੱਕੇ ਹਨ। ਇਸ ਮੌਕੇ ਇਸਤਰੀ ਵਿੰਗ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਨੰਗਲ, ਨਿਰਮਲ ਸਿੰਘ ਵੜਿੰਗ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਮੇਹਰ ਸਿੰਘ ਰੱਤੀ ਰੋੜੀ, ਕੇਵਲ ਸਿੰਘ ਸਹੋਤਾ, ਸੁਖਵਿੰਦਰ ਸਿੰਘ ਸੁੱਖਾ, ਹੈਪੀ ਬਰਾੜ ਚੱਕ ਕਲਿਆਣ, ਸੁਰਿੰਦਰ ਸਿੰਘ ਸਿੱਖਾਂ ਵਾਲਾ, ਐਡਵੋਕੇਟ ਅਨੂੰ ਪ੍ਰਤਾਪ ਸਿੰਘ ਬਰਾੜ, ਪ੍ਰਤਾਪ ਸਿੰਘ ਨੰਗਲ, ਜਗਸੀਰ ਸਿੰਘ ਸ਼ੀਰਾ, ਜਸਵੀਰ ਸਿੰਘ ਢਿੱਲੋ, ਲਾਲਜੀਤ ਸਿੰਘ ਢਿੱਲੋ, ਗੁਰਦੇਵ ਸਿੰਘ ਠੇਕੇਦਾਰ, ਹੈਪੀ ਬਰਾੜ ਖਾਰਾ, ਹਰਦੀਪ ਸਿੰਘ ਮਿਸਰੀ ਵਾਲਾ, ਚਰਨਜੀਤ ਸਾਬਕਾ ਸਰਪੰਚ ਕੋਠੇ ਥੇਹ ਵਾਲਾ, ਜਸਪਾਲ ਸਿੰਘ ਮੋੜ ਸਾਬਕਾ ਚੇਅਰਮੈਨ, ਅਮਨਾ ਸੰਧੂ ਸਿੱਖਾਂ ਵਾਲਾ ਸਰਕਲ ਪ੍ਰਧਾਨ, ਸੁਖੀ ਬਾਹਮਣ ਵਾਲਾ, ਸ਼ਨੀ ਮੋੜ ਸਾਬਕਾ ਸਰਪੰਚ, ਗੁਰਪਿਆਰ ਸਿੰਘ ਢੀਮਾਂ ਵਾਲੀ ਸਰਕਲ ਪ੍ਰਧਾਨ, ਨਾਹਰ ਸਿੰਘ ਮਚਾਕੀ, ਕਰਤਾ ਸਿੰਘ, ਸਰਬਜੀਤ ਸਿੰਘ ਠਾੜਾ ਯੂਥ ਪ੍ਰਧਾਨ, ਬੌਬੀ ਸਾਬਕਾ ਸਰਪੰਚ, ਕੁਲਦੀਪ ਸਿੰਘ ਹਰੀਨੌ ਸਮੇਤ ਹੋਰ ਵੀ ਪਾਰਟੀ ਵਰਕਰ ਆਗੂ ਹਾਜ਼ਰ ਸਨ।