• ਮਨਜੀਤ ਸਿੰਘ ਘੜੈਲੀ •
ਸਭ ਤੋਂ ਸੋਹਣਾ ਪੰਛੀ ਮੋਰ |
ਬੜੀ ਮਸਤਾਨੀ ਇਸ ਦੀ ਤੋਰ |
ਬੱਦਲ ਹੋਣ ਜਦੋਂ ਘਣਘੋਰ |
ਚੜ ਜਾਂਦੀ ਫਿਰ ਇਸ ਨੂੰ ਲੋਰ |
ਝੂਮ-ਝੂਮ ਜਦ ਪੈਲਾਂ ਪਾਵੇ |
ਕੁਦਰਤ ਸੰਗ ਇਕਮਿਕ ਹੋ ਜਾਵੇ |
ਰੱਬ ਨੇ ਦਿੱਤਾ ਰੱਜ ਕੇ ਰੂਪ |
ਪੈਰਾਂ ਤੋਂ ਪਰ ਲੱਗੇ ਕਰੂਪ |
ਛੋਟੀ ਜਿਹੀ ਉਡਾਨ ਹੈ ਇਸਦੀ |
ਲੰਬੇ ਖੰਭ ਸਾਨ ਹੈ ਇਸਦੀ |
ਖੰਭ ਏਸ ਦੇ ਨੇ ਅਨਮੋਲ |
ਬੱਚੇ ਸਾਂਭਣ ਆਪਣੇ ਕੋਲ |
ਸਾਡਾ ਰਾਸ਼ਟਰੀ ਪੰਛੀ ਮੋਰ |
ਏਹਦੇ ਵਰਗਾ ਨਾ ਕੋਈ ਹੋਰ |
-ਪਿੰਡ ਘੜੈਲੀ (ਬਠਿੰਡਾ) |
ਮੋਬਾਈਲ : 79860-63165