17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਮੀਂਹ ਤੇ ਗੜਿਆਂ ਕਾਰਨ ਝੋਨੇ ਦੀ ਫ਼ਸਲ ਜ਼ਮੀਨ ’ਤੇ ਵਿਛੀ

ਜੈਤੋ, 16 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਜੈਤੋ ਵਿਚ ਲੰਘੀ ਰਾਤ ਤੇ ਬਾਅਦ ਦੁਪਹਿਰੇ ਪਏ ਮੀਂਹ ਦੇ ਨਾਲ ਆਏ ਗੜ੍ਹਿਆਂ ਨੇ ਕਿਸਾਨਾਂ ਦੇ ਚਿਹਰੇ ਮੁਰਝਾ ਦਿੱਤੇ ਹਨ। ਮੀਂਹ ਕਾਰਨ ਝੋਨੇ ਦੀ ਖੜ੍ਹੀ ਫ਼ਸਲ ਡਿੱਗਣ ਨਾਲ ਕਾਫ਼ੀ ਨੁਕਸਾਨ ਹੋ ਗਿਆ ਹੈ।

Ad Position 21
No active advertisement
ਅਜੀਤ ਡੈਸਕ 17-10-2026
ਜੈਤੋ, 16 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਜੈਤੋ ਵਿਚ ਲੰਘੀ ਰਾਤ ਤੇ ਬਾਅਦ ਦੁਪਹਿਰੇ ਪਏ ਮੀਂਹ ਦੇ ਨਾਲ ਆਏ ਗੜ੍ਹਿਆਂ ਨੇ ਕਿਸਾਨਾਂ ਦੇ ਚਿਹਰੇ ਮੁਰਝਾ ਦਿੱਤੇ ਹਨ। ਮੀਂਹ ਕਾਰਨ ਝੋਨੇ ਦੀ ਖੜ੍ਹੀ ਫ਼ਸਲ ਡਿੱਗਣ ਨਾਲ ਕਾਫ਼ੀ ਨੁਕਸਾਨ ਹੋ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਮੀਂਹ ਦੇ ਨਾਲ ਆਏ ਗੜ੍ਹਿਆਂ ਨਾਲ ਝੋਨੇ ਦੀ ਖੜ੍ਹੀ ਫ਼ਸਲ ਜ਼ਮੀਨ ’ਤੇ ਵਿਛ ਜਾਣ ਨਾਲ ਝਾੜ ’ਤੇ ਕਾਫ਼ੀ ਅਸਰ ਪਵੇਗਾ ਕਿਉਂਕਿ ਖੜ੍ਹੀ ਫ਼ਸਲ ਦੇ ਦਾਣੇ ਟੁੱਟ ਜਾਣ ਕਰਕੇ ਇਹ ਨੁਕਸਾਨ ਹੋਇਆ ਹੈ। ਦਾਣਾ ਮੰਡੀ ਵਿਚ ਖੁੱਲ੍ਹੇ ਅਸਮਾਨ ਹੇਠ ਕਿਸਾਨ ਜਿਹੜੀ ਫ਼ਸਲ ਸੁੱਕੀ ਲੈ ਕੇ ਪਹੁੰਚੇ ਸਨ ਉਹ ਵੀ ਗਿੱਲੀ ਹੋ ਗਈ। ਜਿਸ ਨੂੰ ਸੁਕਾਉਣ ਲਈ ਕਿਸਾਨਾਂ ਨੂੰ ਮੰਡੀ ਵਿਚ ਹੋਰ ਰੁਲਣਾ ਪਵੇਗਾ। ਕਿਸਾਨਾਂ ਨੇ ਕਿਹਾ ਕਿ ਮਾਰਕੀਟ ਕਮੇਟੀ ਨੇ ਪੂਰੇ ਪ੍ਰਬੰਧ ਨਹੀਂ ਕੀਤੇ ਹੋਏ ਸਨ। ਜਿਸ ਕਰਕੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ। ਮਾਰਕੀਟ ਕਮੇਟੀ ਨੂੰ ਚਾਹੀਦਾ ਸੀ ਕਿ ਉਹ ਝੋਨੇ ਦੀ ਫ਼ਸਲ ਆਉਣ ਤੋਂ ਪਹਿਲਾਂ ਹੀ ਸਾਰੇ ਪ੍ਰਬੰਧ ਕਰਦੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਨੁਕਸਾਨੀ ਖੜ੍ਹੀ ਫ਼ਸਲ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ ਅਤੇ ਮੰਡੀ ਵਿਚ ਪਏ ਝੋਨੇ ਦੀ ਫ਼ਸਲ ਨੂੰ ਬੋਲੀ ਲਗਾਕੇ ਚੁੱਕਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਬਰੀਵਾਲਾ ਦੀ ਅਨਾਜ ਮੰਡੀ ਨੇ ਬਾਰਿਸ਼ ਮਗਰੋਂ ਧਾਰਿਆ ਛੱਪੜ ਦਾ ਰੂਪ ਪੰਜਗਰਾਈਂ ਕਲਾਂ ਖੇਤਰ ’ਚ ਭਾਰੀ ਮੀਂਹ, ਝੋਨੇ ਦੀਆਂ ਅਗ... ਅਗਲੀ ਖ਼ਬਰ ਜੈਤੋ ’ਚ ਨਿਕਾਸੀ ਲਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਲਈ ਮੁਸੀਬਤ ਬਣਿਆ ਮੀਂਹ ਦਾ ਪਾਣੀ
Ad Position 24