ਸੰਯੁਕਤ ਕਿਸਾਨ ਮੋਰਚਾ ਨੇ ਕੋਆਪ੍ਰੇਟਿਵ ਸੁਸਾਇਟੀਆਂ ’ਚ ਲਾਗੂ ਕੀਤੇ ਜਾ ਰਹੇ ਨਵੇਂ ਨਿਯਮਾਂ ਸੰਬੰਧੀ ਮੀਟਿੰਗ ਕੀਤੀ
ਸਾਦਿਕ, 28 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਵਿਚਾਰਾਂ ਅੱਜ ਸੰਯੁਕਤ ਕਿਸਾਨ ਮੋਰਚਾ ਸਰਕਲ ਸਾਦਿਕ ਦੀ ਮੀਟਿੰਗ ਸ਼ਮਸ਼ੇਰ ਸਿੰਘ ਕਿੰਗਰਾ ਜ਼ਿਲ੍ਹਾ ਕਨਵੀਨਰ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਕਿਸਾਨ ਆਗੂਆਂ ਨੇ ਕਿਹਾ ਕਿ ਕੋਆਪ੍ਰੇਟਿਵ ਬੈਂਕ ਵਲੋਂ ਸੁਸਾਇਟੀਆਂ ਦੀ ਨਵੀ 3.
ਸ
ਸੁਸਾਇਟੀਆਂ ਦੇ ਕੇਂਦਰੀਕਰਨ ਵਿਰੁੱਧ ਆਵਾਜ਼ ਉਠਾਉਣ ਲਈ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿਚ ਹਾਜ਼ਰ ਕਿਸਾਨ ਆਗੂ। ਅਜੀਤ ਤਸਵੀਰ
29-10-2026
ਸਾਦਿਕ, 28 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਵਿਚਾਰਾਂ ਅੱਜ ਸੰਯੁਕਤ ਕਿਸਾਨ ਮੋਰਚਾ ਸਰਕਲ ਸਾਦਿਕ ਦੀ ਮੀਟਿੰਗ ਸ਼ਮਸ਼ੇਰ ਸਿੰਘ ਕਿੰਗਰਾ ਜ਼ਿਲ੍ਹਾ ਕਨਵੀਨਰ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਕਿਸਾਨ ਆਗੂਆਂ ਨੇ ਕਿਹਾ ਕਿ ਕੋਆਪ੍ਰੇਟਿਵ ਬੈਂਕ ਵਲੋਂ ਸੁਸਾਇਟੀਆਂ ਦੀ ਨਵੀ 3.3 ਪਾਲਿਸੀ ਦੇ ਨਾਂਅ ’ਤੇ ਲੁੱਟ ਕੀਤੀ ਜਾ ਰਹੀ ਹੈ। ਜਿਵੇਂ ਕਿ ਵਿਆਜ਼ 4 ਪ੍ਰਤੀਸ਼ਤ ਤੋਂ ਵਧਾ ਕੇ 11 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਸੁਸਾਇਟੀ ਵਿਚ ਮੈਂਬਰ ਦਾ ਹਿੱਸਾ/ਸ਼ੇਅਰ ਪੰਜ ਏਕੜ ਵਾਲੇ ਕਿਸਾਨਾਂ ਦਾ 3300 ਤੋਂ ਵਧਾ ਕੇ 6000 ਕਰ ਦਿੱਤਾ ਗਿਆ ਹੈ ਅਤੇ ਪੰਜ ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਦਾ 6000 ਤੋਂ ਵਧਾ ਕੇ 9000 ਕਰ ਦਿੱਤਾ ਗਿਆ ਹੈ। ਜਿਹੜੇ ਕਿਸਾਨਾਂ ਦੀ ਲਿਮਟ ਦੋ ਲੱਖ ਤੋਂ ਵੱਧ ਹੋਵੇਗੀ ਉਨ੍ਹਾਂ ਨੂੰ ਸੁਸਾਇਟੀ ਕੋਲ ਜ਼ਮੀਨ ਰਹਿਣ ਕਰਵਾਉਣੀ ਪਵੇਗੀ। ਇਸ ਤਰਾਂ ਕਈ ਮੈਂਬਰਾਂ ਦੀਆਂ ਹੋਰ ਬੈਂਕਾਂ ਵਿਚ ਲਿਮਟਾਂ ਹੋਣ ਕਾਰਨ ਜ਼ਮੀਨ ਨਾ ਬਚਦੀ ਹੋਈ ਤਾਂ ਉਨ੍ਹਾਂ ਕਿਸਾਨਾਂ ਨੂੰ ਸੁਸਾਇਟੀਆਂ ਵਿਚੋਂ ਖਾਰਜ ਕਰਨ ਦੀ ਵਿਉਂਤਬੰਦੀ ਘੜੀ ਜਾ ਰਹੀ ਹੈ। ਜੋ ਕਰਜ਼ਾ ਸੁਸਾਇਟੀ ਕਿਸਾਨਾਂ ਤੋਂ ਵਸੂਲਦੀ ਹੈ ਉਸ ਦੇ ਵਿਆਜ ਵਿਚੋਂ ਪਹਿਲਾਂ 3 ਪ੍ਰਤੀਸ਼ਤ ਕਮਿਸ਼ਨ ਮਿਲਦਾ ਸੀ ਉਸ ਨੂੰ ਘਟਾ ਕੇ 