ਖੰਡ ਤੇ ਹੋਰ ਵਸਤੂਆਂ ਦੀ ਵਧੀ ਕੀਮਤ ਕਰ ਸਕਦੀ ਹੈ ਤਿਉਹਾਰਾਂ ਦਾ ਸਵਾਦ ਫਿੱਕਾ
ਸੀ.ਐਚ.ਸੀ. ਦੋਦਾ ਦੇ ਮੁਲਾਜ਼ਮਾਂ ਦੀ ਮੀਟਿੰਗ ਹੋਈ
ਦੋਦਾ, 30 ਅਕਤੂਬਰ (ਰਵੀਪਾਲ)-ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਵਲੋਂ 12 ਦਸੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਦੇਸ਼ ਭਰ ਦੇ ਮੁਲਾਜ਼ਮਾਂ ਵਲੋਂ ਕੌਮੀ ਰੋਸ ਰੈਲੀ ਕੀਤੀ ਜਾ ਰਹੀ, ਜਿਸ ਦੀਆਂ ਤਿਆਰੀਆਂ ਵਜੋਂ ਅੱਜ ਸੀ. ਐਚ.
ਦੋਦਾ, 30 ਅਕਤੂਬਰ (ਰਵੀਪਾਲ)-ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਵਲੋਂ 12 ਦਸੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਦੇਸ਼ ਭਰ ਦੇ ਮੁਲਾਜ਼ਮਾਂ ਵਲੋਂ ਕੌਮੀ ਰੋਸ ਰੈਲੀ ਕੀਤੀ ਜਾ ਰਹੀ, ਜਿਸ ਦੀਆਂ ਤਿਆਰੀਆਂ ਵਜੋਂ ਅੱਜ ਸੀ.ਐਚ.ਸੀ. ਦੋਦਾ ਦੇ ਮੁਲਾਜ਼ਮਾਂ ਨੇ ਸੁਖਵਿੰਦਰ ਸਿੰਘ ਦੋਦਾ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਦੇ ਕਿਹਾ ਕਿ ਇਸ ਰੈਲੀ ਦਾ ਮਨੋਰਥ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਉਨ੍ਹਾਂ ਦੀ ਉਦਾਸੀਨਤਾ ਨੂੰ ਤੋੜਨਾ ਹੈ। ਇਸ ਰੈਲੀ ਤੋਂ ਬਾਅਦ ਸਮੁੱਚੇ ਦੇਸ਼ ਦੇ ਮੁਲਾਜ਼ਮ ਅਗਲੇ ਵੱਡੇ ਅੰਦੋਲਨਾਂ ਵੱਲ ਨੂੰ ਵਧਣਗੇ। ਇਸ ਰੈਲੀ ਦੀਆਂ ਮੰਗਾਂ ’ਤੇ ਚਰਚਾ ਕਰਦੇ ਹੋਏ ਗਗਨਦੀਪ ਸਿੰਘ ਭੁੱਲਰ ਸੂਬਾ ਪ੍ਰਧਾਨ ਪੰਜਾਬ ਸਵਾਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਿਕ ਨੇ ਆਖਿਆ ਕਿ ਆਊਟਸੋਰਸ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਰੈਗੂਲਰ ਕਰਵਾਉਣਾ, ਪੀ.ਐਫ਼. ਆਰ.ਡੀ.