31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਵਿਵੇਕ ਸਕੂਲ ਬਰਗਾੜੀ ਦੇ ਬੱਚਿਆਂ ਨੇ ਰਾਜ ਪੱਧਰੀ ਖੇਡਾਂ ’ਚ ਪਹਿਲਾ ਤੇ ਤੀਜਾ ਸਥਾਨ ਹਾਸਿਲ ਕੀਤਾ

ਬਰਗਾੜੀ, 30 ਅਕਤੂਬਰ (ਲਖਵਿੰਦਰ ਸ਼ਰਮਾ)-ਵਿਵੇਕ ਪਬਲਿਕ ਸਕੂਲ ਬਰਗਾੜੀ ਦੇ ਬੱਚਿਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-4 ਤਹਿਤ ਹੋਏ ਰਾਜ ਪੱਧਰੀ ਹੈਂਡਬਾਲ ਟੂਰਨਾਂਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਸਕੂਲ ਦੇ ਵਿਦਿਆਰਥੀ ਅੱਤਰ ਸਿੰਘ ਜਮਾਤ ਛੇਵੀਂ ਨੇ ਉਮਰ 14 ਸਾਲ ਵਰਗ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਜਦੋਂ ਕਿ ਇਸ ਸਕੂਲ ਦੇ ਹੀ ਹਰਸ਼ਪ੍ਰੀਤ ਸਿੰਘ ਜਮਾਤ ਦਸਵੀਂ ਨੇ ਉਮਰ 17 ਸਾਲ ਵਰਗ ਵਿਚ ਤੀਸਰਾ ਸਥਾਨ ਹਾਸਿਲ ਕੀਤਾ।

Ad Position 21
No active advertisement
ਅਜੀਤ ਡੈਸਕ 31-10-2026
ਬਰਗਾੜੀ, 30 ਅਕਤੂਬਰ (ਲਖਵਿੰਦਰ ਸ਼ਰਮਾ)-ਵਿਵੇਕ ਪਬਲਿਕ ਸਕੂਲ ਬਰਗਾੜੀ ਦੇ ਬੱਚਿਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-4 ਤਹਿਤ ਹੋਏ ਰਾਜ ਪੱਧਰੀ ਹੈਂਡਬਾਲ ਟੂਰਨਾਂਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਸਕੂਲ ਦੇ ਵਿਦਿਆਰਥੀ ਅੱਤਰ ਸਿੰਘ ਜਮਾਤ ਛੇਵੀਂ ਨੇ ਉਮਰ 14 ਸਾਲ ਵਰਗ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਜਦੋਂ ਕਿ ਇਸ ਸਕੂਲ ਦੇ ਹੀ ਹਰਸ਼ਪ੍ਰੀਤ ਸਿੰਘ ਜਮਾਤ ਦਸਵੀਂ ਨੇ ਉਮਰ 17 ਸਾਲ ਵਰਗ ਵਿਚ ਤੀਸਰਾ ਸਥਾਨ ਹਾਸਿਲ ਕੀਤਾ। ਇੰਨ੍ਹਾਂ ਬੱਚਿਆਂ ਦਾ ਸਕੂਲ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕਰਦਿਆਂ ਸਕੂਲ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ। ਸਕੂਲ ਚੇਅਰਮੈਨ ਹਰਜਿੰਦਰ ਸਿੰਘ, ਡਾ. ਚਰਨਜੀਤ ਸਿੰਘ, ਪ੍ਰਿੰਸੀਪਲ ਸਪਨਾ ਬਜਾਜ, ਉਪ ਪ੍ਰਿੰਸੀਪਲ ਅਮਰਜੀਤ ਕੌਰ, ਕੋਆਰਡੀਨੇਟਰ ਗਗਨਦੀਪ ਕੌਰ ਨੇ ਇੰਨ੍ਹਾਂ ਜੇਤੂ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੰਨ੍ਹਾਂ ਬੱਚਿਆਂ ਨੇ ਇਸ ਸਕੂਲ, ਇਲਾਕੇ, ਅਧਿਆਪਕਾਂ, ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਸਕੂਲ ਪ੍ਰਬੰਧਕ ਕਮੇਟੀ ਨੇ ਸਕੂਲ ਦੇ ਕੋਚ ਗੁਰਜੀਤ ਸਿੰਘ ਵਲੋਂ ਕਰਵਾਈ ਚੰਗੀ ਮਿਹਨਤ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਕੂਲ ਦੇ ਸਮੂਹ ਕੋਚ ਸਾਹਿਬਾਨਾਂ ਵਲੋਂ ਕਰਵਾਈ ਜਾਂਦੀ ਵਧੀਆ ਮਿਹਨਤ ਕਾਰਨ ਇਸ ਸਕੂਲ ਦੇ ਬੱਚੇ ਖੇਡਾਂ ਵਿਚ ਅਜਿਹੀਆਂ ਸ਼ਾਨਦਾਰ ਪ੍ਰਾਪਤੀਆਂ ਕਰਦੇ ਹਨ। ਇਸ ਮੌਕੇ ਸਮੂਹ ਸਟਾਫ਼, ਬੱਚੇ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਬਰ ਜਨਾਹ ਦਾ ਸ਼ਿਕਾਰ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਜਥੇਬੰਦੀਆਂ ਐਸ.ਪੀ. (ਡੀ) ਨੂੰ ਮਿਲੀਆਂ ਅਗਲੀ ਖ਼ਬਰ ਖੰਡ ਤੇ ਹੋਰ ਵਸਤੂਆਂ ਦੀ ਵਧੀ ਕੀਮਤ ਕਰ ਸਕਦੀ ਹੈ ਤਿਉਹਾਰਾਂ ਦਾ ਸਵਾਦ ਫਿੱਕਾ ਸੀ.ਐਚ.ਸੀ. ਦੋਦਾ ਦੇ ਮੁਲਾਜ਼ਮਾਂ ਦੀ ਮੀਟਿੰ...
Ad Position 24