1.5 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਜਿਹੜਾ ਕਿ ਸੁਸਾਇਟੀਆਂ ਤੇ ਕਿਸਾਨਾਂ ਨਾਲ ਸਰਾਸਰ ਧੱਕਾ ਹੈ। ਪਹਿਲਾਂ ਮੈਂਬਰਾਂ ਦੀ ਹਿੱਸੇਦਾਰੀ ਸੁਸਾਇਟੀਆਂ ਵਿਚ ਜਮ੍ਹਾਂ ਹੁੰਦੀ ਸੀ ਤੇ ਹੁਣ ਸਿੱਧਾ ਬੈਂਕਾਂ ਵਿਚ ਜਮ੍ਹਾਂ ਕਰਵਾਉਣ ਦਾ ਫ਼ੁਰਮਾਨ ਜਾਰੀ ਕੀਤਾ ਗਿਆ ਹੈ। ਕੇਂਦਰ ਸਰਕਾਰ ਵਲੋਂ ਸਹਿਕਾਰਤਾ ਐਕਟ 1961 ਨੂੰ ਤੋੜ ਕੇ ਸੁਸਾਇਟੀਆਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਸਰਕਲ ਸਾਦਿਕ ਇਸ ਦਾ ਡਟਵਾਂ ਵਿਰੋਧ ਕਰਦਾ ਹੈ। ਪੰਜਾਬ ਸਰਕਾਰ ਇਸ ਨੀਤੀ ਨੂੰ ਤੁਰੰਤ ਵਾਪਸ ਲਵੇ ਜੋ ਕਿ ਕਿਸਾਨਾਂ ਨੂੰ ਖੱਜਲ ਖੁਆਰੀ ਨਾ ਹੋਵੇ। ਇਸ ਮੀਟਿੰਗ ਵਿਚ ਬਖ਼ਤੌਰ ਸਿੰਘ ਸਾਦਿਕ ਸੂਬਾ ਮੀਤ ਪ੍ਰਧਾਨ ਏਕਤਾ ਮਾਲਵਾ ਤੇ ਸਿਮਰਜੀਤ ਸਿੰਘ ਬਰਾੜ ਘੁੱਦੂਵਾਲਾ ਮੀਤ ਪ੍ਰਧਾਨ ਪੰਜਾਬ ਲੱਖੋਵਾਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਤੇ ਉਨ੍ਹਾਂ ਦੇ ਨਾਲ ਜਗਸੀਰ ਸਿੰਘ ਸੰਧੂ ਸਾਧੂ ਵਾਲਾ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ ਏਕਤਾ ਮਾਲਵਾ, ਗੁਰਮੀਤ ਸਿੰਘ ਵੀਰੇ ਵਾਲਾ ਜ਼ਿਲ੍ਹਾ ਵਿਤ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ, ਗੰਮਦੂਰ ਸਿੰਘ ਸੰਗਰਾਹੂਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਨਿਰਭੈ ਸਿੰਘ ਜ਼ਿਲ੍ਹਾ ਜਰਨਲ ਸਕੱਤਰ ਬੀ.ਕੇ.ਯੂ ਸਿੱਧੂਪੁਰ, ਕਿਸਾਨ ਆਗੂ ਰਛਪਾਲ ਸਿੰਘ ਬਰਾੜ ਘੁੱਦੂਵਾਲਾ, ਗੁਰਮੀਤ ਸਿੰਘ ਸੰਗਰਾਹੂਰ ਸਰਕਲ ਪ੍ਰਧਾਨ ਸਾਦਿਕ ਕਿਰਤੀ ਕਿਸਾਨ ਯੂਨੀਅਨ, ਕੁਲਦੀਪ ਸਿੰਘ ਸਾਧੂ ਵਾਲਾ ਸਰਕਲ ਆਗੂ ਕ੍ਰਾਂਤੀ ਕਿਸਾਨ ਯੂਨੀਅਨ, ਅੰਗਰੇਜ ਸਿੰਘ ਬਰਾੜ ਘੁੱਦੂਵਾਲਾ ਕਾਦੀਆਂ ਟੂ ਸਰਕਲ ਪ੍ਰਧਾਨ ਸਾਦਿਕ, ਲਖਵੀਰ ਸਿੰਘ ਸੰਧੂ ਬੀਹਲੇ ਵਾਲਾ ਸਰਕਲ ਪ੍ਰਧਾਨ ਸਾਦਿਕ ਲੱਖੋਵਾਲ, ਸਤਵੀਰ ਸਿੰਘ ਕਿਸਾਨ ਆਗੂ ਲੱਖੋਵਾਲ, ਅਵਤਾਰ ਸਿੰਘ ਸੰਧੂ ਕੌਮੀ ਕਿਸਾਨ ਯੂਨੀਅਨ ਸਾਦਿਕ, ਕੁਲਦੀਪ ਸਿੰਘ ਬਰਾੜ ਘੁੱਦੂਵਾਲਾ ਪ੍ਰਧਾਨ ਸਰਕਲ ਸਾਦਿਕ ਬੀ ਕੇ ਯੂ ਏਕਤਾ ਮਾਲਵਾ, ਸਤਿੰਦਰ ਸਿੰਘ ਰਾਜਾ ਸਰਕਲ ਸਾਦਿਕ ਸਹਾਇਕ ਵਿਤ ਸਕੱਤਰ ਤੇ ਜੋਗਿੰਦਰ ਸਿੰਘ ਕਿਰਤੀ ਕਿਸਾਨ ਯੂਨੀਅਨ ਸਰਕਲ ਸਾਦਿਕ ਆਦਿ ਆਗੂ ਹਾਜ਼ਰ ਸਨ।