14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਜਨਤਕ ਸਥਾਨਾਂ 'ਤੇ ਤੰਬਾਕੂਨੋਸ਼ੀ ਕਰਨ 'ਤੇ ਮੌਕੇ 'ਤੇ ਹੋਵੇਗਾ ਜ਼ੁਰਮਾਨਾ

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
• ਪਾਬੰਦੀਸ਼ੁਦਾ ਤੰਬਾਕੂ ਉਤਪਾਦਾਂ ਦੀ ਵੇਚ-ਖਰੀਦ ਤੇ ਸਪਲਾਈ ਕਾਨੂੰਨੀ ਅਪਰਾਧ
ਫ਼ਰੀਦਕੋਟ, 3 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕਮ-ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਸੈੱਲ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਦੇਸ਼ ਭਰ 'ਚ ਲਾਗੂ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ-2003 ਨੂੰ ਸੁਚੱਜੇ ਢੰਗ ਨਾਲ ਜ਼ਿ੍ਹਲੇ ਭਰ 'ਚ ਲਾਗੂ ਕਰਵਾਉਣ ਦੇ ਮੰਤਵ ਤਹਿਤ ਸਿਵਲ ਸਰਜਨ ਡਾ. ਪਰਵਜੀਤ ਸਿੰਘ ਗੁਲਾਟੀ ਅਤੇ ਜ਼ਿਲ੍ਹਾ ਨੋਡਲ ਅਧਿਕਾਰੀ ਡਾ. ਹਿਮਾਂਸ਼ੂ ਗੁਪਤਾ ਦੀ ਅਗਵਾਈ ਹੇਠ ਫੀਲਡ ਵਿਚ ਚਲਾਣ ਗਤੀਵਿਧੀਆਂ ਤੇਜ਼ ਕਰਨ, ਲੋਕਾਂ ਨੂੰ ਤੰਬਾਕੂ ਦੀ ਵਰਤੋਂ ਤੋਂ ਹੋਣ ਵਾਲੇ ਨੁਕਸਾਨ ਪ੍ਰਤੀ ਜਾਗਰੂਕ ਕਰਨ, ਵਿਦਿਅਕ ਸੰਸਥਾਵਾਂ ਅਤੇ ਦਫ਼ਤਰਾਂ ਨੂੰ ਤੰਬਾਕੂ ਮੁਕਤ ਸੰਸਥਾਵਾਂ ਘੋਸ਼ਿਤ ਕਰਨ ਸਬੰਧੀ ਹੈਲਥ ਸੁਪਰਵਾਈਜ਼ਰਾਂ ਅਤੇ ਹੈਲਥ ਵਰਕਰਾਂ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਸਟਾਫ਼ ਨੂੰ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਮੋਹਾਲੀ ਵਲੋਂ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ ਹੈ | ਕੋਟਪਾ ਐਕਟ ਦੀ ਧਾਰਾ-4 ਅਤੇ ਧਾਰਾ-6 ਅਧੀਨ ਜਨਤਕ ਸਥਾਨਾਂ ਜਿਵੇਂ ਬੱਸ ਸਟੈਂਡ, ਰੇਲਵੇ ਸਟੇਸ਼ਨ, ਬੈਂਕ, ਬਜ਼ਾਰ, ਪਾਰਕ ਅਤੇ ਹੋਟਲ-ਢਾਬਿਆਂ ਅਦਿ ਵਿਚ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਣ ਕੱਟਣ ਅਤੇ ਵਿੱਦਿਅਕ ਅਦਾਰਿਆਂ ਦੇ ਨੇੜੇ ਤੰਬਾਕੂ ਦੀ ਵਿਕਰੀ ਬੰਦ ਕਰਵਾਉਣ ਸਬੰਧੀ ਟਾਸਕ ਫੋਰਸ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ |
ਡਾ. ਪ੍ਰਭਦੀਪ ਨੇ ਸਾਰੇ ਦੁਕਾਨਦਾਰਾਂ ਨੂੰ ਤੰਬਾਕੂਨੋਸ਼ੀ ਰਹਿਤ ਖੇਤਰ ਅਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਉਤਪਾਦ ਨਾ ਵੇਚਣ ਸਬੰਧੀ ਚਿਤਾਵਨੀ ਬੋਰਡ ਪ੍ਰਦਰਸ਼ਿਤ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਤੰਬਾਕੂ ਵਿਕ੍ਰੇਤਾ ਗੈਰ-ਕਾਨੂੰਨੀ-ਪਾਬੰਦੀਸ਼ੁਦਾ ਖੁਸ਼ਬੂਦਾਰ ਤੰਬਾਕੂ ਉਤਪਾਦ, ਹੁੱਕਾ, ਈ-ਸਿਗਰਟ ਤੇ ਬਿਨਾਂ ਚਿਤਾਵਨੀ ਤੰਬਾਕੂ ਉਤਪਾਦਾਂ ਦੀ ਵੇਚ-ਖਰੀਦ ਅਤੇ ਸਪਲਾਈ ਮੁਕੰਮਲ ਬੰਦ ਕਰਨ ਇਹ ਕਾਨੂੰਨੀ ਅਪਰਾਧ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਹੋਈ ਭਰਵੀਂ ਬਾਰਿਸ਼ ਕਣਕ ਦੀ ਫ਼ਸਲ ਧਰਤੀ 'ਤੇ ਵਿਛੀ ਅਗਲੀ ਖ਼ਬਰ ਬਾਲ ਗੀਤ ਸਕੂਲ ਹੈ ਸਾਡਾ ਬੜਾ ਮਹਾਨ * ਰਘੁਵੀਰ ਸਿੰਘ ਕਲੋਆ *
Ad Position 24