ਛੁੱਟੀ ਕੱਟ ਕੇ ਆਏ ਕੈਦੀ ਪਾਸੋਂ ਮੋਬਾਈਲ ਫ਼ੋਨ ਬਰਾਮਦ
ਫ਼ਰੀਦਕੋਟ, 19 ਨਵੰਬਰ (ਸਰਬਜੀਤ ਸਿੰਘ) - ਸਥਾਨਕ ਮਾਡਰਨ ਕੇਂਦਰੀ ਜੇਲ੍ਹ ਵਿਚ ਨਜ਼ਰਬੰਦ ਕੈਦੀ ਛੁੱਟੀ ਕੱਟ ਕੇ ਜਦੋਂ ਵਾਪਸ ਜ਼ੇਲ੍ਹ ਵਿਚ ਹਾਜ਼ਰ ਹੋਇਆ ਤਾਂ ਜੇਲ੍ਹ ਗਾਰਦ ਵਲੋਂ ਡਿਊੜੀ ਵਿਚ ਤਲਾਸ਼ੀ ਦੌਰਾਨ ਉਸ ਪਾਸੋਂ ਇਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ। ਸਿਟੀ ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ ’ ਤੇ ਕਥਿਤ ਦੋਸ਼ੀ ਕੈਦੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਫ਼ਰੀਦਕੋਟ, 19 ਨਵੰਬਰ (ਸਰਬਜੀਤ ਸਿੰਘ) - ਸਥਾਨਕ ਮਾਡਰਨ ਕੇਂਦਰੀ ਜੇਲ੍ਹ ਵਿਚ ਨਜ਼ਰਬੰਦ ਕੈਦੀ ਛੁੱਟੀ ਕੱਟ ਕੇ ਜਦੋਂ ਵਾਪਸ ਜ਼ੇਲ੍ਹ ਵਿਚ ਹਾਜ਼ਰ ਹੋਇਆ ਤਾਂ ਜੇਲ੍ਹ ਗਾਰਦ ਵਲੋਂ ਡਿਊੜੀ ਵਿਚ ਤਲਾਸ਼ੀ ਦੌਰਾਨ ਉਸ ਪਾਸੋਂ ਇਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ। ਸਿਟੀ ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ ’ ਤੇ ਕਥਿਤ ਦੋਸ਼ੀ ਕੈਦੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਸੂਚਨਾ ਅਨੁਸਾਰ ਭਿਵਮ ਤੇਜ ਸਿੰਗਲਾ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫ਼ਰੀਦਕੋਟ ਵਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਕਿ ਜੇਲ੍ਹ ਅੰਦਰ ਨਜ਼ਰਬੰਦ ਕੈਦੀ ਮਨੀਸ਼ ਕੁਮਾਰ ਜੇਲ੍ਹ ਤੋਂ ਬਾਹਰ ਛੁੱਟੀ ਲਈ ਗਿਆ ਸੀ। ਜਦੋਂ ਉਸ ਦੀ ਛੁੱਟੀ ਖਤਮ ਹੋਣ ’ਤੇ ਉਹ ਜੇਲ੍ਹ ਵਾਪਸ ਪਰਤਿਆ ਤਾਂ ਜੇਲ੍ਹ ਦੀ ਡਿਊੜੀ ਵਿਚ ਕਰਮਚਾਰੀਆਂ ਵਲੋਂ ਉਸ ਦੀ ਤਲਾਸ਼ੀ ਕੀਤੀ ਤਾਂ ਤਲਾਸ਼ੀ ਦੌਰਾਨ ਉਸ ਪਾਸੋਂ ਇਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ। ਇਸੇ ਤਰ੍ਹਾਂ ਹੀ ਜੇਲ੍ਹ ਵਿਚ ਨਜ਼ਰਬੰਦ ਇਕ ਕੈਦੀ ਨੂੰ ਉਸ ਦੀ ਮਾਂ ਮਨਜੀਤ ਕੌਰ ਪਤਨੀ ਬਸੰਤ ਸਿੰਘ ਵਾਸੀ ਦੋਲਤਪੁਰਾ ਜ਼ਿਲ੍ਹਾ ਮੋਗਾ ਮੁਲਾਕਾਤ ਲਈ ਆਈ ਤਾਂ ਡਿਊੜੀ ਵਿਚ ਉਸ ਦੀ ਕੀਤੀ ਗਈ ਮਹਿਲਾ ਮੁਲਾਜ਼ਮਾਂ ਵਲੋਂ ਤਲਾਸ਼ੀ ਦੌਰਾਨ ਦੋ ਸਿੰਮ ਬਰਾਮਦ ਕੀਤੇ ਗਏ। ਸਹਾਇਕ ਥਾਣੇਦਾਰ ਗੁਰਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਿਟੀ ਫ਼ਰੀਦਕੋਟ ਵਿਖੇ ਜੇਲ੍ਹ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਵਰਾਈ ਅਮਲ ’ਚ ਲਿਆਂਦੀ ਜਾ ਰਹੀ ਹੈ।