ਲਾਇਨਜ਼ ਕਲੱਬ ਨੇ ਬੱਚਿਆਂ ਦੀਆਂ ਅੱਖਾਂ ਦਾ ਜਾਂਚ ਕੈਂਪ ਲਗਾਇਆ
ਗਿੱਦੜਬਾਹਾ, 29 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਲਾਇਨਜ਼ ਕਲੱਬ ਗਿੱਦੜਬਾਹਾ ਵਲੋਂ ਪ੍ਰਧਾਨ ਅਸ਼ੋਕ ਗਰਗ ਪੱਪੂ ਦੀ ਪ੍ਰਧਾਨਗੀ ਹੇਠ ਪੁਸ਼ਕਰ ਮੁਨੀ ਦੀ 117ਵੀਂ ਜਨਮ ਜੈਯੰਤੀ ਮੌਕੇ ‘ਸਾਈਟ ਫਾਰ ਕਿਡਜ਼’ ਪ੍ਰੋਜੈਕਟ ਤਹਿਤ ਡੀ. ਏ.
ਗਿੱਦੜਬਾਹਾ, 29 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਲਾਇਨਜ਼ ਕਲੱਬ ਗਿੱਦੜਬਾਹਾ ਵਲੋਂ ਪ੍ਰਧਾਨ ਅਸ਼ੋਕ ਗਰਗ ਪੱਪੂ ਦੀ ਪ੍ਰਧਾਨਗੀ ਹੇਠ ਪੁਸ਼ਕਰ ਮੁਨੀ ਦੀ 117ਵੀਂ ਜਨਮ ਜੈਯੰਤੀ ਮੌਕੇ ‘ਸਾਈਟ ਫਾਰ ਕਿਡਜ਼’ ਪ੍ਰੋਜੈਕਟ ਤਹਿਤ ਡੀ.ਏ.ਵੀ. ਵੈਸ਼ ਸੀਨੀਅਰ ਸੈਕੰਡਰੀ ਸਕੂਲ ਗਿੱਦੜਬਾਹਾ ਵਿਖੇ ਬੱਚਿਆਂ ਦੀਆਂ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਨਗਰ ਕੌਂਸਲ ਦੇ ਪ੍ਰਧਾਨ ਗੌਰਵ ਜੈਨ ਚੀਨੂੰ ਵਲੋਂ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ। ਇਸ ਕੈਂਪ ਦੌਰਾਨ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਵਿਸ਼ੇਸ਼ ਤੌਰ ’ਤੇ ਜਰਮਨੀ ਦੀ ਬਣੀ ਆਧੁਨਿਕ ਮਸ਼ੀਨ ਰਾਹੀਂ ਕੀਤੀ ਗਈ। ਕੈਂਪ ਦੌਰਾਨ ਮਾਹਿਰਾਂ ਵਲੋਂ ਬੱਚਿਆਂ ਦੀਆਂ ਅੱਖਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। ਬੱਚਿਆਂ ਨੂੰ ਅੱਖਾਂ ਦੀ ਸਹੀ ਸੰਭਾਲ, ਮੋਬਾਈਲ ਤੇ ਹੋਰ ਸਕਰੀਨ ਦੀ ਵਰਤੋਂ ਦੌਰਾਨ ਸਾਵਧਾਨੀਆਂ ਵਰਤਣ ਅਤੇ ਸਮੇਂ-ਸਮੇਂ ’ਤੇ ਅੱਖਾਂ ਦੀ ਜਾਂਚ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਅਸ਼ੋਕ ਗਰਗ ਪੱਪੂ, ਰਿਜ਼ਨ ਚੇਅਰਮੈਨ ਰਾਹੁਲ ਗਰਗ, ਰਿਜ਼ਨ ਵਾਇਸ ਚੇਅਰਮੈਨ ਸੁਰਿੰਦਰ ਬਾਂਸਲ, ਪ੍ਰੋਜੈਕਟ ਚੇਅਰਮੈਨ ਸੰਜੀਵ ਦੁੱਗਲ, ਸਕੱਤਰ ਬਲਕਾਰ ਸਿੰਘ, ਖ਼ਜ਼ਾਨਚੀ ਸਾਹਿਲ ਬਾਂਸਲ, ਪੀ.ਆਰ.ਓ. ਜਸਕਰਨ ਸਦਿਓੜਾ ਅਤੇ ਸਕੂਲ ਦਾ ਸਟਾਫ਼ ਹਾਜ਼ਰ ਸੀ।