05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ, ਇਕ ਜ਼ਖਮੀ

ਮੱਖੂ,5 ਨਵੰਬਰ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ)- ਮੱਖੂ ਬਲਾਕ ਅਧੀਨ ਨੈਸ਼ਨਲ ਹਾਈਵੇ 54 ’ਤੇ ਸਥਿਤ ਭਰਾਵਾਂ ਵਾਲੇ ਢਾਬੇ ਦੇ ਨਜ਼ਦੀਕ ਬੀਤੀ ਰਾਤ ਸਵਿਫਟ ਕਾਰ ਅਤੇ ਫੋਰਚੂਨਰ ਕਾਰ ਦੀ ਭਿਆਨਕ ਟੱਕਰ ਹੋ ਗਈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਵਿਫਟ ਕਾਰ ’ਚ ਸਵਾਰ ਕੁਨਾਲ ਆਹੂਜਾ (25), ਅਨਮੋਲ ਚੋਪੜਾ (26), ਨਿਖਿਲ (25) ਤਲਵੰਡੀ ਨੇਪਾਲਾਂ ਵਾਲੇ ਰੋਡ ਤੋਂ ਮੱਖੂ ਨੂੰ ਜਾਣ ਲਈ ਨੈਸ਼ਨਲ ਹਾਈਵੇ 54 ਵਾਲੇ ਕੱਟ ’ਤੇ ਜ਼ੀਰਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਆ ਰਹੀ ਤੇਜ਼ ਫੋਰਚੂਨਰ ਕਾਰ ਟੱਕਰ ਨਾਲ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।

Ad Position 21
No active advertisement
ਅਜੀਤ ਡੈਸਕ 06-11-2026
ਮੱਖੂ,5 ਨਵੰਬਰ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ)- ਮੱਖੂ ਬਲਾਕ ਅਧੀਨ ਨੈਸ਼ਨਲ ਹਾਈਵੇ 54 ’ਤੇ ਸਥਿਤ ਭਰਾਵਾਂ ਵਾਲੇ ਢਾਬੇ ਦੇ ਨਜ਼ਦੀਕ ਬੀਤੀ ਰਾਤ ਸਵਿਫਟ ਕਾਰ ਅਤੇ ਫੋਰਚੂਨਰ ਕਾਰ ਦੀ ਭਿਆਨਕ ਟੱਕਰ ਹੋ ਗਈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਵਿਫਟ ਕਾਰ ’ਚ ਸਵਾਰ ਕੁਨਾਲ ਆਹੂਜਾ (25), ਅਨਮੋਲ ਚੋਪੜਾ (26), ਨਿਖਿਲ (25) ਤਲਵੰਡੀ ਨੇਪਾਲਾਂ ਵਾਲੇ ਰੋਡ ਤੋਂ ਮੱਖੂ ਨੂੰ ਜਾਣ ਲਈ ਨੈਸ਼ਨਲ ਹਾਈਵੇ 54 ਵਾਲੇ ਕੱਟ ’ਤੇ ਜ਼ੀਰਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਆ ਰਹੀ ਤੇਜ਼ ਫੋਰਚੂਨਰ ਕਾਰ ਟੱਕਰ ਨਾਲ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਮੈਡੀਕਲ ਹਸਪਤਾਲ ਮੱਖੂ ਵਿਖੇ ਦਾਖਲ ਕਰਵਾਇਆ ਗਿਆ। ਇਸ ਦੌਰਾਨ ਕੁਨਾਲ ਆਹੂਜਾ ਪੁੱਤਰ ਕਾਕਾ ਆਹੂਜਾ ਅਤੇ ਅਨਮੋਲ ਚੋਪੜਾ ਪੁੱਤਰ ਨਰੇਸ਼ ਚੋਪੜਾ ਦੀ ਮੌਤ ਹੋ ਗਈ ਅਤੇ ਨਿਖਿਲ ਪੁੱਤਰ ਨਰੇਸ਼ ਚੋਪੜਾ ਨੂੰ ਅਮਨਦੀਪ ਹਸਪਤਾਲ ਸ੍ਰੀ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ। ਫੋਰਚੂਨਰ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਮੱਖੂ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਦੋਵੇਂ ਨੌਜਵਾਨਾਂ ਦੀ ਮੌਤ ਨਾਲ ਇਲਾਕੇ ਮੱਖੂ ’ਚ ਸੋਗ ਦੀ ਲਹਿਰ ਦੌੜ ਗਈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਬਹਾਦਰਪੁਰ ਦੇ ਖਿਡਾਰੀ ਦੀ ਭਾਰਤੀ ਕ੍ਰਿਕਟ ਟੀਮ ਲਈ ਹੋਈ ਚੋਣ ਅਗਲੀ ਖ਼ਬਰ ਮਠਿਆਈ ’ਚ ਚੂਹਿਆਂ ਦੀਆਂ ਮੇਂਗਣਾਂ ਮਿਲਣ ’ਤੇ 30 ਤੋਂ 40 ਕਿੱਲੋ ਖ਼ਰਾਬ ਮਾਲ ਕਰਵਾਇਆ ਨਸ਼ਟ
Ad Position 24