04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸੋਸ਼ਲ ਕਰਮਚਾਰੀ ਮੁੰਡੀਆਂ ਕਲਾਂ ਵਿਖੇ ਮਨਾਉਣਗੇ ਕਾਲੀ ਦੀਵਾਲੀ

ਫ਼ਰੀਦਕੋਟ, 3 ਨਵੰਬਰ (ਸਰਬਜੀਤ ਸਿੰਘ)- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਕੰਮ ਕਰਦੇ ਸ਼ੋਸ਼ਲ ਕਰਮਚਾਰੀਆਂ ਵਲੋਂ ਸਰਕਾਰ ਦੀ ਡੰਗ ਟਪਾਊ ਨੀਤੀ ਦੇ ਰੋਸ ਵਜੋਂ ਇਸ ਵਾਰ ਦੀਵਾਲੀ ਵਿਭਾਗ ਦੇ ਮੰਤਰੀ ਦੇ ਪਿੰਡ ਮੁੰਡੀਆਂ ਕਲਾਂ ਵਿਖੇ ਮਨਾਉਣ ਦਾ ਫ਼ੈਸਲਾ ਕੀਤਾ ਹੈ। ਜਿੱਥੇ ਪੰਜਾਬ ਸਰਕਾਰ ਦੀ ਝੂਠੀ ਤੇ ਲਾਰੇ ਲੱਪੇ ਵਾਲੀਆਂ ਨੀਤੀਆਂ ਦਾ ਵਿਰੋਧ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 04-11-2026
ਫ਼ਰੀਦਕੋਟ, 3 ਨਵੰਬਰ (ਸਰਬਜੀਤ ਸਿੰਘ)- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਕੰਮ ਕਰਦੇ ਸ਼ੋਸ਼ਲ ਕਰਮਚਾਰੀਆਂ ਵਲੋਂ ਸਰਕਾਰ ਦੀ ਡੰਗ ਟਪਾਊ ਨੀਤੀ ਦੇ ਰੋਸ ਵਜੋਂ ਇਸ ਵਾਰ ਦੀਵਾਲੀ ਵਿਭਾਗ ਦੇ ਮੰਤਰੀ ਦੇ ਪਿੰਡ ਮੁੰਡੀਆਂ ਕਲਾਂ ਵਿਖੇ ਮਨਾਉਣ ਦਾ ਫ਼ੈਸਲਾ ਕੀਤਾ ਹੈ। ਜਿੱਥੇ ਪੰਜਾਬ ਸਰਕਾਰ ਦੀ ਝੂਠੀ ਤੇ ਲਾਰੇ ਲੱਪੇ ਵਾਲੀਆਂ ਨੀਤੀਆਂ ਦਾ ਵਿਰੋਧ ਕੀਤਾ ਜਾਵੇਗਾ। ਸਰਕਾਰ ਨਹੀਂ ਚਾਹੁੰਦੀ ਕਿ ਸ਼ੋਸ਼ਲ ਕਰਮਚਾਰੀਆਂ ਨੂੰ ਦੂਸਰੇ ਮੁਲਾਜ਼ਮਾਂ ਵਾਂਗ ਭੱਤੇ ਮਿਲਣ। ਸ਼ੋਸ਼ਲ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਗੁਰਤੇਜ ਪੱਖੀ ਕਲਾਂ ਨੇ ਦੱਸਿਆ ਕਿ ਉਹ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ’ਚ ਠੇਕਾ ਆਧਾਰ ਪੋਸਟ ਬੀ.ਆਰ.ਸੀ., ਆਈ.ਈ.ਸੀ. ਅਤੇ ਸੀ.ਡੀ.