14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਬਾਲ ਗੀਤ ਸਕੂਲ ਹੈ ਸਾਡਾ ਬੜਾ ਮਹਾਨ * ਰਘੁਵੀਰ ਸਿੰਘ ਕਲੋਆ *

Ad Position 21
repet_subhas-goyals [Copy P29]
ਅਜੀਤ ਡੈਸਕ 04-04-2026

ਪਾਈਏ ਜਿੱਥੋਂ ਵਿੱਦਿਆ ਦਾਨ
ਸਕੂਲ ਹੈ ਸਾਡਾ ਬੜਾ ਮਹਾਨ।

ਸੀਸ ਨਿਵਾਕੇ ਅੰਦਰ ਜਾਈਏ
ਬੰਨ੍ਹ ਕਤਾਰਾਂ ਸਭਾ 'ਚ ਆਈਏ
ਰਲ ਮਿਲ ਗਾਈਏ ਰਾਸ਼ਟਰੀ ਗਾਨ।

ਸਭਾ 'ਚ ਸੁਣੀਏ ਸੁਹਣੀਆਂ ਗੱਲਾਂ
'ਮਾਰਿਓ ਬੱਚਿਓ ਉੱਚੀਆਂ ਮੱਲਾਂ'
ਰੋਜ਼ ਅਧਿਆਪਕ ਕਰਨ ਵਿਖਿਆਨ ।

ਚਾਵਾਂ ਨਾਲ ਕਲਾਸਾਂ ਲਾਈਏ
ਵਿੱਦਿਆ ਦਾ ਅਸੀਂ ਦੀਪ ਜਗਾਈਏ
ਪਾਈਏ ਨਿੱਤ ਹੀ ਨਵਾਂ ਗਿਆਨ।

ਲੈਬ 'ਚ ਜਾ ਪ੍ਰਯੋਗ ਕਰੀਏ
ਭੇਤ ਅਨੋਖੇ ਆਪਾਂ ਫੜੀਏ
ਬਹੁਤ ਵਚਿੱਤਰ ਹੈ ਵਿਗਿਆਨ ।

ਲਾਇਬਰੇਰੀ ਵਿਚ ਢੇਰ ਕਿਤਾਬਾਂ
ਮਨ ਦੇ ਅੰਦਰ ਲਾਵਣ ਦਾਬਾਂ
ਖਿੜੇਗਾ ਇਕ ਦਿਨ ਗੁਲਿਸਤਾਨ ।

ਹਿੰਦੂ ਮੁਸਲਿਮ ਸਿੱਖ ਇਸਾਈ
ਸਾਰੇ ਰਲ ਮਿਲ ਕਰਨ ਪੜ੍ਹਾਈ
ਸਭ ਨੇ ਇੱਥੇ ਇਕ ਸਮਾਨ।
ਸਕੂਲ ਹੈ ਸਾਡਾ ਬੜਾ ਮਹਾਨ।


-ਬਗੀਚੀ ਮੁਹੱਲਾ, ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ।
ਮੋਬਾਈਲ : 98550-24495

Ad Position 22
No active advertisement
ਪਿਛਲੀ ਖ਼ਬਰ ਜਨਤਕ ਸਥਾਨਾਂ 'ਤੇ ਤੰਬਾਕੂਨੋਸ਼ੀ ਕਰਨ 'ਤੇ ਮੌਕੇ 'ਤੇ ਹੋਵੇਗਾ ਜ਼ੁਰਮਾਨਾ ਅਗਲੀ ਖ਼ਬਰ ਬਾਲ ਗੀਤ ਸ਼ਰਾਰਤੀ ਚੂਹਾ
Ad Position 24