14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਕੋਟਕਪੂਰੇ ਦਾ ਕੂੜਾ ਫ਼ਰੀਦਕੋਟ ਸੁੱਟਣ ’ਤੇ ਭੜਕੇ ਸ਼ਹਿਰ ਵਾਸੀ, ਕੀਤਾ ਰੋਡ ਜਾਮ ਕੂੜਾ ਸੁੱਟਣ ਆਈਆਂ ਗੱਡੀਆਂ ਨੂੰ ਘੇਰਿਆ

ਫ਼ਰੀਦਕੋਟ, 14 ਨਵੰਬਰ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਦੇ ਕੂੜੇ ਵਾਲੇ ਡੰਪ ’ਚ ਕੋਟਕਪੂਰਾ ਤੋਂ ਨਗਰ ਕੌਂਸਲ ਦੀਆਂ ਗੱਡੀਆਂ ਕੂੜਾ ਸੁੱਟਣ ਆਈਆਂ ਸਨ। ਜਿਸ ਦਾ ਪਤਾ ਲੱਗਣ ’ਤੇ ਫ਼ਰੀਦਕੋਟ ਦੇ ਸਮਾਜ ਸੇਵੀ ਅਤੇ ਨੇੜੇ ਦੇ ਮੁਹੱਲਾ ਵਾਸੀਆਂ ਨੇ ਮੌਕੇ ’ਤੇ ਪਹੁੰਚ ਕੇ ਕੂੜਾ ਸੁੱਟਣ ਆਈਆਂ ਗੱਡੀਆਂ ਅਤੇ ਟਰਾਲੀਆਂ ਨੂੰ ਰੋਕ ਲਿਆ।

Ad Position 21
No active advertisement
ਅਜੀਤ ਡੈਸਕ 15-11-2026
ਫ਼ਰੀਦਕੋਟ, 14 ਨਵੰਬਰ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਦੇ ਕੂੜੇ ਵਾਲੇ ਡੰਪ ’ਚ ਕੋਟਕਪੂਰਾ ਤੋਂ ਨਗਰ ਕੌਂਸਲ ਦੀਆਂ ਗੱਡੀਆਂ ਕੂੜਾ ਸੁੱਟਣ ਆਈਆਂ ਸਨ। ਜਿਸ ਦਾ ਪਤਾ ਲੱਗਣ ’ਤੇ ਫ਼ਰੀਦਕੋਟ ਦੇ ਸਮਾਜ ਸੇਵੀ ਅਤੇ ਨੇੜੇ ਦੇ ਮੁਹੱਲਾ ਵਾਸੀਆਂ ਨੇ ਮੌਕੇ ’ਤੇ ਪਹੁੰਚ ਕੇ ਕੂੜਾ ਸੁੱਟਣ ਆਈਆਂ ਗੱਡੀਆਂ ਅਤੇ ਟਰਾਲੀਆਂ ਨੂੰ ਰੋਕ ਲਿਆ। ਜਿਸ ਤੋਂ ਬਾਅਦ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਗਈ। ਪ੍ਰਸ਼ਾਸਨ ਵਲੋਂ ਢਿੱਲ ਵਰਤਦਿਆਂ ਹੋਇਆਂ ਕੋਈ ਕਾਰਵਾਈ ਨਾ ਕੀਤੀ ਤਾਂ ਅੱਕੇ ਹੋਏ ਲੋਕਾਂ ਨੇ ਰੋਡ ਜਾਮ ਕਰ ਦਿੱਤਾ। ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਧਰਨਾਕਾਰੀਆਂ ਦੀਆਂ ਮੰਗਾਂ ਦੀ ਸਹਿਮਤੀ ਤੋਂ ਬਾਅਦ ਧਰਨਾ ਚੁਕਾਇਆ ਗਿਆ ਅਤੇ ਕੂੜਾ ਸੁੱਟਣ ਆਇਆਂ ’ਤੇ ਕਾਰਵਾਈ ਕਰਨ ਦੀ ਗੱਲ ਕਹੀ ਗਈ। ਲੋਕਾਂ ਵਲੋਂ ਲਗਾਏ ਇਸ ਧਰਨੇ ’ਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸਨੀ ਬਰਾੜ ਵੀ ਪਹੁੰਚੇ। ਗੱਲਬਾਤ ਕਰਦਿਆਂ ਸਨੀ ਬਰਾੜ, ਸ਼ੰਕਰ ਸ਼ਰਮਾ, ਸ਼ਰਨਜੀਤ ਸਰਾਂ ਨੇ ਦੱਸਿਆ ਕਿ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਕੂੜਾ ਫ਼ਰੀਦਕੋਟ ਦਾ ਜੋ ਡੰਪ ਹੈ, ਉੱਥੇ ਕੋਟਕਪੁਰਾ ਦੇ ਨਗਰ ਕੌਂਸਲ ਵਲੋਂ ਸੁੱਟਿਆ ਜਾ ਰਿਹਾ ਹੈ। ਪਹਿਲਾਂ ਵੀ ਕਈ ਵਾਰ ਟਰਾਲੀਆਂ ਮੋੜੀਆਂ ਗਈਆਂ ਸੀ, ਪਰ ਉਸ ਦੇ ਬਾਵਜੂਦ ਅੱਜ ਫੇਰ ਟਰਾਲੀਆਂ ਉੱਥੇ ਕੂੜਾ ਸੁੱਟਣ ਆਈਆਂ ਸਨ। ਜਦੋਂ ਪਤਾ ਲੱਗਿਆ ਤਾਂ ਉਨ੍ਹਾਂ ਵਲੋਂ ਮੌਕੇ ’ਤੇ ਜਾ ਕੇ ਰੋਕਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਪੀਕਰ ਕੁਲਤਾਰ ਸੰਧਵਾਂ ਵਲੋਂ ਧੱਕੇ ਨਾਲ ਇੱਥੇ ਕੂੜਾ ਸੁੱਟ ਵਾਇਆ ਜਾ ਰਿਹਾ, ਜਿਸ ਦਾ ਕਿ ਉ ਹ ਵਿਰੋਧ ਕਰਦੇ ਹਨ। ਪ੍ਰਸ਼ਾਸਨ ਅੱਖਾਂ ਮੀਚ ਕੇ ਬੈਠਾ ਹੈ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ, ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਨ੍ਹਾਂ ਗੱਡੀਆਂ ’ਤੇ ਸਖ਼ਤ ਕਾਰਵਾਈ ਹੋਵੇ ਅਤੇ ਇਸ ਤੋਂ ਬਾਅਦ ਕੋਟਕਪੂਰੇ ਦਾ ਕੂੜਾ ਨਾ ਸੁੱਟਿਆ ਜਾਵੇ। ਲੋਕਾਂ ਵਲੋਂ ਲਗਾਏ ਗਏ ਧਰਨੇ ’ਚ ਨਗਰ ਕੌਂਸਲ ਦੇ ਈ.ਓ. ਅੰਮ੍ਰਿਤ ਲਾਲ ਪਹੁੰਚੇ ਅਤੇ ਉਨ੍ਹਾਂ ਵਲੋਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਸਹਿਮਤੀ ਬਣੀ ਜੋ ਗੱਡੀਆਂ ਕੂੜਾ ਸੁੱਟਣ ਆਈਆਂ ਸਨ, ਉਨ੍ਹਾਂ ’ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਅਤੇ ਅੱਗੇ ਤੋਂ ਕੂੜਾ ਫ਼ਰੀਦਕੋਟ ਦੇ ਵਿਚ ਨਹੀਂ ਸੁੱਟਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਨੱਥਾ ਸਿੰਘ ਰੋੜੀਕਪੂਰਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚੁਣੇ ਅਗਲੀ ਖ਼ਬਰ ਅਚੀਵਰ ਪੁਆਇੰਟ ਕੋਟਕਪੂਰਾ ਦੇ ਵਿਦਿਆਰਥੀ ਨੇ ਪੀ . ਟੀ . ਈ . ’ ਚ 90 ਸਕੋਰ ਪ੍ਰਾਪਤ ਕੀਤੇ
Ad Position 24