27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Ad Position 21
No active advertisement
ਅਜੀਤ ਡੈਸਕ 28-11-2026

ਸਵਾਲ : 901. 'ਰੋਡਾ ਜਲਾਲੀ ਪ੍ਰੀਤ' ਕਹਾਣੀ ਕਿਹੜੇ ਇਲਾਕੇ ਦੀ ਹੈ?

902. 'ਬਿਸ਼ਨ ਪਦੇ' ਕਿਸ ਕਿਸਮ ਦੀ ਕਵਿਤਾ ਹੁੰਦੀ ਹੈ?
903. ਧਰੁਪਦ' ਕਿਹੜਾ ਗੀਤ ਹੁੰਦਾ ਹੈ?
904. 'ਅਨਲਹੱਕ' ਜਿਸ ਨੂੰ  ਪੇਂਜਾ ਮਨਸੂਰ ਗਾਉਂਦਾ ਸੀ ਦੇ ਕੀ ਅਰਥ ਹਨ?
905. 'ਸੋਹਣੇ ਵੇ ਚੀਰੇ ਵਾਲਿਆ ਮੈਂ ਕਹਿਨੀ ਆਂ' ਸਤਰ ਵਿਚ ਚੀਰੇ ਦਾ ਕੀ ਅਰਥ ਹੈ?
906. 'ਰੂਹ ਕਲਬੂਤ ਨੂੰ  ਛੱਡ ਚੱਲੀ' ਵਿਚ ਕਲਬੂਤ ਕਿਹੜੀ ਵਸਤ ਹੈ?
907. 'ਮਨਸੂਰ ਜੇਹੇ ਚੁੱਕ ਸੂਲੀ ਦਿੱਤੇ, ਜਿਹੜੇ ਵਾਕਫ਼ ਕੁਲ ਅਸਗਹਾਂ ਹੂ', ਵਿਚ ਸੂਲੀ ਦਾ ਅਰਥ ਦੱਸੋ?
908. 'ਅਲ-ਅਕਸਾ ਜਾਂ ਬੈਤੁਲ ਮੁਕੱਦਸ' ਕਿਸ ਮਜ਼੍ਹਬੀ ਅਸਥਾਨ ਦਾ ਨਾਂਅ ਹੈ?
909. 'ਮਸੌਦਾ' ਕੀ ਹੁੰਦਾ ਹੈ?
910. 'ਖਸਰਾ' ਪਟਵਾਰੀ ਕਿਸ ਨੂੰ  ਕਹਿੰਦੇ ਨੇ?
ਜਵਾਬ : 901. ਮੁਲਤਾਨ ਦੇ ਪਿੰਡ ਤਲਾਹ ਦੀ |
902. ਖ਼ੁਸ਼ੀ ਦੇ ਗੀਤ |
903. ਰਾਗ ਦਾ ਸ਼ੁਰੂਵਾਲਾ ਗੀਤ |
904. ਮੈਂ ਰੱਬ ਹਾਂ |
905. ਰੰਗ ਬਰੰਗੀ ਪੱਗ |
906. ਸਰੀਰ ਜਿਸਮ |
907. ਲੱਕੜ ਦੇ ਢਾਂਚੇ ਉਤੇ ਗਲ ਵਿਚ ਰੱਸਾ ਪਾ ਕੇ ਫਾਂਸੀ |
908. ਯਹੂਦੀ, ਇਸਾਈ ਤੇ ਇਸਲਾਮ ਦਾ ਯੇਰੂਸ਼ਲਮ-ਇਜ਼ਰਾਈਲ ਵਿਚ) |
909. ਖਰੜਾ |
910. ਪਿੰਡ ਦੇ ਖੇਤਾਂ ਦੀ ਸੂਚੀ ਨੂੰ  |

-ਮੋਬਾਈਲ : +1-647-403-1299

Ad Position 22
No active advertisement
ਪਿਛਲੀ ਖ਼ਬਰ ਸਕੂਲ ਦੀ ਘੰਟੀ • ਬਿੰਦਰ ਸਿੰਘ ਖੁੱਡੀ ਕਲਾਂ • ਅਗਲੀ ਖ਼ਬਰ ਲਾਈਟਾਂ ਵਾਲੇ ਬੂਟ • ਪਰਮਜੀਤ ਸੰਧੂ •
Ad Position 24