30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਅਣਪਛਾਤੇ ਵਿਅਕਤੀ ਨੇ ਕਰੂਜ਼ਰ ਟਰੈਕਸ ਗੱਡੀ ਚੋਰੀ ਕੀਤੀ

ਕੋਟਕਪੂਰਾ , 30 ਸਤੰਬਰ ( ਮੋਹਰ ਸਿੰਘ ਗਿੱਲ )- ਮਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਮੱਲਕੇ ਜ਼ਿਲ੍ਹਾ ਮੋਗਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਕਿ ਉਹ ਟੈਕਸੀ ਚਲਾਉਂਦਾ ਹੈ । ਉਸ ਦੇ ਨਾਮ ’ ਤੇ ਇਕ ਕਰੂਜ਼ਰ ਟਰੈਕਸ ਗੱਡੀ ਹੈ ।

Ad Position 21
No active advertisement
ਅਜੀਤ ਡੈਸਕ 01-10-2026
ਕੋਟਕਪੂਰਾ , 30 ਸਤੰਬਰ ( ਮੋਹਰ ਸਿੰਘ ਗਿੱਲ )- ਮਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਮੱਲਕੇ ਜ਼ਿਲ੍ਹਾ ਮੋਗਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਕਿ ਉਹ ਟੈਕਸੀ ਚਲਾਉਂਦਾ ਹੈ । ਉਸ ਦੇ ਨਾਮ ’ ਤੇ ਇਕ ਕਰੂਜ਼ਰ ਟਰੈਕਸ ਗੱਡੀ ਹੈ । ਬਿਆਨ ਕਰਤਾ ਨੇ ਲਵਨੀਤ ਸਿੰਘ ਉਰਫ਼ ਲੱਕੀ ਪੁੱਤਰ ਜੋਗਿੰਦਰ ਸਿੰਘ ਵਾਸੀ ਕਿਲ੍ਹਾ ਰੋਡ ਕੋਟਕਪੂਰਾ ਨੂੰ ਡਰਾਈਵਰ ਰੱਖਿਆ ਹੋਇਆ ਹੈ । ਮਿਤੀ 23.09.2026 ਨੂੰ ਵਕਤ ਕਰੀਬ 6.00 ਵਜੇ ਸ਼ਾਮ ਦੇ ਲਵਨੀਤ ਸਿੰਘ ਡਰਾਈਵਰ ਕਰੂਜ਼ਰ ਟਰੈਕਸ ਗੱਡੀ ਕਿਲ੍ਹੇ ਦੇ ਸਾਹਮਣੇ ਬਾਕੀ ਗੱਡੀਆਂ ਨਾਲ ਪਾਰਕਿੰਗ ਵਿਚ ਲਗਾ ਕੇ ਆਪਣੇ ਘਰ ਚਲਾ ਗਿਆ । ਜਦ ਉਸ ਨੇ ਅਗਲੇ ਦਿਨ ਵਕਤ ਕਰੀਬ 11 ਵਜੇ ਆ ਕੇ ਵੇਖਿਆ ਤਾਂ ਕਰੂਜ਼ਰ ਟਰੈਕਸ ਗੱਡੀ ਓਥੇ ਨਹੀਂ ਸੀ । ਜਦ ਕੈਮਰੇ ਚੈਕ ਕੀਤੇ ਗਏ ਤਾਂ ਪਤਾ ਲੱਗਾ ਕਿ ਰਾਤ ਨੂੰ ਵਕਤ ਕਰੀਬ 10.40 ਵਜੇ ਕੋਈ ਨਾਮਾਲੂਮ ਵਿਅਕਤੀ ਗੱਡੀ ਚੋਰੀ ਕਰਕੇ ਲੈ ਗਿਆ । ਗੱਡੀ ਦੀ ਬਿਆਨਕਰਤਾ ਅਤੇ ਡਰਾਈਵਰ ਨੇ ਹੁਣ ਤੱਕ ਬਹੁਤ ਭਾਲ ਕੀਤੀ ਪਰ ਗੱਡੀ ਨਹੀਂ ਮਿਲੀ । ਇਸ ਸਬੰਧ ’ ਚ ਪੁਲਿਸ ਨੇ ਮਾਮਲਾ ਦਰਜ ਕਰਕੇ ਨਾਮਾਲੂਮ ਵਿਅਕਤੀ ਦੀ ਭਾਲ ਆਰੰਭ ਕਰ ਦਿੱਤੀ ਹੈ ।
Ad Position 22
No active advertisement
ਪਿਛਲੀ ਖ਼ਬਰ ਬਰਗਾੜੀ ਦੇ ਮੁੱਖ ਰਸਤੇ ਦੀ ਟੁੱਟੀ ਪੁਲੀ ਮੁੜ ਬਣਾਈ ਅਗਲੀ ਖ਼ਬਰ ਨਗਰ ਕੌਂਸਲ ਪ੍ਰਧਾਨ ਦੇ ਵਾਰਡ ਵਾਸੀ ਡੇਢ ਮਹੀਨੇ ਤੋਂ ਪੀਣ ਵਾਲੇ ਪਾਣੀ ਨੂੰ ਤਰਸੇ
Ad Position 24