27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਲਾਈਟਾਂ ਵਾਲੇ ਬੂਟ • ਪਰਮਜੀਤ ਸੰਧੂ •

ਲਾਈਟਾਂ ਵਾਲੇ ਬੂਟ • ਪਰਮਜੀਤ ਸੰਧੂ •

Ad Position 21
No active advertisement
ਅਜੀਤ ਡੈਸਕ 28-11-2026

ਕੱਲ੍ਹ ਨੂੰ ਨਤੀਜਾ ਮੇਰਾ ਆਉਣਾ ਦਾਦੀ ਜੀ,

ਇੱਕ ਨੰਬਰ ਦਾ ਮੈਡਲ ਲਿਆਉਣਾ ਦਾਦੀ ਜੀ |
ਫਿਰ ਘਰੇ ਆ ਕੇ ਮਾਰੂੰਗਾ ਸਲੂਟ ਦਾਦੀ ਜੀ
ਲਾਈਟਾਂ ਵਾਲੇ ਲੈ ਦੋ ਮੈਨੂੰ ਬੂਟ ਦਾਦੀ ਜੀ |

ਚੰਗੇ ਲੈ ਕੇ ਨੰਬਰ ਮੈਂ ਪਾਸ ਜਦ ਹੋਵਾਂਗਾ,
ਨਾਲ ਮੈਂ ਪਿਆਰ ਫਿਰ ਗੋਦੀ 'ਚ ਸੌਂਵਾਂਗਾ | 
ਕਦੇ ਵੀ ਨਾ ਬੋਲਣਾ ਮੈਂ ਝੂਠ ਦਾਦੀ ਜੀ,
ਲਾਈਟਾਂ ਵਾਲੇ ਲੈ ਦੋ ਮੈਨੂੰ ਬੂਟ ਦਾਦੀ ਜੀ |

ਨਵਾਂ ਬੈਂਗ ਨਵੀਆਂ ਕਿਤਾਬਾਂ ਮਾਂ ਨੇ ਦਿਵਾਉਣੀਆਂ,
ਨਵੀਆਂ ਜੁਰਾਬਾਂ ਨਾਲ ਬੂਟਾਂ ਦੇ ਮੈਂ ਪਾਉਣੀਆਂ |
ਪਹਿਲਾਂ ਜੋ ਦਵਾਇਆ ਹੋਇਆ ਛੋਟਾ ਸੂਟ ਦਾਦੀ ਜੀ, 
ਲਾਈਟਾਂ ਵਾਲੇ ਲੈ ਦੋ ਮੈਨੂੰ ਬੂਟ ਦਾਦੀ ਜੀ |

ਨਾਮ ਚਮਕਾਉਣਾ ਸੰਧੂ ਪਿੰਡ ਪਰਿਵਾਰ ਦਾ,
ਜੋੜਾ ਇੱਕ ਆਉਣਾ ਨੇੜੇ ਜੀ ਹਜ਼ਾਰ ਦਾ |
ਪਾ ਕੇ ਪੈਰੀਂ ਵੱਜੂ ਦਿਲ 'ਚ ਫਲੂਟ ਦਾਦੀ ਜੀ,
ਲਾਈਟਾਂ ਵਾਲੇ ਲੈ ਦੋ ਮੈਨੂੰ ਬੂਟ ਦਾਦੀ ਜੀ |

ਪਾਪਾ ਜੀ ਦੇ ਨਾਲ ਗੁਰੂ ਘਰ ਅਸੀਂ ਜਾਵਾਂਗੇ,
ਦਾਤੇ ਦੀਆਂ ਰਹਿਮਤਾਂ ਦਾ ਸ਼ੁਕਰ ਮਨਾਵਾਂਗੇ |
ਆਉਂਦੇ ਹੋਏ ਲਵਾਂਗੇ ਫਰੂਟ ਦਾਦੀ ਜੀ,
ਲਾਈਟਾਂ ਵਾਲੇ ਲੈ ਦੋ ਮੈਨੂੰ ਬੂਟ ਦਾਦੀ ਜੀ |
ਥੇਹ ਤਿੱਖਾ ਗੁਰਦਾਸਪੁਰ |

ਮੋਬਾਈਲ : 94644-27651

Ad Position 22
No active advertisement
ਪਿਛਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ ਅਗਲੀ ਖ਼ਬਰ ਮੈਂ ਪਾਣੀ ਹਾਂ • ਪਲਵਿੰਦਰ ਕੌਰ •
Ad Position 24