ਸੈਨੇਟ ਚੋਣ ’ਚ ਜੇਤੂ ਪ੍ਰਿੰ. ਕਪਿਲ ਸ਼ਰਮਾ ਦਾ ਸਰਕਾਰੀ ਕਾਲਜ ਦੇ ਸਟਾਫ਼ ਵਲੋਂ ਸਨਮਾਨ
ਪ੍ਰੈੱਸ ਟਰੱਸਟ ਦੇ ਗੁਰਪ੍ਰੀਤ ਸਿੰਘ ਔਲਖ ਜਨਰਲ ਸਕੱਤਰ ਨਿਯੁਕਤ
ਕੋਟਕਪੂਰਾ, 29 ਸਤੰਬਰ (ਮੋਹਰ ਸਿੰਘ ਗਿੱਲ)-ਨਵ ਨਿਯੁਕਤ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਦੀ ਪ੍ਰਧਾਨਗੀ ਹੇਠ ਪ੍ਰੈਸ ਟਰੱਸਟ ਰਜਿ. ਕੋਟਕਪੂਰਾ ਦੀ ਇਕ ਵਿਸ਼ੇਸ਼ ਮੀਟਿੰਗ ਹਰਿੰਦਰ ਅਹੂਜਾ ਦੇ ਦਫ਼ਤਰ ’ਚ ਹੋਈ।
ਪ
ਪ੍ਰੈਸ ਟਰੱਸਟ ਕੋਟਕਪੂਰਾ ਦੈ ਨਵੀਂ ਚੁਣੀ ਗਈ ਕਾਰਜਕਾਰਨੀ ਨਾਨ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਅਤੇ ਹੋਰ ਪ੍ਰਮੁੱਖ ਅਹੁਦੇਦਾਰ। ਅਜੀਤ ਤਸਵੀਰ
30-09-2026
ਕੋਟਕਪੂਰਾ, 29 ਸਤੰਬਰ (ਮੋਹਰ ਸਿੰਘ ਗਿੱਲ)-ਨਵ ਨਿਯੁਕਤ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਦੀ ਪ੍ਰਧਾਨਗੀ ਹੇਠ ਪ੍ਰੈਸ ਟਰੱਸਟ ਰਜਿ. ਕੋਟਕਪੂਰਾ ਦੀ ਇਕ ਵਿਸ਼ੇਸ਼ ਮੀਟਿੰਗ ਹਰਿੰਦਰ ਅਹੂਜਾ ਦੇ ਦਫ਼ਤਰ ’ਚ ਹੋਈ। ਮੀਟਿੰਗ ਦੌਰਾਨ ਪ੍ਰਧਾਨ ਜੱਸੀ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਨਵੀਂ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਹੈ। ਜਿਸ ਅਨੁਸਾਰ ਪ੍ਰੈਸ ਟਰੱਸਟ ਦੇ ਸਰਪ੍ਰਸਤ ਹਰਿੰਦਰ ਅਹੂਜਾ, ਚੇਅਰਮੈਨ ਤਰਸੇਮ ਚੋਪੜਾ, ਵਾਈਸ ਚੇਅਰਮੈਨ ਵੀ.ਪੀ. ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਭਾਸ਼ ਮਹਿਤਾ, ਮੀਤ ਪ੍ਰਧਾਨ ਕੇ.ਸੀ ਸੰਜੇ ਅਤੇ ਰਾਜੂ ਕੰਡਾ, ਖ਼ਜ਼ਾਨਚੀ ਗਗਨ ਅਰੋੜਾ, ਸਹਾਇਕ ਖ਼ਜ਼ਾਨਚੀ ਜੋਗਿੰਦਰ ਮੱਕੜ, ਪੀ.ਆਰ.ਓ ਕਮਲ ਕਟਾਰੀਆ, ਸਹਾਇਕ ਰਾਜਿੰਦਰ ਸ਼ਰਮਾ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਔਲਖ, ਸਹਾਇਕ ਬਲਜਿੰਦਰ ਸਿੰਘ ਬੱਲੀ, ਸਲਾਹਕਾਰ ਹੁਕਮ ਚੰਦ ਬੀ.ਏ, ਕਾਨੂੰਨੀ ਸਲਾਹਕਾਰ ਬਾਬੂ ਲਾਲ ਐਡਵੋਕੇਟ ਅਤੇ ਦੀਪਕ ਮਹਿਤਾ ਚੁਣੇ ਗਏ। ਉਨ੍ਹਾਂ ਸਮੂਹ ਅਹੁਦੇਦਾਰਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਵਧਾਈ ਦਿੱਤੀ। ਪ੍ਰਧਾਨ ਵਲੋਂ ਪ੍ਰੈਸ ਟਰੱਸਟ ਦੀ ਐਲਾਨੀ ਗਈ ਕਾਰਜਕਾਰਨੀ ਸਭਨਾ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ ਅਤੇ ਨਾਲ ਹੀ ਇਹ ਵੀ ਫ਼ੈਸਲਾ ਕੀਤਾ ਕਿ ਕਲੱਬ ਦੀ ਸਮੁੱਚੀ ਟੀਮ ਮਿਲ ਕੇ ਸਮਾਜ ਸੇਵੀ ਕੰਮਾਂ ਨੂੰ ਪਹਿਲਾਂ ਵਾਂਗ ਤਰਜੀਹ ਦੇ ਆਧਾਰ ’ਤੇ ਕਰੇਗੀ।