ਤਿੰਨ ਮਹੀਨਿਆਂ ਤੋਂ ਦਿਹਾੜੀਆਂ ਨਾ ਮਿਲਣ ’ ਤੇ ਨਰੇਗਾ ਮਜ਼ਦੂਰਾਂ ਵਲੋਂ ਰੋਸ ਪ੍ਰਦਰਸ਼ਨ
ਭਾਜਪਾ ਦੇ ਸੰਗਠਨ ਮਹਾਂ ਮੰਤਰੀ ਸ੍ਰੀ ਨਿਵਾਸੁਲ ਵਲੋਂ ਪ੍ਰਿਤਪਾਲ ਸ਼ਰਮਾ ਦੇ ਦਫ਼ਤਰ ਦਾ ਉਦਘਾਟਨ
ਫ਼ਰੀਦਕੋਟ, 27 ਸਤੰਬਰ (ਸਰਬਜੀਤ ਸਿੰਘ)-ਕੇਂਦਰ ਸਰਕਾਰ ਵਲੋਂ ਨਰੇਗਾ ਦੀ ਥਾਂ ’ਤੇ ਨਵੇਂ ਲਿਆਂਦੇ ਕਾਨੂੰਨ ‘ਵਿਕਸਿਤ ਭਾਰਤ ਗਰਾਮ ਰੁਜ਼ਗਾਰ ਅਜੀਵਕਾ ਮਿਸ਼ਨ’ ਅਧੀਨ ਕੰਮ ਕਰਦੇ ਮਜ਼ਦੂਰਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਇਕ ਪੈਸਾ ਵੀ ਨਸੀਬ ਨਹੀਂ ਹੋਇਆ ਜਦੋਂ ਕਿ ਕੇਂਦਰ ਸਰਕਾਰ ਨਰੇਗਾ ਦੀ ਥਾਂ ਇਸ ਨੂੰ ਵਧੀਆ ਕਾਨੂੰਨ ਦੱਸਣ ਦਾ ਢੰਡੋਰਾ ਪਿੱਟ ਰਹੀ ਹੈ। ਜਿਸ ਕਾਰਨ ਨਰੇਗਾ ਮਜ਼ਦੂਰਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦੀ ਇਕ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ।
ਫ਼ਰੀਦਕੋਟ, 27 ਸਤੰਬਰ (ਸਰਬਜੀਤ ਸਿੰਘ)-ਕੇਂਦਰ ਸਰਕਾਰ ਵਲੋਂ ਨਰੇਗਾ ਦੀ ਥਾਂ ’ਤੇ ਨਵੇਂ ਲਿਆਂਦੇ ਕਾਨੂੰਨ ‘ਵਿਕਸਿਤ ਭਾਰਤ ਗਰਾਮ ਰੁਜ਼ਗਾਰ ਅਜੀਵਕਾ ਮਿਸ਼ਨ’ ਅਧੀਨ ਕੰਮ ਕਰਦੇ ਮਜ਼ਦੂਰਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਇਕ ਪੈਸਾ ਵੀ ਨਸੀਬ ਨਹੀਂ ਹੋਇਆ ਜਦੋਂ ਕਿ ਕੇਂਦਰ ਸਰਕਾਰ ਨਰੇਗਾ ਦੀ ਥਾਂ ਇਸ ਨੂੰ ਵਧੀਆ ਕਾਨੂੰਨ ਦੱਸਣ ਦਾ ਢੰਡੋਰਾ ਪਿੱਟ ਰਹੀ ਹੈ। ਜਿਸ ਕਾਰਨ ਨਰੇਗਾ ਮਜ਼ਦੂਰਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦੀ ਇਕ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ। ਦਿਹਾੜੀ ਨਾ ਮਿਲਣ ’ਤੇ ਪਿੰਡ ਪਿੱਪਲੀ ਵਿਖੇ ਵੱਡੀ ਗਿਣਤੀ ਵਿਚ ਮਜ਼ਦੂਰਾਂ ਵਲੋਂ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕੀਤਾ ਗਿਆ। ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੋਰਾ ਸਿੰਘ ਪਿੱਪਲੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੀ 1 ਜੁਲਾਈ ਤੋਂ ਵੀ.