ਹਿੱਤਬੀਰ ਕੌਰ ਬਰਾੜ ਦੀ ਅਗਵਾਈ ’ ਚ ਇਸਤਰੀ ਵਿੰਗ ਦੀ ਮੀਟਿੰਗ ਹੋਈ
ਕੋਟਕਪੂਰਾ, 3 ਅਕਤੂਬਰ (ਰਿੰਕੂ ਮਲਹੋਤਰਾ)-ਪਿੰਡ ਹਰੀਨੌ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਸਤਰੀ ਵਿੰਗ ਦੀ ਅਹਿਮ ਮੀਟਿੰਗ ਇਸਤਰੀ ਵਿੰਗ ਦੇ ਸਰਕਲ ਪ੍ਰਧਾਨ ਹਿੱਤਬੀਰ ਕੌਰ ਬਰਾੜ ਦੇ ਗ੍ਰਹਿ ਸਥਾਨ ਵਿਖੇ ਹੋਈ। ਮੀਟਿੰਗ ’ਚ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਤੇ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਨੰਗਲ ਸਮੇਤ ਹੋਰ ਬੀਬੀਆਂ ਹਾਜ਼ਰ ਸਨ।
ਕੋਟਕਪੂਰਾ, 3 ਅਕਤੂਬਰ (ਰਿੰਕੂ ਮਲਹੋਤਰਾ)-ਪਿੰਡ ਹਰੀਨੌ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਸਤਰੀ ਵਿੰਗ ਦੀ ਅਹਿਮ ਮੀਟਿੰਗ ਇਸਤਰੀ ਵਿੰਗ ਦੇ ਸਰਕਲ ਪ੍ਰਧਾਨ ਹਿੱਤਬੀਰ ਕੌਰ ਬਰਾੜ ਦੇ ਗ੍ਰਹਿ ਸਥਾਨ ਵਿਖੇ ਹੋਈ। ਮੀਟਿੰਗ ’ਚ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਤੇ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਨੰਗਲ ਸਮੇਤ ਹੋਰ ਬੀਬੀਆਂ ਹਾਜ਼ਰ ਸਨ। ਮਨਜੀਤ ਕੌਰ ਨੰਗਲ ਤੇ ਬੀਬਾ ਹਿੱਤਬੀਰ ਕੌਰ ਬਰਾੜ ਨੇ ਕਿਹਾ ਕਿ ਆਉਂਦੀ 10 ਅਕਤੂਬਰ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਲੋਕ ਸਭਾ ਮੈਂਬਰ ਕੋਟਕਪੂਰਾ ਹਲਕੇ ਵਿਚ ਪਹੁੰਚ ਰਹੇ ਹਨ। ਜਿਸ ਵਿਚ ਵੱਧ ਤੋਂ ਵੱਧ ਬੀਬੀਆਂ ਉਨ੍ਹਾਂ ਦੇ ਵਿਚਾਰ ਸੁਣਨ ਲਈ ਪਿੰਡ ਢੀਮਾਂਵਾਲੀ ਵਿਖੇ ਪੁੱਜਣ। ਸਾਬਕਾ ਵਿਧਾਇਕ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ਼ਗਨ ਸਕੀਮਾਂ, ਬੁਢਾਪਾ ਪੈਨਸ਼ਨ, ਲੜਕੀਆਂ ਨੂੰ ਸਾਈਕਲਾਂ ਸਮੇਤ ਔਰਤਾਂ ਲਈ ਵਧੇਰੇ ਸਕੀਮਾਂ ਸ਼ੁਰੂ ਕੀਤੀਆਂ ਸਨ ਪਰ ਮੌਜੂਦਾ ਸਰਕਾਰ ਨੇ ਸਿਰਫ਼ ਲੋਕਾਂ ਨਾਲ ਵਾਅਦੇ ਹੀ ਕੀਤੇ ਹਨ ਪਰ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ। ਮੀਟਿੰਗ ’ਚ ਸ਼ਬਦਲ ਸਿੰਘ ਬਰਾੜ ਸਰਕਲ ਪ੍ਰਧਾਨ, ਹੈਪੀ ਖਾਰਾ, ਮਨਪ੍ਰੀਤ ਸਿੰਘ ਸੰਧਵਾਂ, ਗੁਰਮੁਖ ਸਿੰਘ ਭੁੱਲਰ, ਬਲਜਿੰਦਰ ਸਿੰਘ ਸਾਬਕਾ ਚੇਅਰਮੈਨ, ਮਨਦੀਪ ਕੌਰ ਮੀਤ ਪ੍ਰਧਾਨ, ਸੁਖਜੀਤ ਕੌਰ ਜਰਨਲ ਸਕੱਤਰ, ਸਿਰਜੀਤ ਕੌਰ ਮੀਤ ਪ੍ਰਧਾਨ, ਪਰਮਜੀਤ ਕੌਰ, ਅਪਨਿੰਦਰ ਕੌਰ, ਮਨਦੀਪ ਕੌਰ, ਕੁਲਦੀਪ ਕੌਰ ਸਮੇਤ ਹੋਰ ਇਸਤਰੀ ਵਿੰਗ ਆਗੂ ਹਾਜ਼ਰ ਸਨ।