ਏ. ਐਕਟ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਵਾਉਣਾ, ਵੱਖ-ਵੱਖ ਵਿਭਾਗਾਂ ਵਿਚ ਖ਼ਾਲੀ ਪਈਆਂ ਆਸਾਮੀਆਂ ਨੂੰ ਰੈਗੂਲਰ ਤੌਰ ’ਤੇ ਭਰਵਾਉਣਾ, ਇਕ ਜਨਵਰੀ 26 ਤੋਂ ਮੂਲ ਤਨਖ਼ਾਹ ਦਾ 20 ਫ਼ੀਸਦੀ ਅੰਤਰਿਮ ਰਾਹਤ ਦਬਾਉਣਾ ਅਤੇ ਹਰ ਪੰਜ ਸਾਲ ਬਾਅਦ ਤਨਖ਼ਾਹ ’ਚ ਵਾਧੇ ਦੀ ਸਮੀਖਿਆ ਕਰਵਾਉਣਾ, ਚਾਰੇ ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਸਾਰੇ ਮੁਲਾਜ਼ਮਾਂ ਆਊਟਸੋਰਸ ਠੇਕਾ ਦਾ ਅਰਥ ਭਰਤੀ ਮੁਲਾਜ਼ਮਾਂ ਤੇ ਆਸ਼ਰਤਾਂ ਨੂੰ ਸਿਵਲ ਹਸਪਤਾਲਾਂ ’ਚ ਕੈਸ਼ ਲੈਸ ਇਲਾਜ ਦੀ ਸਹੂਲਤ ਦਿਵਾਉਣਾ, ਸਾਰੇ ਪੁਰਾਣੇ ਡੀ.ਏ ਡੀ.ਆਰ ਬਿਨਾਂ ਕਿਸੇ ਦੇਰੀ ਦੇ ਤੁਰੰਤ ਜਾਰੀ ਕਰਵਾਉਣਾ ਆਦਿ ਮੰਗਾਂ ਸੰਬੰਧੀ ਲਗਾਤਾਰ ਸੰਘਰਸ਼ ਕੀਤਾ ਜਾਵੇਗਾ। ਮੀਟਿੰਗ ਵਿਚ ਮੁਲਾਜ਼ਮਾਂ ਨੇ ਮਤਾ ਪਾਸ ਕੀਤਾ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੰਮ ਕਰਦੇ ਵੱਡੀ ਗਿਣਤੀ ਮੁਲਾਜ਼ਮ 12 ਦਸੰਬਰ ਨੂੰ ਦਿੱਲੀ ਵਿਖੇ ਹੋ ਰਹੀ ਇਸ ਮਹਾਂ ਰੈਲੀ ’ਚ ਸ਼ਾਮਿਲ ਹੋਣਗੇ। ਇਸ ਮੌਕੇ ਪੰਜਾਬ ਸਵਆਰਡੀਨੇਟ ਸਰਵਿਸਿਸ ਫੈਡਰੇਸ਼ਨ ਵਿਗਿਆਨਕ ਵਲੋਂ ਇਕ ਲੀਫਲੈਟ ਵੀ ਜਾਰੀ ਕੀਤਾ ਗਿਆ। ਇਸ ਮੌਕੇ ਡਾ. ਪੰਕਜ ਕੁਮਾਰ, ਡਾ. ਮਨਪ੍ਰੀਤ ਕੌਰ, ਗਗਨਦੀਪ ਕੌਰ, ਕਿਰਨਾ ਰਾਣੀ, ਗੁਰਪ੍ਰੀਤ ਕੌਰ ਸਟਾਫ਼ ਨਰਸ, ਮਨਪ੍ਰੀਤ ਕੌਰ ਐਮ.ਐਲ.ਟੀ., ਜਸਵਿੰਦਰ ਕੌਰ, ਰਮਨਦੀਪ ਕੌਰ, ਸੁਖਜੀਤ ਸਿੰਘ, ਧਰਮਿੰਦਰ ਸਿੰਘ, ਚਰਨਜੀਤ ਕੁਮਾਰ, ਰਜਿੰਦਰ ਸਿੰਘ, ਜਗਮੀਤ ਸਿੰਘ, ਗੁਰਪ੍ਰੀਤ ਸਿੰਘ, ਜਗਰੂਪ ਸਿੰਘ, ਕੁਲਦੀਪ ਸਿੰਘ, ਜੋਧ ਸਿੰਘ, ਦਲਰਾਜ ਸਿੰਘ ਫਾਰਮੇਸੀ ਅਫ਼ਸਰ, ਲਖਬੀਰ ਸਿੰਘ ਸਟੈਨੋ, ਗਗਨਦੀਪ ਸਿੰਘ ਫਾਰਮੇਸੀ ਅਫ਼ਸਰ, ਗੁਰਤੇਜ ਸਿੰਘ, ਰੇਸ਼ਮ ਸਿੰਘ, ਭਿੰਦਰ ਸਿੰਘ, ਗਗਨਦੀਪ ਸਿੰਘ ਰੇਡੀਓ ਆਦਿ ਆਗੂ ਹਾਜ਼ਰ ਸਨ।