29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕਿਸਾਨਾਂ ਨੇ ਚੇਅਰਪਰਸਨ ਨੀਤੂ ਕਪੂਰ ਸਿੰਗਲਾ ਨੂੰ ਮੰਡੀਆਂ ’ਚ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ

ਸਾਦਿਕ, 28 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਸੰਯੁਕਤ ਕਿਸਾਨ ਮੋਰਚਾ ਸਰਕਲ ਸਾਦਿਕ ਦੇ ਆਗੂਆਂ ਵਲੋਂ ਮਾਰਕੀਟ ਕਮੇਟੀ ਸਾਦਿਕ ਅਧੀਨ ਆਉਂਦੀਆਂ ਮੰਡੀਆਂ ਦਾ ਜਾਇਜ਼ਾ ਲੈਣ ਉਪਰੰਤ ਮਾਰਕੀਟ ਕਮੇਟੀ ਦੀ ਚੇਅਰਪਰਸਨ ਨੀਤੂ ਕਪੂਰ ਸਿੰਗਲਾ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲੇ। ਉਨ੍ਹਾਂ ਨੂੰ ਮੰਡੀਆਂ ਵਿਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਮੰਡੀਆਂ ਵਿਚ ਲਿਫ਼ਟਿੰਗ ਦਾ ਕੰਮ ਬਹੁਤ ਹੀ ਸੁਸਤ ਚੱਲ ਰਿਹਾ ਹੈ।

Ad Position 21
No active advertisement
ਮਾਰਕੀਟ ਕਮੇਟੀ ਸਾਦਿਕ ਦੀ ਚੇਅਰਪਰਸਨ ਨੀਤੂ ਕਪੂਰ ਸਿੰਗਲਾ ਨਾਲ ਸਮੱਸਿਆਵਾਂ ਸੰਬੰਧੀ ਗੱਲਬਾਤ ਕਰਦੇ ਹੋਏ ਕਿਸਾਨ ਆਗੂ। ਅਜੀਤ ਤਸਵੀਰ 29-10-2026
ਸਾਦਿਕ, 28 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਸੰਯੁਕਤ ਕਿਸਾਨ ਮੋਰਚਾ ਸਰਕਲ ਸਾਦਿਕ ਦੇ ਆਗੂਆਂ ਵਲੋਂ ਮਾਰਕੀਟ ਕਮੇਟੀ ਸਾਦਿਕ ਅਧੀਨ ਆਉਂਦੀਆਂ ਮੰਡੀਆਂ ਦਾ ਜਾਇਜ਼ਾ ਲੈਣ ਉਪਰੰਤ ਮਾਰਕੀਟ ਕਮੇਟੀ ਦੀ ਚੇਅਰਪਰਸਨ ਨੀਤੂ ਕਪੂਰ ਸਿੰਗਲਾ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲੇ। ਉਨ੍ਹਾਂ ਨੂੰ ਮੰਡੀਆਂ ਵਿਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਮੰਡੀਆਂ ਵਿਚ ਲਿਫ਼ਟਿੰਗ ਦਾ ਕੰਮ ਬਹੁਤ ਹੀ ਸੁਸਤ ਚੱਲ ਰਿਹਾ ਹੈ। ਜਿਸ ਕਾਰਨ ਕਿਸਾਨਾਂ ਨੂੰ ਕੱਚੀਆਂ ਥਾਵਾਂ ’ਤੇ ਝੋਨਾਂ ਲਾਹੁੁਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਧਿਆਨ ਵਿਚ ਲਿਆਂਦਾ ਕਿ ਕੋਈ ਨਾ ਕੋਈ ਬਹਾਨਾ ਬਣਾ ਕੇ ਆੜ੍ਹਤੀਆਂ ਦੇ ਟਰੱਕ ਸ਼ੈਲਰ ਮਾਲਕ ਅਜੇ ਵੀ ਸ਼ੈਲਰਾਂ ਵਿਚ ਲਾਹੁਣ ਤੋਂ ਰੋਕਦੇ ਹਨ। ਉਕਤ ਮੰਗਾਂ ਨੂੰ ਲੈ ਕੇ ਮਾਰਕੀਟ ਕਮੇਟੀ ਦੀ ਚੇਅਰਪਰਸਨ ਨੀਤੂ ਕਪੂਰ ਸਿੰਗਲਾ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਖੱਜਲ ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ। ਜਿਹੜੀਆਂ ਵੀ ਮੰਗਾਂ ਹਨ ਉਨ੍ਹਾਂ ’ਤੇ ਤੁਰੰਤ ਧਿਆਨ ਦਿੱਤਾ ਜਾਵੇਗਾ। ਇਸ ਮੀਟਿੰਗ ਵਿਚ ਸ਼ਮਸ਼ੇਰ ਸਿੰਘ ਬਰਾੜ ਕਿੰਗਰਾ ਕਨਵੀਨਰ ਸੰਯੁਕਤ ਕਿਸਾਨ ਮੋਰਚਾ, ਬਖ਼ਤੌਰ ਸਿੰਘ ਸਾਦਿਕ ਸੂਬਾ ਮੀਤ ਪ੍ਰਧਾਨ ਪੰਜਾਬ ਏਕਤਾ ਮਾਲਵਾ, ਸਿਮਰਜੀਤ ਸਿੰਘ ਬਰਾੜ ਘੁੱਦੂਵਾਲਾ ਮੀਤ ਪ੍ਰਧਾਨ ਪੰਜਾਬ ਲੱਖੋਵਾਲ, ਜਗਸੀਰ ਸਿੰਘ ਸੰਧੂ ਸਾਧੂਵਾਲਾ ਜ਼ਿਲਾ ਪ੍ਰਧਾਨ ਫ਼ਰੀਦਕੋਟ ਬੀ ਕੇ ਯੂ ਏਕਤਾ ਮਾਲਵਾ, ਗੁਰਮੀਤ ਸਿੰਘ ਵੀਰੇਵਾਲਾ ਵਿੱਤ ਸਕੱਤਰ ਸਰਕਲ ਸਾਦਿਕ ਬੀ ਕੇ ਯੂ ਏਕਤਾ ਮਾਲਵਾ, ਗੰਮਦੂਰ ਸਿੰਘ ਸੰਗਰਾਹੂਰ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਬੀ ਕੇ ਯੂ ਸਿੱਧੂਪੁਰ, ਨਿਰਭੈ ਸਿੰਘ ਗੁੱਜਰ ਜ਼ਿਲ੍ਹਾ ਜਨਰਲ ਸਕੱਤਰ ਬੀ ਕੇ ਯੂ ਸਿੱਧੂਪੁਰ, ਕਿਸਾਨ ਆਗੂ ਰਛਪਾਲ ਸਿੰਘ ਬਰਾੜ ਘੁੱਦੂਵਾਲਾ, ਗੁਰਮੀਤ ਸਿੰਘ ਸੰਗਰਾਹੂਰ ਸਰਕਲ ਪ੍ਰਧਾਨ ਸਾਦਿਕ ਕਿਰਤੀ ਕਿਸਾਨ ਯੂਨੀਅਨ, ਕੁਲਦੀਪ ਸਿੰਘ ਸਾਧੂਵਾਲਾ ਸਰਕਲ ਆਗੂ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਅੰਗਰੇਜ ਸਿੰਘ ਬਰਾੜ ਘੁੱਦੂਵਾਲਾ ਸਰਕਲ ਪ੍ਰਧਾਨ ਸਾਦਿਕ ਬੀ ਕੇ ਯੂ ਕਾਦੀਆਂ ਟੂ, ਲਖਵੀਰ ਸਿੰਘ ਸੰਧੂ ਬੀਹਲੇ ਵਾਲਾ ਸਰਕਲ ਪ੍ਰਧਾਨ ਸਾਦਿਕ ਲੱਖੋਵਾਲ, ਸਤਵੀਰ ਸਿੰਘ ਚੰਨੀਆਂ ਕਿਸਾਨ ਆਗੂ ਲੱਖੋਵਾਲ, ਅਵਤਾਰ ਸਿੰਘ ਸੰਧੂ ਸਾਦਿਕ ਕੌਮੀ ਕਿਸਾਨ ਯੂਨੀਅਨ, ਕੁਲਦੀਪ ਸਿੰਘ ਬਰਾੜ ਘੁੱਦੂ ਵਾਲਾ ਸਰਕਲ ਪ੍ਰਧਾਨ ਸਾਦਿਕ ਬੀ ਕੇ ਯੂ ਏਕਤਾ ਮਾਲਵਾ, ਸਤਿੰਦਰ ਸਿੰਘ ਰਾਜਾ ਸਰਕਲ ਸਾਦਿਕ ਸਹਾਇਕ ਵਿਤ ਸਕੱਤਰ ਕਿਰਤੀ ਕਿਸਾਨ ਯੂਨੀਅਨ ਤੇ ਜਗਿੰਦਰ ਸਿੰਘ ਕਿਰਤੀ ਕਿਸਾਨ ਯੂਨੀਅਨ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਚਾਰ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਨੇ ਕੋਆਪ੍ਰੇਟਿਵ ਸੁਸਾਇਟੀਆਂ ’ਚ ਲਾਗੂ ਕੀਤੇ ਜਾ ਰਹੇ ਨਵੇਂ ਨਿਯਮਾਂ ਸੰਬੰਧੀ ਮੀਟਿੰਗ ਕੀਤੀ
Ad Position 24