17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਬਰੀਵਾਲਾ ਦੀ ਅਨਾਜ ਮੰਡੀ ਨੇ ਬਾਰਿਸ਼ ਮਗਰੋਂ ਧਾਰਿਆ ਛੱਪੜ ਦਾ ਰੂਪ ਪੰਜਗਰਾਈਂ ਕਲਾਂ ਖੇਤਰ ’ਚ ਭਾਰੀ ਮੀਂਹ, ਝੋਨੇ ਦੀਆਂ ਅਗੇਤੀਆਂ ਕਿਸਮਾਂ ਦੇ ਨੁਕਸਾਨ ਹੋਣ ਦਾ ਖ਼ਦਸ਼ਾ

ਪੰਜਗਰਾਈਂ ਕਲਾਂ, 16 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਅੱਧੀ ਰਾਤ ਤੋਂ ਬਾਅਦ ਪੰਜਗਰਾਈਂ ਕਲਾਂ ਅਤੇ ਇਸ ਦੇ ਨਾਲ਼ ਲਗਦੇ ਪਿੰਡਾਂ ’ਚ ਭਾਰੀ ਮੀਂਹ ਅਤੇ ਦਰਮਿਆਨੀ ਰਫ਼ਤਾਰ ਦੀਆਂ ਹਵਾਵਾਂ ਚੱਲਣ ਦੀਆਂ ਖ਼ਬਰਾਂ ਮਿਲੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਗਰਾਈਂ ਕਲਾਂ, ਔਲਖ, ਜਿਉਣ ਵਾਲਾ, ਘਣੀਏ ਵਾਲਾ, ਬੱਗੇਆਣਾ ਆਦਿ ਪਿੰਡਾਂ ਅੰਦਰ ਬੀਤੀ ਅੱਧੀ ਰਾਤ ਤੋਂ ਬਾਅਦ ਦਰਮਿਆਨੀ ਰਫ਼ਤਾਰ ਦੀ ਹਵਾ ਚੱਲਣ ਤੋਂ ਬਾਅਦ ਪਏ ਤੇਜ ਮੀਂਹ ਨਾਲ਼ ਝੋਨੇ ਦੀਆਂ ਫ਼ਸਲਾਂ ’ਚ ਪਾਣੀ ਭਰ ਗਿਆ।

Ad Position 21
No active advertisement
ਅਜੀਤ ਡੈਸਕ 17-10-2026
ਪੰਜਗਰਾਈਂ ਕਲਾਂ, 16 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਅੱਧੀ ਰਾਤ ਤੋਂ ਬਾਅਦ ਪੰਜਗਰਾਈਂ ਕਲਾਂ ਅਤੇ ਇਸ ਦੇ ਨਾਲ਼ ਲਗਦੇ ਪਿੰਡਾਂ ’ਚ ਭਾਰੀ ਮੀਂਹ ਅਤੇ ਦਰਮਿਆਨੀ ਰਫ਼ਤਾਰ ਦੀਆਂ ਹਵਾਵਾਂ ਚੱਲਣ ਦੀਆਂ ਖ਼ਬਰਾਂ ਮਿਲੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਗਰਾਈਂ ਕਲਾਂ, ਔਲਖ, ਜਿਉਣ ਵਾਲਾ, ਘਣੀਏ ਵਾਲਾ, ਬੱਗੇਆਣਾ ਆਦਿ ਪਿੰਡਾਂ ਅੰਦਰ ਬੀਤੀ ਅੱਧੀ ਰਾਤ ਤੋਂ ਬਾਅਦ ਦਰਮਿਆਨੀ ਰਫ਼ਤਾਰ ਦੀ ਹਵਾ ਚੱਲਣ ਤੋਂ ਬਾਅਦ ਪਏ ਤੇਜ ਮੀਂਹ ਨਾਲ਼ ਝੋਨੇ ਦੀਆਂ ਫ਼ਸਲਾਂ ’ਚ ਪਾਣੀ ਭਰ ਗਿਆ। ਇਸ ਤੋਂ ਇਲਾਵਾ ਹਰੇ ਚਾਰੇ ਦੀਆਂ ਫ਼ਸਲਾਂ ਵੀ ਪ੍ਰਭਾਵਿਤ ਹੋਈਆਂ ਹਨ। ਇਸ ਬੇਮੌਸਮੀ ਬਾਰਿਸ਼ ਨਾਲ਼ ਬੇਸ਼ੱਕ ਝੋਨੇ ਦੀਆਂ ਪਛੇਤੀਆਂ ਕਿਸਮਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਪ੍ਰੰਤੂ ਝੋਨੇ ਦੀਆਂ ਅਗੇਤੀਆਂ ਕਿਸਮਾਂ ਵਾਲੇ ਖੇਤਾਂ ’ਚ ਝੋਨੇ ਦੀ ਫ਼ਸਲ ਦੀ ਕਟਾਈ ਦੇ ਕੰਮ ’ਤੇ ਵਿਰਾਮ ਲੱਗ ਗਿਆ ਹੈ। ਇਸਦੇ ਨਾਲ਼ ਹੀ ਅਗੇਤੀਆਂ ਕਿਸਮਾਂ ਦੇ ਖੇਤਾਂ ’ਚ ਖੜ੍ਹੇ ਪਾਣੀ ਦੌਰਾਨ ਜੇਕਰ ਮੌਸਮੀ ਭਵਿੱਖ ਬਾਣੀ ਮੁਤਾਬਿਕ ਤੇਜ ਹਵਾਵਾਂ ਚਲਦੀਆਂ ਹਨ ਤਾਂ ਫ਼ਸਲਾਂ ਡਿੱਗ ਕੇ ਨੁਕਸਾਨੀਆਂ ਜਾ ਸਕਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਸੰਧਵਾਂ ਨੇ ਚਾਰ ਪਿੰਡਾਂ ਦੇ ਲਾਲ ਲਕੀਰ ਅੰਦਰ ਵਸਦੇ ਲੋਕਾਂ ਨੂੰ ਮਾਲਕੀ ਦੇ ਦਸਤਾਵੇਜ਼ ਸੌਂਪੇ ਅਗਲੀ ਖ਼ਬਰ ਮੀਂਹ ਤੇ ਗੜਿਆਂ ਕਾਰਨ ਝੋਨੇ ਦੀ ਫ਼ਸਲ ਜ਼ਮੀਨ ’ਤੇ ਵਿਛੀ
Ad Position 24