ਸ੍ਰੀ ਮੁਕਤਸਰ ਸਾਹਿਬ ਦੇ ਰਿਦਵੰਸ਼ ਸਿੰਘ ਵੋਹਰਾ ਜਿਸ ਦੀ ਚੋਣ ਭਾਰਤੀ ਸ਼ੂਟਿੰਗ ਟੀਮ ਦੇ ਟਰਾਈਲਾਂ ਲਈ ਹੋਈ।
ਸ੍ਰੀ ਮੁਕਤਸਰ ਸਾਹਿਬ ਦੇ ਰਿਦਵੰਸ਼ ਸਿੰਘ ਨੇ ਨਿਸ਼ਾਨੇਬਾਜ਼ੀ ’ਚ ਮਾਰੀਆਂ ਮੱਲਾਂ
ਸ੍ਰੀ ਮੁਕਤਸਰ ਸਾਹਿਬ, 16 ਨਵੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਜੰਮਪਲ ਰਿਦਵੰਸ਼ ਸਿੰਘ ਵੋਹਰਾ ਪੁੱਤਰ ਵੀਸ਼ੂ ਵੋਹਰਾ ਨੇ ਨਿਸ਼ਾਨੇਬਾਜ਼ੀ ਦੇ ਖੇਤਰ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀ ਪ੍ਰਾਪਤੀ ਕੀਤੀ ਹੈ। ਉਸ ਦੀ ਚੋਣ ਭਾਰਤੀ ਸ਼ੂਟਿੰਗ ਟੀਮ ਦੇ ਟਰਾਇਲਾਂ ਲਈ ਹੋਈ ਹੈ।
ਸ੍ਰੀ ਮੁਕਤਸਰ ਸਾਹਿਬ, 16 ਨਵੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਜੰਮਪਲ ਰਿਦਵੰਸ਼ ਸਿੰਘ ਵੋਹਰਾ ਪੁੱਤਰ ਵੀਸ਼ੂ ਵੋਹਰਾ ਨੇ ਨਿਸ਼ਾਨੇਬਾਜ਼ੀ ਦੇ ਖੇਤਰ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀ ਪ੍ਰਾਪਤੀ ਕੀਤੀ ਹੈ। ਉਸ ਦੀ ਚੋਣ ਭਾਰਤੀ ਸ਼ੂਟਿੰਗ ਟੀਮ ਦੇ ਟਰਾਇਲਾਂ ਲਈ ਹੋਈ ਹੈ। ਇਸ ਪ੍ਰਾਪਤੀ ਨਾਲ ਉਸ ਦੇ ਮਾਪਿਆਂ, ਕੋਚਾਂ ਤੇ ਸ਼ਹਿਰ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਰਿਦਵੰਸ਼ ਦੇ ਪਿਤਾ ਵੀਸ਼ੂ ਵੋਹਰਾ ਨੇ ਦੱਸਿਆ ਕਿ ਰਿਦਵੰਸ਼ ਪਹਿਲਾਂ ਏਅਰ ਰਾਈਫ਼ਲ ਈਵੈਂਟ ਵਿਚ ਹਿੱਸਾ ਲੈਂਦਾ ਸੀ, ਪਰ ਮਈ 2026 ਤੋਂ ਉਸ ਨੇ 12 ਬੋਰ ਟਰੈਪ ਸ਼ੂਟਿੰਗ ਦੀ ਸਿਖਲਾਈ ਸ਼ੁਰੂ ਕੀਤੀ। ਇਸ ਈਵੈਂਟ ਵਿਚ ਵੀ ਉਸ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਕਾਮਯਾਬੀ ਹਾਸਿਲ ਕੀਤੀ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿਖੇ ਹੋਏ ਟਰੈਪ ਸ਼ੂਟਿੰਗ ਦੇ ਸੂਬਾ ਪੱਧਰੀ ਮੁਕਾਬਲਿਆਂ ਵਿਚ ਰਿਦਵੰਸ਼ ਨੇ ਸੋਨ ਤਗ਼ਮਾ ਜਿੱਤਿਆ, ਜਿਸ ਦੇ ਆਧਾਰ ’ਤੇ ਉਸ ਦੀ ਚੋਣ ਪ੍ਰੀ-ਨੈਸ਼ਨਲ ਮੁਕਾਬਲਿਆਂ ਲਈ ਹੋਈ। ਉਨ੍ਹਾਂ ਦੱਸਿਆ ਕਿ ਬਠਿੰਡਾ ਦੇ ਭੁੱਚੋ ਸ਼ੂਟਿੰਗ ਰੇਂਜ ਵਿਖੇ ਹੋਏ ਪ੍ਰੀ-ਨੈਸ਼ਨਲ ਮੁਕਾਬਲਿਆਂ ਵਿਚ ਰਿਦਵੰਸ਼ ਨੇ ਚੌਥਾ ਸਥਾਨ ਹਾਸਿਲ ਕਰਕੇ ਕੌਮੀ ਪੱਧਰ ਦੇ ਮੁਕਾਬਲਿਆਂ ਵਿਚ ਆਪਣੀ ਜਗ੍ਹਾ ਬਣਾਈ। ਇਸ ਤੋਂ ਬਾਅਦ ਦਿੱਲੀ ਵਿਖੇ ਹੋਏ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿਚ ਉਸ ਨੇ ਸ਼ਾਨਦਾਰ ਨਿਸ਼ਾਨੇ ਲਗਾ ਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ। ਇਨ੍ਹਾਂ ਮੁਕਾਬਲਿਆਂ ਦੌਰਾਨ ਮੌਜੂਦ ਭਾਰਤੀ ਸ਼ੂਟਿੰਗ ਟੀਮ ਦੇ ਚੋਣਕਰਤਾਵਾਂ ਨੇ ਉਸ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਭਾਰਤੀ ਸ਼ੂਟਿੰਗ ਟੀਮ ਦੇ ਟਰਾਇਲਾਂ ਲਈ ਚੁਣਿਆ। ਜ਼ਿਕਰਯੋਗ ਹੈ ਕਿ ਰਿਦਵੰਸ਼ ਨੇ ਏਅਰ ਰਾਈਫ਼ਲ ਈਵੈਂਟ ਵਿਚ ਵੀ ਕੌਮੀ ਪੱਧਰ ਦੇ ਮੁਕਾਬਲਿਆਂ ਲਈ ਕੁਆਲੀਫ਼ਾਈ ਕੀਤਾ ਸੀ। ਉਸ ਦੀ ਇਸ ਪ੍ਰਾਪਤੀ ਨੂੰ ਸ੍ਰੀ ਮੁਕਤਸਰ ਸਾਹਿਬ ਲਈ ਮਾਣ ਵਾਲੀ ਗੱਲ ਮੰਨਿਆ ਜਾ ਰਿਹਾ ਹੈ।