ਬਾਜਾਖਾਨਾ, 1 ਜਨਵਰੀ (ਜਗਦੀਪ ਸਿੰਘ ਗਿੱਲ)-ਸਥਾਨਕ ਬ੍ਰਹਮ ਗਿਆਨੀ ਬਾਬਾ ਅਮਰ ਸਿੰਘ ਸਿੱਖ ਦੀ ਯਾਦ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਰਸਭਿੰਨਾਂ ਕੀਰਤਨ ਤੋਂ ਉਪਰੰਤ ਸਰੱਬਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਇਕੱਤਰ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਬਾਬਾ ਫ਼ੂਲਾ ਸਿੰਘ, ਕੁਲਦੀਪ ਸਿੰਘ ਢਿੱਲੋਂ, ਕਰਮ ਸਿੰਘ ਸਾਬਕਾ ਸਰਪੰਚ, ਅਜਾਇਬ ਸਿੰਘ ਸਿੱਖ, ਕੁਲਵੰਤ ਸਿੰਘ, ਜਥੇਦਾਰ ਪ੍ਰੀਤਮ ਸਿੰਘ, ਬਾਬਾ ਕਾਰਜ ਸਿੰਘ, ਮੈਂਗਲ ਸਿੰਘ ਢਿੱਲੋਂ, ਜਸਕਰਨ ਸਿੰਘ, ਨਿਰਮਲ ਸਿੰਘ ਮੰਟਾ ਸਿੱਖ ਪ੍ਰਧਾਨ ਸਹਿਕਾਰੀ ਸਭਾ ਬਾਜਾਖਾਨਾ, ਬੂਟਾ ਸਿੰਘ, ਹਰਜੀਤ ਸਿੰਘ ਬਰਾੜ, ਪ੍ਰੀਤਮ ਸਿੰਘ, ਬਿੰਦੀ, ਗੁਰਮੇਲ ਸਿੰਘ, ਅਰਸ਼ਦੀਪ ਸਿੰਘ, ਚਰਨਜੀਤ ਸਿੰਘ ਕਾਕਾ, ਮਹਿਲਾ ਮੰਡਲ ਦੀ ਪ੍ਰਧਾਨ ਬੀਬੀ ਸੁਖਵਿੰਦਰ ਕੌਰ, ਲੱਖਾ ਸਿੰਘ ਬਰਾੜ, ਜਸਮੇਲ ਸਿੰਘ ਢਿੱਲੋਂ ਮੈਂਬਰ ਬਲਾਕ ਸਮੰਤੀ, ਗਗਨਦੀਪ ਸਿੰਘ ਰਾਜੂ ਚਮਕੀਲਾ, ਸਮੂਹ ਗਰਾਮ ਪੰਚਾਇਤ ਮੈਂਬਰ ਅਤੇ ਸਮੂਹ ਸਰਪੰਚ ਅਤੇ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ |