ਇਕਬਾਲ ਘਾਰੂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਬਣੇ
ਫ਼ਰੀਦਕੋਟ, 28 ਸਤੰਬਰ (ਜਸਵੰਤ ਸਿੰਘ ਪੁਰਬਾ)-ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ. ਪੰਜਾਬ ਦਾ ਚੋਣ ਇਜਲਾਸ ਬੀਤੇ ਦਿਨੀਂ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਇਆ।
ਫ਼ਰੀਦਕੋਟ, 28 ਸਤੰਬਰ (ਜਸਵੰਤ ਸਿੰਘ ਪੁਰਬਾ)-ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ. ਪੰਜਾਬ ਦਾ ਚੋਣ ਇਜਲਾਸ ਬੀਤੇ ਦਿਨੀਂ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਇਆ। ਇਸ ਚੋਣ ਇਜਲਾਸ ਵਿਚ ਪੰਜਾਬ ਦੀਆਂ ਤਕਰੀਬਨ ਸਵਾ ਸੌ ਦੇ ਕਰੀਬ ਸਾਹਿਤ ਸਭਾਵਾਂ ਨੇ ਭਾਗ ਲਿਆ ਜਿਸ ਵਿਚ ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਸੇਖੋਂ ਨੇ ਵੀ ਸ਼ਮੂਲੀਅਤ ਕੀਤੀ ਜਿਨ੍ਹਾਂ ਵਿਚ ਇਕਬਾਲ ਘਾਰੂ, ਪ੍ਰੋਫੈਸਰ ਪਾਲ ਸਿੰਘ, ਪ੍ਰਧਾਨ ਸੁਖਚੈਨ ਸਿੰਘ ਥਾਂਦੇਵਾਲਾ, ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ, ਵਤਨਵੀਰ ਜ਼ਖ਼ਮੀ, ਬਲਜੀਤ ਸੰਧੂ, ਧਰਮ ਪ੍ਰਵਾਨਾ, ਦਰਸ਼ਨ ਰੋਮਾਣਾ ਆਦਿ ਹਾਜ਼ਰ ਸ਼ਾਮਿਲ ਹੋਏ। ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਪੰਜਾਬ) ਨੇ ਇਸ ਚੋਣ ਵਿਚ ਸਰਬ ਸੰਮਤੀ ਨਾਲ ਪਵਨ ਹਰਚੰਦਪੁਰੀ ਨੂੰ ਦੂਸਰੀ ਵਾਰ ਪ੍ਰਧਾਨ, ਪ੍ਰਸਿੱਧ ਲੇਖਕ ਡਾ. ਜੋਗਿੰਦਰ ਸਿੰਘ ਨਿਰਾਲਾ ਨੂੰ ਜਰਨਲ ਸਕੱਤਰ, ਇਕਬਾਲ ਘਾਰੂ ਨੂੰ ਸੀਨੀਅਰ ਮੀਤ ਪ੍ਰਧਾਨ, ਲੁਧਿਆਣਾ ਤੋਂ ਪ੍ਰਸਿੱਧ ਕਵਿੱਤਰੀ ਗੁਰਚਰਨ ਕੌਰ ਕੋਚਰ ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰਸਿੱਧ ਲੇਖਕ ਸੰਧੂ ਵਰਿਆਣਵੀ ਨੂੰ ਸੀਨੀਅਰ ਮੀਤ ਪ੍ਰਧਾਨ ਤੋਂ ਇਲਾਵਾ ਇਸ ਚੋਣ ਵਿਚ 13 ਮੀਤ ਪ੍ਰਧਾਨ, 11 ਸਕੱਤਰ ਤੇ 11 ਸਹਾਇਕ ਸਕੱਤਰ ਚੁਣੇ ਗਏ ਜਿਨ੍ਹਾਂ ਨੇ ਪੰਜਾਬ ਤੇ ਬਾਹਰਲੇ ਸੂਬਿਆਂ ਦੀਆਂ ਸਾਹਿਤ ਸਭਾਵਾਂ ਦੀ ਨੁਮਾਇੰਦਗੀ ਕੀਤੀ। ਇਹ ਸਮਾਗਮ ਦੋ ਪੜਾਵਾਂ ਵਿਚ ਹੋਇਆ। ਪਹਿਲੇ ਪੜਾਅ ਦੀ ਪ੍ਰਧਾਨਗੀ ਪਵਨ ਹਰਚੰਦਪੁਰੀ, ਡਾ. ਸਵਰਾਜ ਸਿੰਘ, ਪ੍ਰਸਿੱਧ ਨਾਵਲਕਾਰ ਓਮ ਪ੍ਰਕਾਸ਼ ਗਾਸੋ, ਸੁਖਦੇਵ ਸਿੰਘ ਸਿਰਸਾ ਤੇ ਸ੍ਰੀ ਗੁਰਭਜਨ ਗਿੱਲ ਨੇ ਕੀਤੀ। ਹਾਜ਼ਰ ਲੇਖਕਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਦੂਜੇ ਪੜਾਅ ਦੀ ਪ੍ਰਧਾਨਗੀ ਨਾਮਵਰ ਲੇਖਕ ਰਵਿੰਦਰ ਭੱਠਲ, ਡਾ. ਸਵਰਾਜ ਸਿੰਘ, ਕਵਿੱਤਰੀ ਗੁਰਚਰਨ ਕੌਰ ਕੋਚਰ ਤੇ ਦਿੱਲੀ ਯੁਨੀਵਰਸਿਟੀ ਤੋਂ ਆਏ ਵਿਦਵਾਨ ਨੇ ਵੀ ਆਪਣੇ ਵਿਚਾਰਾਂ ਨਾਲ ਚਾਨਣਾ ਪਾਇਆ। ਪਹਿਲੇ ਪੜਾਅ ਦਾ ਮੰਚ ਸੰਚਾਲਨ ਪ੍ਰਸਿੱਧ ਲੇਖਕ ਜਗਦੀਸ਼ ਰਾਣਾ ਨੇ ਕੀਤਾ ਅਤੇ ਦੂਜੇ ਪੜਾਅ ਦਾ ਮੰਚ ਸੰਚਾਲਨ ਜਗਦੀਸ਼ ਰਾਣਾ ਤੇ ਸੰਧੂ ਵਰਿਆਣਵੀ ਨੇ ਕੀਤਾ। ਜਰਨਲ ਸਕੱਤਰ ਸੰਧੂ ਵਰਿਆਣਵੀ ਨੇ ਕੇਂਦਰੀ ਸਭਾ ਦੇ ਪਿਛਲੇ ਸਾਲਾਂ ਦੀਆਂ ਗਤੀਵਿਧੀਆਂ ਤੇ ਲੇਖੇ ਜੋਖੇ ਦੀ ਰਿਪੋਰਟ ਪੜ੍ਹ ਕੇ ਦੱਸੀ। ਮੂਲ ਰੂਪ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦਾ ਇਹ ਚੋਣ ਇਜਲਾਸ ਵਧੀਆ ਤਰੀਕੇ ਨਾਲ ਸੰਪੰਨ ਹੋਇਆ।