16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਮਲੋਟ ਵਿਖੇ ‘ਮੈਂ ਸੇ ਹਮ ਤੱਕ’ ਨਾਟਕ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਕੀਤਾ ਭਾਵੁਕ

ਮਲੋਟ, 16 ਨਵੰਬਰ (ਪਾਟਿਲ, ਅਜਮੇਰ ਸਿੰਘ ਬਰਾੜ)-ਪੰਜਾਬ ਪੈਲੇਸ ਮਲੋਟ ਦੇ ਵਿਹੜੇ ਵਿਚ ਪਲੇਅ ਹਾਊਸ ਨਾਟ ਸੰਸਥਾ ਵਲੋਂ ਕਰਵਾਏ 16ਵੇਂ ਪ੍ਰੋਗਰਾਮ ਵਿਚ ਮਲੋਟ ਅਤੇ ਆਸਪਾਸ ਦੇ ਇਲਾਕੇ ਤੋਂ ਪਹੁੰਚੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਨਾਟਕ ‘ਮੈਂ ਸੇ ਹਮ ਤੱਕ’ ਦੀ ਸਫ਼ਲ ਪੇਸ਼ਕਾਰੀ ਦਾ ਮੰਚਨ ਹੋਇਆ। ਪ੍ਰੋਗਰਾਮ ਵਿਚ ਸੁਨੀਸ਼ ਗੋਇਲ, ਕ੍ਰਿਸ਼ਨ ਗੋਇਲ, ਰਵੀ ਬਾਂਸਲ, ਗੌਰਵ ਧੂੜੀਆ ਤੇ ਨਵਜੋਤ ਸਿੰਘ ਨੇ ਮੁੱਖ ਮਹਿਮਾਨ ਅਤੇ ਗੁਲਸ਼ਨ ਭਟੇਜਾ ਪੰਜਾਬ ਪੈਲੇਸ ਵਾਲਿਆਂ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 17-11-2026
ਮਲੋਟ, 16 ਨਵੰਬਰ (ਪਾਟਿਲ, ਅਜਮੇਰ ਸਿੰਘ ਬਰਾੜ)-ਪੰਜਾਬ ਪੈਲੇਸ ਮਲੋਟ ਦੇ ਵਿਹੜੇ ਵਿਚ ਪਲੇਅ ਹਾਊਸ ਨਾਟ ਸੰਸਥਾ ਵਲੋਂ ਕਰਵਾਏ 16ਵੇਂ ਪ੍ਰੋਗਰਾਮ ਵਿਚ ਮਲੋਟ ਅਤੇ ਆਸਪਾਸ ਦੇ ਇਲਾਕੇ ਤੋਂ ਪਹੁੰਚੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਨਾਟਕ ‘ਮੈਂ ਸੇ ਹਮ ਤੱਕ’ ਦੀ ਸਫ਼ਲ ਪੇਸ਼ਕਾਰੀ ਦਾ ਮੰਚਨ ਹੋਇਆ। ਪ੍ਰੋਗਰਾਮ ਵਿਚ ਸੁਨੀਸ਼ ਗੋਇਲ, ਕ੍ਰਿਸ਼ਨ ਗੋਇਲ, ਰਵੀ ਬਾਂਸਲ, ਗੌਰਵ ਧੂੜੀਆ ਤੇ ਨਵਜੋਤ ਸਿੰਘ ਨੇ ਮੁੱਖ ਮਹਿਮਾਨ ਅਤੇ ਗੁਲਸ਼ਨ ਭਟੇਜਾ ਪੰਜਾਬ ਪੈਲੇਸ ਵਾਲਿਆਂ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਨਾਟਕ ਦੇ ਲੇਖਕ ਐਡਵੋਕੇਟ ਅਮਿਤ ਸ਼ਰਮਾ ਵਿਸ਼ੇਸ਼ ਤੌਰ ’ਤੇ ਮੋਗਾ ਤੋਂ ਪਹੁੰਚੇ। ਸੰਸਥਾ ਦੇ ਮੁਖੀ ਰਾਜ ਰੱਸੇਵੱਟ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਨਾਟਕ ਦੇ ਨਿਰਦੇਸ਼ਕ ਗੌਰਵ ਭਟੇਜਾ ਦੇ ਨਿਰਦੇਸ਼ਨ ਹੇਠ ਖੇਡੇ ਨਾਟਕ ਨੇ ਕਈ ਵਾਰ ਦਰਸ਼ਕਾਂ ਦੀਆਂ ਅੱਖਾਂ ਨਮ ਕੀਤੀਆਂ। ਪੰਜਾਬ ਪੈਲੇਸ ਦੇ ਭਰੇ ਹਾਲ ’ਚ ਦਰਸ਼ਕਾਂ ਦੀਆਂ ਤਾੜੀਆਂ ਨਾਟਕ ਦੇ ਸਫ਼ਲ ਮੰਚਨ ਦੀ ਗਵਾਹੀ ਭਰ ਰਹੀਆਂ ਸਨ। ਮੰਚ ਦੇ ਕਲਾਕਾਰਾਂ ’ਚ ਅਮਿਤ ਸੁੱਧਾ, ਸਾਗਰ ਕਥੂਰੀਆ, ਨਜ਼ਮ, ਅਲੀਨਾ ਬਾਂਸਲ, ਆਰਾਧਿਆ ਵਾਟਸ, ਵੰਸ਼ਮੀਤ ਕੌਰ, ਹਰਗੁਣ ਸੇਠੀ, ਸਿਮਰਨ ਸ਼ਰਮਾ, ਰਾਖੀ ਰਾਣੀ ਦੀ ਕਲਾਕਾਰੀ ਦੀ ਦਰਸ਼ਕਾਂ ਨੇ ਪ੍ਰਸੰਸਾ ਕੀਤੀ ਅਤੇ ਨਿਰਦੇਸ਼ਕ ਗੌਰਵ ਭਟੇਜਾ ਨੂੰ ਵਧਾਈ ਦਿੱਤੀ। ਮੰਚ ਸੰਚਾਲਨ ਪ੍ਰੋ. ਸੰਦੀਪ ਗਿੱਲ ਅਤੇ ਮਨੋਜ ਅਸੀਜਾ ਕੋਆਰਡੀਨੇਟਰ ਵਲੋਂ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਇਕੱਤਰਤਾ ਭਾਈ ਪਰਵਿੰਦਰ ਸਿੰਘ ਝੋਟੇ ਦੀ ਯਾਦ ’ਚ ਪੰਜ... ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਅੱਜ
Ad Position 24