30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪੰਜਾਬੀ ਜਗਤ ਦੇ ਪ੍ਰਸਿੱਧ ਆਲੋਚਕ ਪ੍ਰੋ. ਬ੍ਰਹਮ ਜਗਦੀਸ਼ ਸਕਿਲ ਡਿਵੈਲਪਮੈਂਟ ਸੈਂਟਰ ਦੇ ਵਿਦਿਆਰਥੀਆਂ ਨਾਲ ਰੁ-ਬਰੂ

ਫ਼ਰੀਦਕੋਟ, 30 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬੀ ਜਗਤ ਦੇ ਨਾਮਵਰ ਲੇਖਕ ਅਤੇ ਅਲੋਚਕ ਪ੍ਰੋ. ਬ੍ਰਹਮ ਜਗਦੀਸ਼ ਸਿੰਘ ਅੱਜ ਸਨ ਫ਼ਾਊਂਡੇਸ਼ਨ ਵਲੋਂ ਚਲਾਏ ਜਾ ਰਹੇ ਸਕਿਲ ਡਿਵੈਲਪਮੈਂਟ ਸੈਂਟਰ ਵਿਚ ਆਏ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਜਿਸ ਤਰ੍ਹਾਂ ਕੁਸ਼ਲਤਾ ਨਾਲ ਇਹ ਸਕਿੱਲ ਸੈਂਟਰ ਚੱਲ ਰਿਹਾ ਹੈ, ਨਾਲ ਫ਼ਰੀਦਕੋਟ ਦੀ ਯੁਵਾ ਪੀੜ੍ਹੀ ਨੂੰ ਹੁਨਰ ਸਿੱਖਣ ਅਤੇ ਰੁਜ਼ਗਾਰ ਪ੍ਰਾਪਤੀ ਵਿਚ ਮਦਦ ਮਿਲੇਗੀ।

Ad Position 21
No active advertisement
ਅਜੀਤ ਡੈਸਕ 01-10-2026
ਫ਼ਰੀਦਕੋਟ, 30 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬੀ ਜਗਤ ਦੇ ਨਾਮਵਰ ਲੇਖਕ ਅਤੇ ਅਲੋਚਕ ਪ੍ਰੋ. ਬ੍ਰਹਮ ਜਗਦੀਸ਼ ਸਿੰਘ ਅੱਜ ਸਨ ਫ਼ਾਊਂਡੇਸ਼ਨ ਵਲੋਂ ਚਲਾਏ ਜਾ ਰਹੇ ਸਕਿਲ ਡਿਵੈਲਪਮੈਂਟ ਸੈਂਟਰ ਵਿਚ ਆਏ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਜਿਸ ਤਰ੍ਹਾਂ ਕੁਸ਼ਲਤਾ ਨਾਲ ਇਹ ਸਕਿੱਲ ਸੈਂਟਰ ਚੱਲ ਰਿਹਾ ਹੈ, ਨਾਲ ਫ਼ਰੀਦਕੋਟ ਦੀ ਯੁਵਾ ਪੀੜ੍ਹੀ ਨੂੰ ਹੁਨਰ ਸਿੱਖਣ ਅਤੇ ਰੁਜ਼ਗਾਰ ਪ੍ਰਾਪਤੀ ਵਿਚ ਮਦਦ ਮਿਲੇਗੀ। ਸੈਂਟਰ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਉਨ੍ਹਾਂ ਨੇ ਉਨ੍ਹਾਂ ਦਾ ਅਭਿਨੰਦਨ ਕੀਤਾ। ਪ੍ਰੋ. ਦਲਬੀਰ ਸਿੰਘ ਡਾਇਰੈਕਟਰ ਸਕਿੱਲ ਸੈਂਟਰ ਨੇ ਉਨ੍ਹਾਂ ਦਾ ਅਭਿਨੰਦਨ ਕੀਤਾ ਅਤੇ ਵਿਦਿਆਰਥੀਆਂ ਨੂੰ ਦੱਸਿਆ ਕਿ ਪ੍ਰੋ. ਬ੍ਰਹਮ ਜਗਦੀਸ਼ ਦਾ ਜੀਵਨ ਇਕ ਆਦਰਸ਼ ਅਧਿਆਪਕ ਤੇ ਲੋਕਪ੍ਰਿਅ ਲੇਖਕ ਦੇ ਤੌਰ ’ਤੇ ਮਾਡਲ ਸਮਝ ਕੇ ਜੀਵਨ ਬਾਰੇ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਪ੍ਰੋ. ਬ੍ਰਹਮ ਜਗਦੀਸ਼ ਨੇ ਆਪਣੇ ਵਿਦਵਤਾ ਭਰਪੂਰ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਇਹ ਸਮਝਾਇਆ ਕਿ ਉਹ ਅਜੋਕੇ ਸੰਸਾਰ ਵਿਚ ਕਿਵੇਂ ਨਿਵੇਕਲਾ ਸਥਾਨ ਪ੍ਰਾਪਤ ਕਰ ਸਕਦੇ ਹਨ ਅਤੇ ਆਪਣੀ ਆਪਣੀ ਸਕਿੱਲ ਵਿਚ ਉਤਮਤਾ ਪ੍ਰਾਪਤ ਕਰ ਸਕਦੇ ਹਨ। ਕੇਵਲ ਮਿਹਨਤੀ ਵਿਦਿਆਰਥੀ ਹੀ ਮਾਣ ਤੇ ਸੋਹਰਤ ਪ੍ਰਾਪਤ ਕਰਦੇ ਹਨ। ਮਨੀਸ਼ ਸੈਂਟਰ ਹੈਡ ਨੇ ਪ੍ਰੋ. ਬ੍ਰਹਮ ਜਗਦੀਸ਼ ਵਲੋਂ ਵਿਦਿਆਰਥੀਆਂ ਨੂੰ ਪ੍ਰੇਰਨਾ ਭਰਿਆ ਭਾਸ਼ਣ ਤੇ ਜੀਵਨ ਦੇ ਨੁਕਤੇ ਦੱਸਣ ਲਈ ਧੰਨਵਾਦ ਕੀਤਾ। ਅੰਤ ਵਿਚ ਡਾਇਰੈਕਟਰ , ਸਟਾਫ਼ ਤੇ ਵਿਦਿਆਰਥੀਆਂ ਨੇ ਬਾਬਾ ਫ਼ਰੀਦ ਦੀ ਪੋਰਟਰੇਟ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਨਾਲ ਫ਼ੋਟੋ ਵੀ ਖਿਚਵਾਈਆਂ।
Ad Position 22
No active advertisement
ਪਿਛਲੀ ਖ਼ਬਰ ਇਕ ਨਜ਼ਰ ਇੱਧਰ ਵੀ … ਜੈਤੋ-ਮੁਕਤਸਰ ਰੋਡ ’ਤੇ ਸਥਿਤ ਰੇਲਵੇ ਫ਼ਾਟਕ ਲੋਕਾਂ ਲਈ ਗੰਭੀਰ ਸਮੱਸਿਆ ਰੇਲਵੇ ਫ਼ਾਟਕ ’ ਤੇ ਓਵਰ ਬਿ੍ਜ... ਅਗਲੀ ਖ਼ਬਰ ਕੌਂਸਲਰ ਗੁਰਚਰਨ ਸਿੰਘ ਐਸ.ਸੀ. ਵਿੰਗ ਦਾ ਹਲਕਾ ਪ੍ਰਧਾਨ ਨਿਯੁਕਤ
Ad Position 24