ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਬਾਲ ਦਿਵਸ ਮਨਾਇਆ
ਫ਼ਰੀਦਕੋਟ, 17 ਨਵੰਬਰ (ਜਸਵੰਤ ਸਿੰਘ ਪੁਰਬਾ)-ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਦੀ ਅਗਵਾਈ ’ਚ ਕਾਲਜ ਦੇ ਸਰਦਾਰ ਪਟੇਲ ਹਾਊਸ ਵਲੋਂ ਥੀਏਟਰ ਅਤੇ ਸੱਭਿਆਚਾਰਕ ਕਲੱਬ, ਸੰਗੀਤ ਅਤੇ ਲੋਕਨਾਚ ਕਲੱਬ ਦੇ ਸਹਿਯੋਗ ਨਾਲ ‘ਸਵੇਰ ਦੀ ਸਭਾ’ ਦੌਰਾਨ ‘ਬਾਲ ਦਿਵਸ’ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।
ਫ਼ਰੀਦਕੋਟ, 17 ਨਵੰਬਰ (ਜਸਵੰਤ ਸਿੰਘ ਪੁਰਬਾ)-ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਦੀ ਅਗਵਾਈ ’ਚ ਕਾਲਜ ਦੇ ਸਰਦਾਰ ਪਟੇਲ ਹਾਊਸ ਵਲੋਂ ਥੀਏਟਰ ਅਤੇ ਸੱਭਿਆਚਾਰਕ ਕਲੱਬ, ਸੰਗੀਤ ਅਤੇ ਲੋਕਨਾਚ ਕਲੱਬ ਦੇ ਸਹਿਯੋਗ ਨਾਲ ‘ਸਵੇਰ ਦੀ ਸਭਾ’ ਦੌਰਾਨ ‘ਬਾਲ ਦਿਵਸ’ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਰਦਾਰ ਪਟੇਲ ਹਾਊਸ ਦੇ ਇੰਚਾਰਜ ਡਾ. ਰੁਪਿੰਦਰਜੀਤ ਕੌਰ, ਪ੍ਰੋ. ਫੇਨੀ ਚਾਵਲਾ ਤੇ ਪ੍ਰੋ. ਸੁਖਵਿੰਦਰ ਕੌਰ ਨੇ ਦੱਸਿਆ ਕਿ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਵਨਗੀਆਂ ਜਿਵੇਂ ਭਾਸ਼ਣ, ਕਵਿਤਾ, ਗੀਤ, ਸਕਿੱਟ, ਕੋਰੀਓਗ੍ਰਾਫ਼ੀ ਆਦਿ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ । ਇਸ ਤੋਂ ਇਲਾਵਾ ਥੀਏਟਰ ਤੇ ਸੱਭਿਆਚਾਰਕ ਕਲੱਬ ਅਤੇ ਸੰਗੀਤ ਅਤੇ ਲੋਕਨਾਚ ਕਲੱਬ ਦੇ ਵਿਦਿਆਰਥੀਆਂ ਗੁਰਸੇਵਕ ਸਿੰਘ ਤੇ ਅਮਨੀਸ਼ ਨੇ ਨਸ਼ਿਆਂ ਵਿਰੁੱਧ ਸਕਿੱਟ, ਗੁਰਵਿੰਦਰ ਸਿੰਘ ਅਤੇ ਜਸਵਿੰਦਰ ਕੌਰ ਤੇ ਹਾਸਰਸ ਸਕਿੱਟ, ਅਨਮੋਲਪ੍ਰੀਤ ਕੌਰ ਤੇ ਜਸਵਿੰਦਰ ਕੌਰ ਨੇ ਗੀਤ, ਗੁਰਬੀਰ ਕੌਰ, ਅਮਣੀਸ਼, ਜੈਸਮੀਨ, ਅਨਮੋਲਪ੍ਰੀਤ ਕੌਰ, ਗੁਰਬੀਰ ਕੌਰ ਨੇ ਡਾਂਸ, ਮਹਿਕਦੀਪ ਸਿੰਘ ਤੇ ਆਰਤੀ ਨੇ ਮਹਾਨ ਤੇ ਉੱਘੀਆਂ ਸ਼ਖ਼ਸੀਅਤਾਂ ਦੀ ਜੀਵਨੀ ਬਾਰੇ ਜਾਣਕਾਰੀ ਸਾਂਝੀ ਕੀਤੀ। ਮੁੱਖ ਖਬਰਾਂ ਹਿਤਾਂਸ਼ੂ ਛਾਬੜਾ ਨੇ ਪੇਸ਼ ਕੀਤੀਆਂ। ਗੁਰਵਿੰਦਰ ਸਿੰਘ, ਕਰਮਜੀਤ ਕੌਰ ਤੇ ਸੁਖਪ੍ਰੀਤ ਕੌਰ ਨੇ ਕਵਿਤਾਵਾਂ ਨਾਲ ਹਾਜ਼ਰੀ ਲਗਵਾਈ। ਰਮਨਦੀਪ ਸ਼ਰਮਾ ਨੇ ਆਪਣੀ ਤਕਰੀਰ ’ਚ ਸਾਫ਼-ਸੁਥਰੀ ਗਾਇਕੀ ਆਪਣਾਉਣ ਤੇ ਚੰਗੇ ਸਾਹਿਤ ਨੂੰ ਪ੍ਰਮੋਟ ਕਰਨ ਦਾ ਹੁੰਗਾਰਾ ਭਰਿਆ। ਕਿਰਨਦੀਪ ਕੌਰ ਤੇ ਜਸਪ੍ਰੀਤ ਕੌਰ ਨੇ ਲੰਮੀ ਹੇਕ ਵਾਲੇ ਗੀਤ ਪੇਸ਼ ਕੀਤੇ। ਇਸ ਤੋਂ ਇਲਾਵਾ ਹਰਮਨਜੀਤ ਕੌਰ ਨੇ ‘ਚਾਲੀ ਦਿਨ’ ਨਾਮ ਦੀ ਪੁਸਤਕ ਸਮੀਖਿਆ ਕੀਤੀ। ਮੰਚ ਸੰਚਾਲਕ ਦੀ ਭੂਮਿਕਾ ਗੁਰਵਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੇ ਨਿਭਾਈ। ਇਸ ਦੌਰਾਨ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।