04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਬੁਝਾਰਤਾਂ

ਬੁਝਾਰਤਾਂ

Ad Position 21
repet_subhas-goyals [Copy P29]
ਅਜੀਤ ਡੈਸਕ 05-09-2026

1. ਤਿੰਨ ਪਿੰਨੀਆਂ, ਘਿਓ ਭੁੰਨੀਆਂ, ਸੱਸ, ਨੂੰਹ, ਨਣਦ, ਭਰਜਾਈ, ਮਾਵਾਂ-ਧੀਆਂ ਇਕ-ਇਕ ਆਈ |

2. ਬਾਰਾਂ ਭਾਈ, ਇਕ ਰਜਾਈ |
3. ਬਾਹਰੋਂ ਆਏ ਪਿਉਂ-ਪੁੱਤ, ਘਰ ਬੈਠੀਆਂ ਮਾਵਾਂ-ਧੀਆਂ, ਮਾਂ ਵੀ ਕਹਿੰਦੀ ਮਾਸੜਾ ਬਹਿਜਾ, ਧੀ ਵੀ ਕਹਿੰਦੀ ਮਾਸੜਾ ਬਹਿਜਾ |
4. ਆਲਾ ਭਰਿਆ ਕੌਡੀਆਂ ਦਾ, ਵਿਚ ਪਟਕੋ ਨੱਚਦੀ |
5. ਪੰਜ ਅੱਖਰਾਂ ਦਾ ਹੈ ਮੇਰਾ ਨਾਮ, ਹਰ ਇਕ ਦੇ ਮੈਂ ਆਵਾਂ ਕਾਮ | ਪੀ ਕੇ ਪਾਣੀ ਚੜ੍ਹਦੀ ਲੋਰ, ਧਰਤੀ ਮਾਂ ਨਾਲ ਕਰਦਾ ਜ਼ੋਰ, ਫਸਲ ਬੀਜ ਕੇ ਘਰ ਪਹੁੰਚਾਵਾਂ, ਕੁੱਲ ਦੁਨੀਆਂ ਨੂੰ  ਅੰਨ ਖੁਆਵਾਂ |
6. ਪਹਿਲਾਂ ਜੰਮਿਆ ਘੰਮਾ, ਫੇਰ ਜੰਮੀ ਘੰਮੀ, ਘੰਮੀ ਘੰਮੇ ਨਾਲੋਂ ਲੰਮੀ |
7. ਸ਼ੀਸ਼ ਮਹਿਲ ਚੰਬੇ ਦੀਆਂ ਕਲੀਆਂ, ਸ਼ਰਬਤ ਦੇ ਘੁੱਟ, ਮਿਸ਼ਰੀ ਦੀਆਂ ਡਲੀਆਂ |
8. ਉੱਚੇ ਟਿੱਬੇ 'ਤੇ ਤਿਲੀਅਰ ਬੈਠਾ, ਧੌਣ ਉਹਦੀ ਕਾਲੀ, ਜਾਂ ਬੁੱਝੇ ਪੰਡਤ ਪਾਧਾ, ਜਾਂ ਬੁੱਝੇ ਹਾਲੀ |
9. ਇਕ ਤੈਨੂੰ ਬਾਤ ਪਾਵਾਂ, ਸੁਣ ਵੇ ਭੈਣ ਦਿਆਂ ਵੀਰਾ, ਇਕ ਦਰੱਖਤ ਨੂੰ  ਤਿੰਨ ਫਲ ਲੱਗੇ, ਸੁੰਢ, ਜਵੈਣ ਤੇ ਜ਼ੀਰਾ |
 10.  ਬਿੰਗ ਤੜਿੰਗੀ ਲੱਕੜੀ, ਚਿੱਟੇ ਉਹਦੇ ਦੰਦ |
ਉੱਤਰ : (1) ਸੱਸ, ਨੂੰ ਹ ਅਤੇ ਧੀ, (2) ਸੰਤਰਾ, (3) ਜੀਜਾ ਅਤੇ ਮਾਸੀ ਦਾ ਘਰਵਾਲਾ, (4) ਦੰਦ ਤੇ ਜੀਭ, (5) ਟਰੈਕਟਰ (6) ਕਾਨੇ ਦੀ ਤੀਲ੍ਹ, (7) ਹਦਵਾਣਾ, (8) ਕੇਸੂ ਦਾ ਫੁੱਲ, (9) ਕਿੱਕਰ, (10) ਕੱਕੜੀ |


-ਪਿੰਡ ਦੀਵਾਲਾ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 75279-31887

Ad Position 22
No active advertisement
ਪਿਛਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ ਅਗਲੀ ਖ਼ਬਰ ਬਾਲ ਕਵਿਤਾ ਰੁੱਖ
Ad Position 24