ਐਸ. ’ਤੇ ਪਿਛਲੇ ਕਾਫੀ ਸਾਲਾਂ ਤੋਂ ਸੇਵਾਵਾਂ ਦੇ ਰਹੇ ਹਨ। ਸੋਸ਼ਲ ਕਰਮਚਾਰੀਆਂ ਦਾ ਮੁੱਖ ਕੰਮ ਪਿੰਡਾਂ ’ਚ ਬਣੀਆਂ ਜਲ ਸਪਲਾਈ ਸਕੀਮਾਂ ਨੂੰ ਨਿਰੰਤਰ ਚਾਲੂ ਰੱਖਣਾ ਤਾਂ ਜੋ ਪਾਣੀ ਖਪਤਕਾਰਾਂ ਨੂੰ ਨਿਰਵਿਘਨ ਪੀਣ ਯੋਗ ਸਾਫ਼ ਸੁਥਰੇ ਪਾਣੀ ਦੀ ਸਪਲਾਈ ਮਿਲ ਸਕੇ ਪਰ ਸਰਕਾਰ ਨੇ ਠੇਕਾ ਅਧਾਰਤ ਪੋਸਟ ’ ਤੇ ਮਿਲਣ ਵਾਲੀ ਤਨਖਾਹ ’ਤੇ ਅਪ੍ਰੈਲ 2023 ਤੋਂ ਵੱਡਾ ਕੱਟ ਲਗਾ ਕੇ ਕਰਮਚਾਰੀਆਂ ਦਾ ਵੱਡਾ ਆਰਥਿਕ ਨੁਕਸਾਨ ਕੀਤਾ ਹੈ। ਇਸ ਸੰਬੰਧੀ ਭਾਵੇਂ ਵਿਭਾਗ ਅਤੇ ਸਰਕਾਰ ਦੇ ਉੱਚ ਅਧਿਕਾਰੀਆਂ ਅਤੇ ਮੰਤਰੀ ਸਾਹਿਬਾਨਾਂ ਨਾਲ ਅਣਗਿਣਤ ਪੈਨਲ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਹਰ ਮੀਟਿੰਗ ਵਿਚ ਭੱਤੇ ਚਾਲੂ ਕਰਨ ਅਤੇ ਹੁਣ ਤੱਕ ਦੇ ਬਣਦੇ ਬਕਾਏ ਨੂੰ ਵੀ ਜਾਰੀ ਕਰਨ ’ਤੇ ਸਹਿਮਤੀ ਬਣੀ ਹੈ, ਤਨਖਾਹ ਵਾਧੇ ’ਤੇ ਵੀ ਸਹਿਮਤੀ ਬਣੀ ਹੈ ਪਰ ਅੱਜ ਤੱਕ ਲਾਰਿਆ ਤੋਂ ਬਿਨਾਂ ਕੁਝ ਵੀ ਨਹੀਂ ਪੱਲੇ ਪਿਆ। ਸਰਕਾਰ ਦੀ ਇਸ ਡੰਗ ਟਪਾਊ ਨੀਤੀ ਤੋਂ ਤੰਗ ਆ ਕੇ ਸੋਸ਼ਲ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਪਿੰਡ ਮੁੰਡੀਆਂ ਕਲਾਂ ਵਿਖੇ 5 ਨਵੰਬਰ ਨੂੰ ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਹੁੰਦਾ ਪੱਕਾ ਮੋਰਚਾ ਲਗਾਇਆ ਜਾਵੇ ਅਤੇ ਇੱਥੇ ਹੀ ਕਾਲੀ ਦੀਵਾਲੀ ਮਨਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪਟਾਕਿਆਂ ਦੀ ਵਿਕਰੀ ਲਈ ਸ਼ਹਿਰ ਤੋਂ ਬਾਹਰ ਵੱਖਰੀ ਥਾਂ ਨਿਰਧਾਰਤ ਕਰਨ ਦੀ ਮੰਗ ਅਗਲੀ ਖ਼ਬਰ ਝਾੜੂ ਨੂੰ ਤੀਲਾ-ਤੀਲਾ ਹੁੰਦਿਆਂ ਦੇਰ ਨਹੀਂ ਲੱਗੇਗੀ- ਕੋਟਸੁਖੀਆ, ਨੰਗਲ
Ad Position 24