16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸੰਧਵਾਂ ਨੇ ਚਾਰ ਪਿੰਡਾਂ ਦੇ ਲਾਲ ਲਕੀਰ ਅੰਦਰ ਵਸਦੇ ਲੋਕਾਂ ਨੂੰ ਮਾਲਕੀ ਦੇ ਦਸਤਾਵੇਜ਼ ਸੌਂਪੇ

ਕੋਟਕਪੂਰਾ, 16 ਅਕਤੂਬਰ (ਮੋਹਰ ਸਿੰਘ ਗਿੱਲ, ਰਿੰਕੂ ਮਲਹੋਤਰਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਹਲਕਾ ਕੋਟਕਪੂਰਾ ਦੇ ਪਿੰਡ ਫਿੱਡੇ ਖੁਰਦ ਦੇ 139, ਜਲਾਲੇਆਣਾ ਦੇ 88, ਪਿੰਡ ਮੰਡ ਵਾਲਾ ਦੇ 99 ਅਤੇ ਮਿਸ਼ਰੀ ਵਾਲਾ ਦੇ 69 ਲਾਲ ਲਕੀਰ ਅੰਦਰ ਵਸਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਹੱਕਾਂ ਸਬੰਧੀ ਦਸਤਾਵੇਜ ਸੌਂਪੇ। ਇਸ ਮੌਕੇ ਸੰਧਵਾਂ ਨੇ ਕਿਹਾ ਕਿ ਲਾਲ ਲਕੀਰ ਅੰਦਰ ਵਸਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਹੱਕਾਂ ਸਬੰਧੀ ਦਸਤਾਵੇਜ ਮੁਹੱਈਆ ਕਰਵਾਉਣਾ ਲੋਕਾਂ ਦੀ ਇਕ ਅਹਿਮ ਲੋੜ ਸੀੇ।

Ad Position 21
No active advertisement
ਅਜੀਤ ਡੈਸਕ 17-10-2026
ਕੋਟਕਪੂਰਾ, 16 ਅਕਤੂਬਰ (ਮੋਹਰ ਸਿੰਘ ਗਿੱਲ, ਰਿੰਕੂ ਮਲਹੋਤਰਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਹਲਕਾ ਕੋਟਕਪੂਰਾ ਦੇ ਪਿੰਡ ਫਿੱਡੇ ਖੁਰਦ ਦੇ 139, ਜਲਾਲੇਆਣਾ ਦੇ 88, ਪਿੰਡ ਮੰਡ ਵਾਲਾ ਦੇ 99 ਅਤੇ ਮਿਸ਼ਰੀ ਵਾਲਾ ਦੇ 69 ਲਾਲ ਲਕੀਰ ਅੰਦਰ ਵਸਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਹੱਕਾਂ ਸਬੰਧੀ ਦਸਤਾਵੇਜ ਸੌਂਪੇ। ਇਸ ਮੌਕੇ ਸੰਧਵਾਂ ਨੇ ਕਿਹਾ ਕਿ ਲਾਲ ਲਕੀਰ ਅੰਦਰ ਵਸਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਹੱਕਾਂ ਸਬੰਧੀ ਦਸਤਾਵੇਜ ਮੁਹੱਈਆ ਕਰਵਾਉਣਾ ਲੋਕਾਂ ਦੀ ਇਕ ਅਹਿਮ ਲੋੜ ਸੀੇ। ਘਰ ਦੀ ਮਾਲਕੀ ਸਬੰਧੀ ਦਸਤਾਵੇਜ ਹੋਣ ਨਾਲ ਲੋਕਾਂ ਨੂੰ ਆਪਣੀ ਜਾਇਦਾਦ ਦੇ ਰਿਕਾਰਡ ਨੂੰ ਸੰਭਾਲਣ ਅਤੇ ਲੋੜ ਪੈਣ ’ਤੇ ਮਾਲਕੀ ਸਬੰਧੀ ਸਬੂਤ ਪੇਸ਼ ਕਰਨ ਵਿੱਚ ਸਹੂਲਤ ਮਿਲਦੀ ਹੈ। ਸੰਧਵਾਂ ਨੇ ਕਿਹਾ ਕਿ ਲੋਕਾਂ ਦੀਆਂ ਲੋੜਾਂ ਅਤੇ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਜ਼ਰੂਰੀ ਹੈ। ਇਸ ਮੌਕੇ ਐਸ.ਡੀ.ਐਮ ਕੋਟਕਪੂਰਾ ਰਜਿੰਦਰ ਸਿੰਘ, ਤਹਿਸੀਲਦਾਰ ਕੋਟਕਪੂਰਾ ਪਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਹਰਸ਼ਵੀਰ ਗੋਇਲ, ਬੀ.ਡੀ.ਪੀ.ਓ ਕੋਟਕਪੂਰਾ ਵਿਕਾਸ ਸ਼ਰਮਾ, ਬਾਬੂ ਸਿੰਘ ਖ਼ਾਲਸਾ, ਗੁਰਜੰਟ ਸਿੰਘ ਗਿੱਲ, ਮਿਲਖਰਾਜ ਸਿੰਘ, ਕਿਰਨਜੀਤ ਸਿੰਘ, ਬਿਰਜਪਾਲ ਸਿੰਘ, ਧਰਮਜੀਤ ਸਿੰਘ ਸੈਕਟਰੀ, ਸੁਖਦੇਵ ਸਿੰਘ ਬਾਠ, ਮਨਿੰਦਰ ਸਿੰਘ, ਜਗਤਾਰ ਸਿੰਘ ਜੱਗਾ ਸਰਪੰਚ ਪਿੰਡ ਖਾਰਾ, ਸਰਵਨ ਸਿੰਘ ਸਰਪੰਚ ਮੰਡ ਵਾਲਾ, ਹਰਮੇਲ ਸਿੰਘ ਪੰਚ, ਮਨਜਿੰਦਰ ਸਿੰਘ ਪੰਚ, ਸਰਬਜੀਤ ਕੌਰ, ਬਲਾਕ ਪ੍ਰਧਾਨ ਗੁਰਦੀਪ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਬਿੱਕਰ ਸਿੰਘ, ਜਸਪ੍ਰੀਤ ਸਿੰਘ, ਜਗਸੀਰ ਸਿੰਘ, ਗੁਰਦਿੱਤ ਸਿੰਘ, ਸੁਰਜੀਤ ਸਿੰਘ, ਮਨਪ੍ਰੀਤ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕੋ-ਐਜ਼ੂਕੇਸ਼ਨ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕਰਕੇ ਸਕੂਲ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਬਰੀਵਾਲਾ ਦੀ ਅਨਾਜ ਮੰਡੀ ਨੇ ਬਾਰਿਸ਼ ਮਗਰੋਂ ਧਾਰਿਆ ਛੱਪੜ ਦਾ ਰੂਪ ਪੰਜਗਰਾਈਂ ਕਲਾਂ ਖੇਤਰ ’ਚ ਭਾਰੀ ਮੀਂਹ, ਝੋਨੇ ਦੀਆਂ ਅਗ...
Ad Position 24