ਬੀ.ਜੀ ਰਾਮ ਜੀ ਕਾਨੂੰਨ ਲਾਗੂ ਕਰ ਦਿੱਤਾ ਹੈ, ਇਸ ਦੇ ਅਧੀਨ ਮਜ਼ਦੂਰ ਜੁਲਾਈ ਤੋਂ ਕੰਮ ਕਰ ਰਹੇ ਹਨ ਪਰ ਅਜੇ ਤੱਕ ਮਜ਼ਦੂਰਾਂ ਨੂੰ ਪੈਸੇ ਨਹੀਂ ਮਿਲੇ, ਜਿਸ ਕਰਕੇ ਕੰਮ ਕਰਨ ਦੇ ਬਾਵਜੂਦ ਮਜ਼ਦੂਰ ਭੁੱਖੇ ਮਰਨ ਲਈ ਮਜ਼ਬੂਰ ਹਨ, ਕੇਂਦਰ ਸਰਕਾਰ ਨੇ ਵੱਡੇ ਪ੍ਰੋਜੈਕਟ ਵੀ ਖ਼ਤਮ ਕਰ ਦਿੱਤੇ ਹਨ, ਜਿਨਾਂ ਦੌਰਾਨ ਸੈਂਕੜੇ ਮਜ਼ਦੂਰਾਂ ਨੂੰ ਕੰਮ ਮਿਲਦਾ ਸੀ, ਪਰ ਹੁਣ ਛੋਟੇ ਛੋਟੇ ਪ੍ਰੋਜੈਕਟਾਂ ਵਿਚ ਥੋੜੇ ਥੋੜੇ ਮਜ਼ਦੂਰ ਕੰਮ ਕਰ ਰਹੇ ਹਨ। ਜਿਸ ਕਰਕੇ ਮਜ਼ਦੂਰਾਂ ਦਾ 1 25 ਦਿਨ ਦਾ ਟੀਚਾ ਪੂਰਾ ਕਰਨਾ ਮੁਸ਼ਕਿਲ ਜਾਪਦਾ ਹੈ। ਮਜ਼ਦੂਰਾਂ ਨੇ ਕੇਂਦਰ ਸਰਕਾਰ ਤੋਂ ਵੱਡੀਆਂ ਨਹਿਰਾਂ ਰੇਲਵੇ ਸਿੰਚਾਈ ਕੱਸੀਆਂ, ਖਾਲੇ ਅਤੇ ਕੱਚੇ ਰਾਹਾਂ ਦੇ ਰੱਖ ਰਖਾਅ ਆਦਿ ਪ੍ਰੋਜੈਕਟ ਵੀ ਚਾਲੂ ਕਰਨ ਦੀ ਮੰਗ ਕੀਤੀ ਤਾਂ ਕਿ ਮਜ਼ਦੂਰਾਂ ਨੂੰ 125 ਦਿਨ ਕੰਮ ਮਿਲ ਸਕੇ। ਮਜ਼ਦੂਰ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਪੇਂਡੂ ਵਿਕਾਸ ਮੰਤਰੀ ਸਵਰਾਜ ਚੌਹਾਨ ਰੀਲਾਂ ਪਾ ਕੇ ਸੱਤ ਦਿਨਾਂ ਵਿਚ ਮਜ਼ਦੂਰੀ ਦੇਣ ਦੇ ਦਾਅਵੇ ਕਰ ਰਹੇ ਹਨ। ਜੇਕਰ ਸੱਤ ਦਿਨ ਤੋਂ ਲੇਟ ਹੁੰਦੀ ਹੈ ਤਾਂ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਹੁੰਦੀ ਹੈ ਪਰ ਮਜ਼ਦੂਰਾਂ ਨੂੰ ਮੁਆਵਜ਼ਾ ਤਾਂ ਕੀ ਕੀਤੇ ਕੰਮ ਦੇ ਪੈਸੇ ਵੀ ਨਹੀਂ ਮਿਲ ਰਹੇ। ਜਿਸ ਕਰਕੇ ਮਜ਼ਦੂਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ, ਮਜਦੂਰਾਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਮਾਂ ਰਹਿੰਦੇ ਮਜ਼ਦੂਰਾਂ ਨੂੰ ਉਨ੍ਹਾਂ ਦੀ ਬਣਦੀ ਅਦਾਇਗੀ ਨਾ ਕੀਤੀ ਗਈ ਤਾਂ ਮਜ਼ਦੂਰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਮਜ਼ਦੂਰ ਅਤੇ ਆਗੂਆਂ ਨੇ ਜਲਦੀ ਤੋਂ ਜਲਦੀ ਪੈਸੇ ਜਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਮਜ਼ਦੂਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।