16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਦੁਸਹਿਰੇ ਦਾ ਤਿਉਹਾਰ ਸਿੱਖਿਆ ਦਾ ਭੰਡਾਰ

ਦੁਸਹਿਰੇ ਦਾ ਤਿਉਹਾਰ ਸਿੱਖਿਆ ਦਾ ਭੰਡਾਰ

Ad Position 21
No active advertisement
ਅਜੀਤ ਡੈਸਕ 17-10-2026

ਦੇਸ਼ 'ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ | ਦੁਸਹਿਰੇ ਦਾ ਆਯੋਜਨ ਦੇਸ਼ ਦੇ ਲਗਭਗ ਹਰ ਸ਼ਹਿਰ 'ਚ ਕੀਤਾ ਜਾਂਦਾ ਹੈ | ਇਸ ਦਿਨ ਰਾਵਣ ਤੋਂ ਇਲਾਵਾ ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਫੂਕੇ ਜਾਂਦੇ ਹਨ |

ਦੁਸਹਿਰਾ ਇਕ ਅਜਿਹਾ ਤਿਉਹਾਰ ਹੈ ਜੋ ਸਮਾਜ ਨੂੰ ਬਹੁਤ ਹੱਦ ਤੱਕ ਸਿੱਖਿਅਤ ਕਰਨ ਦੇ ਨਾਲ ਨਾਲ ਇਹ ਸੁਨੇਹਾ ਵੀ ਦਿੰਦਾ ਹੈ ਕਿ ਪਾਪ ਨਾਲੋਂ ਪੁੰਨ ਚੰਗਾ ਹੁੰਦਾ ਹੈ | ਸਾਨੂੰ ਹਮੇਸ਼ਾ ਹੀ ਨੇਕੀ ਦੇ ਰਾਹ 'ਤੇ ਚੱਲਣਾ ਚਾਹੀਦਾ ਹੈ | ਝੂਠ ਨਾਲੋਂ ਸੱਚ ਦਾ ਪੱਖ ਲੈਣਾ ਹਮੇਸ਼ਾ ਸਫਲ ਹੁੰਦਾ ਹੈ | ਕੁਝ ਅਜਿਹੇ ਪਾਤਰ ਜਿਵੇਂ ਸੁਗਰੀਵ, ਅੰਗਦ, ਜਟਾਯੂੰ , ਹਨੂੰਮਾਨ , ਰਾਜਾ ਜਨਕ , ਰਾਜਾ ਦਸ਼ਰਥ ਜਿਨ੍ਹਾਂ ਦੀ ਦੁਸਹਿਰੇ ਦੇ ਤਿਉਹਾਰ ਦੀਆਂ ਸਿੱਖਿਆਵਾਂ ਦੀ ਚਰਚਾ ਕਰਦੇ ਸੁਣੇ ਜਾਂਦੇ ਹਨ | ਮਾਤਾ ਸੀਤਾ, ਕੁਸ਼ਲਿਆ, ਸੁਮਿੱਤਰਾ, ਮਨਦੋਦਰੀ, ਉਰਮਿਲਾ ਦੇ ਆਦਰਸ਼ ਅਤੇ ਮਹਾਨ ਚਰਿਤਰ ਔਰਤ ਨੂੰ ਅਪਣਾਉਣ ਦੀ ਪ੍ਰੇਰਨਾ ਦਿੰਦੇ ਹਨ | ਮੌਜੂਦਾ ਹਾਲਾਤ ਸਾਡੇ ਸਾਹਮਣੇ ਇਹ ਸਵਾਲ ਖੜ੍ਹਾ ਕਰ ਰਹੇ ਹਨ ਕਿ ਜਿਸ ਦੁਸਹਿਰੇ ਦੇ ਤਿਉਹਾਰ ਨੂੰ ਇਸ ਧਰਤੀ ਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਮਨਾ ਰਹੇ ਹਨ, ਉਹ ਕੇਵਲ 10 ਦਿਨਾਂ ਦਾ ਮੰਚ 'ਤੇ ਖੇਡੇ ਜਾਣ ਵਾਲਾ ਜਾਂ ਟੈਲੀਵਿਜਨ ਤੇ ਵੇਖਿਆ ਜਾਣ ਵਾਲਾ ਇਕ ਨਾਟਕ ਹੀ ਕਿਉਂ ਬਣ ਕੇ ਰਹਿ ਗਿਆ ਹੈ | ਕੀ ਕੇਵਲ ਰਾਵਣ ਦਾ ਪੁਤਲਾ ਸਾੜ ਕੇ ਅਸੀਂ ਪਾਪਾਂ ਦਾ ਨਾਸ ਕਰ ਲਿਆ ਹੈ?  ਕੀ ਅਸੀਂ ਰਾਜਾ ਪਰਜਾ ਦੀ ਮਰਿਆਦਾ ਦਾ ਪਾਲਣ ਕਰ ਰਹੇ ਹਾਂ? ਸਮਾਜ ਵਿਚ ਭਗਵਾਨ ਰਾਮ ਅਤੇ ਸਰਵਣ ਵਰਗੇ ਆਦਰਸ਼ ਪੁੱਤਰਾਂ ਦੀ ਦਿਨੋ ਦਿਨ ਗਿਣਤੀ ਘਟ ਰਹੀ ਹੈ ਜਿਸ ਕਰਕੇ ਮਾਂ ਬਾਪ ਬਿਰਧ ਆਸ਼ਰਮਾਂ ਵਿਚ ਰਹਿਣ ਲਈ ਮਜਬੂਰ ਹੋ ਗਏ ਹਨ | ਅੱਜ ਕੱਲ੍ਹ ਦੇ ਬੱਚਿਆਂ ਵਿਚ ਮਾਪਿਆਂ ਦੀ ਹੁਕਮ ਅਦੂਲੀ ਦੀ ਭਾਵਨਾ ਵਧਦੀ ਜਾ ਰਹੀ ਹੈ |  14 ਸਾਲ ਦਾ ਬਨਵਾਸ ਕੱਟਣ ਵਾਲੇ ਭਗਵਾਨ ਰਾਮ ਤੋਂ ਸਾਨੂੰ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ, ਇਹ ਸਿੱਖਣ ਦੀ ਲੋੜ ਹੈ | ਲਛਮਣ, ਭਰਤ ਤੇ ਸ਼ਤਰੂਘਨ ਵਰਗੇ ਆਦਰਸ਼ ਭਰਾ ਕੇਵਲ ਇਤਿਹਾਸ ਦੇ ਪੰਨਿਆਂ ਵਿਚ ਹੀ ਗਵਾਚ ਗਏ ਹਨ | ਅੱਜ ਕੱਲ੍ਹ ਭਰਾਵਾਂ ਦੀ ਲੜਾਈ ਦੇ ਵਿਚ ਮਾਂ ਬਾਪ ਪਿਸ ਰਹੇ ਹਨ | ਮਾਤਾ ਸੀਤਾ, ਸਮਿਤਰਾ, ਕੁਸਲਿਆ , ਮੰਦੋਦਰੀ, ਉਰਮਲਾ ਦੇ ਆਦਰਸ਼ ਚਰਿਤਰਾਂ ਤੋਂ ਵੀ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ | ਜ਼ਿਆਦਾਤਰ ਔਰਤਾਂ ਅੱਜ ਕੱਲ੍ਹ ਮੋਬਾਈਲ ਯੁੱਗ ਵਿਚ ਮਰਿਆਦਾ ਦੀ ਲਛਮਣ ਰੇਖਾ ਲੰਘਦੀਆਂ ਨਜ਼ਰ ਆ ਰਹੀਆਂ ਅਤੇ ਤੰਗਦਿਲੀ, ਸਵਾਰਥ , ਅਸਹਿਣਸ਼ੀਲਤਾ, ਲਾਲਚ ਦੀ ਭਾਵਨਾ ਕਾਰਨ ਪਰਿਵਾਰ ਅਤੇ ਰਿਸ਼ਤੇ ਖੇਰੰੂ-2 ਹੁੰਦੇ ਜਾ ਰਹੇ ਹਨ | ਅਨਿਆਂ ਦਾ ਹਨੇਰਾ ਫੈਲਦਾ ਜਾ ਰਿਹਾ ਹੈ | ਨਿਆ ਦਾ ਪੱਖ ਲੈਣ ਵਾਲੇ ਲੋਕਾਂ ਦੀ ਗਿਣਤੀ ਘਟਦੀ ਜਾ ਰਹੀ ਹੈ | ਰਾਮਰਾਜ ਕੇਵਲ ਇਤਿਹਾਸ ਦੇ ਪੰਨਿਆਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ | ਜਿਸ ਸਮੇਂ ਵੱਡੇ ਭਰਾ ਨਾਲ ਬਨਵਾਸ ਨੂੰ ਜਾਣ ਅਤੇ ਉਸ ਦੀਆਂ ਖੜਾਵਾਂ ਰੱਖ ਕੇ ਰਾਜ ਕਰਨ ਵਾਲੇ ਭਰਾ ਇਸ ਤਰਫ਼ ਉੱਤੇ ਲੱਭਣੇ ਔਖੇ ਹੋ ਰਹੇ ਹਨ | ਤਿਆਗ , ਸਬਰ, ਸੰਤੋਖ ਅਤੇ ਦਇਆ ਦੀ ਭਾਵਨਾ ਜੋ ਉਸ ਸਮੇਂ ਹੁੰਦੀਆਂ ਸਨ ਅੱਜ ਦੇ ਮਨੁੱਖ ਵਿਚ ਉਹ ਲਗਭਗ ਖਤਮ ਹੋ ਗਈਆਂ ਹਨ | ਦੁਸਹਿਰੇ ਦਾ ਤਿਉਹਾਰ ਮਨਾਉਣਾ ਉਦੋਂ ਹੀ ਸਾਰਥਕ ਸਿੱਧ ਹੋਵੇਗਾ ਜਦੋਂ ਦੁਸਹਿਰੇ ਦੇ ਤਿਉਹਾਰ ਦੀਆਂ ਸਿੱਖਿਆਵਾਂ ਜ਼ਿੰਦਗੀ ਦਾ ਆਧਾਰ ਅਤੇ ਅੰਗ ਬਣਣਗੀਆਂ | ਜਦੋਂ ਅਸੀਂ ਭਗਵਾਨ ਰਾਮ ਦੀ ਤਰ੍ਹਾਂ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਰਨਾ ਤੇ ਸਬਰ ਸੰਤੋਖ ਅੱਜ ਅਪਣਾ ਲਵਾਂਗੇ ਫਿਰ ਅਸੀਂ ਕਹਿ ਸਕਦੇ ਹਾਂ ਕਿ ਦੁਸਹਿਰਾ ਮਨਾਉਣਾ ਸਾਰਥਕ ਸਿੱਧ ਹੋਇਆ ਹੈ | ਹਨੂੰਮਾਨ ਸੁਗਰੀਵ ਅੰਗਦ ਜਟਾਜੂ ਜਿਹੇ ਆਦਰਸ਼ ਮਿੱਤਰ ਹੋਣਗੇ ਤਾਂ ਹੀ ਦੁਸਹਿਰੇ ਦਾ ਤਿਉਹਾਰ ਇਕ ਸਾਰਥਕ ਤਿਉਹਾਰ ਮੰਨਿਆ ਜਾਵੇਗਾ |

-ਮੋਬਾਈਲ : 97808-88878

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਸੰਘਰਸ਼ ਕਰਦਾ ਤੁਰ ਗਿਆ ਪਰਵਿੰਦਰ ਸਿੰਘ ਝੋਟਾ ਅਗਲੀ ਖ਼ਬਰ ਆਓ, ਜਾਣੀਏ ਜੰਤਰ-ਮੰਤਰ, ਨਵੀਂ ਦਿੱਲੀ ਦਾ ਇਤਿਹਾਸ
Ad Position 24