06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਇਸ ਦੀਵਾਲੀ 'ਤੇ

ਇਸ ਦੀਵਾਲੀ 'ਤੇ

Ad Position 21
No active advertisement
ਅਜੀਤ ਡੈਸਕ 07-11-2026


• ਆਤਮਾ ਸਿੰਘ ਚਿੱਟੀ •
ਪਟਾਕੇ ਘੱਟ ਚਲਾਇਓ, ਇਸ ਦੀਵਾਲੀ 'ਤੇ |
ਵਾਤਾਵਰਨ ਬਚਾਇਓ, ਇਸ ਦੀਵਾਲੀ 'ਤੇ |

ਪਟਾਕਾ ਵੱਡਾ ਨਹੀਂ ਚਲਾਉਣਾ
ਵਾਤਾਵਰਨ ਨੂੰ  ਸ਼ੁੱਧ ਬਣਾਉਣਾ
ਪ੍ਰਦੂਸ਼ਣ ਹੋਰ ਨਾ ਵਧ ਜਾਏ ਕਿਧਰੇ
ਪੱਕਾ ਮਨ ਬਣਾਇਓ, ਇਸ ਦੀਵਾਲੀ 'ਤੇ |
ਪਟਾਕੇ ਘੱਟ ਚਲਾਇਓ, ਇਸ ਦੀਵਾਲੀ 'ਤੇ |

ਆਖੇ ਜੇ ਕਰ ਲੱਗੇ ਸਾਰੇ
ਹੋ ਜਾਣੇ ਫਿਰ ਵਾਰੇ ਵਾਰੇ
ਵੱਡੇ ਭਾਰੇ ਚਲਾਅ ਪਟਾਕੇ
ਪ੍ਰਦੂਸ਼ਣ ਨਾ ਵਧਾਇਓ, ਇਸ ਦੀਵਾਲੀ 'ਤੇ |
ਵਾਤਾਵਰਨ ਬਚਾਇਓ, ਇਸ ਦੀਵਾਲੀ 'ਤੇ |

ਵੱਡੇ ਵੱਡੇ ਬੰਬ ਪਟਾਕੇ
ਚਲਾਇਓ ਨਾ ਹੁਣ ਸਾਰੇ ਕਾਕੇ
ਸਿਆਣੇ ਲੋਕ ਤਾਂ ਆਖਣ ਚਿਰ ਤੋਂ
ਆਪੇ ਮਨ ਦਿਖਾਇਓ, ਇਸ ਦੀਵਾਲੀ 'ਤੇ |
ਪਟਾਕੇ ਘੱਟ ਚਲਾਇਓ ਇਸ ਦੀਵਾਲੀ 'ਤੇ |

ਚੌਗਿਰਦੇ ਨੂੰ  ਕਰਿਓ ਨਾ ਗੰਦਾ
ਹੋ ਗਿਆ ਜੇ ਕੰਮ ਨਹੀਂ ਚੰਗਾ
ਸੋਝੀ ਜਿਨ੍ਹਾਂ ਨੂੰ  ਆ ਗਈ ਆਪੇ
ਚੰਗੇ ਬਾਲ ਕਹਾਇਓ, ਇਸ ਦੀਵਾਲੀ 'ਤੇ |
ਵਾਤਾਵਰਨ ਬਚਾਇਓ, ਇਸ ਦੀਵਾਲੀ 'ਤੇ |

ਪਟਾਕਿਆਂ ਦਾ ਨਾ ਪਾਇਓ ਸ਼ੋਰ,
ਪ੍ਰਦੂਸ਼ਣ ਸਹਿ ਨਹੀਂ ਹੁੰਦਾ ਹੋਰ
ਆਤਮਾ ਸਿੰਘ ਚਿੱਟੀ ਵੀ ਆਖੇ
ਕੋਈ ਨਾ ਜ਼ਿੱਦ ਪੁਗਾਇਓ, ਇਸ ਦੀਵਾਲੀ 'ਤੇ |
ਪਟਾਕੇ ਘੱਟ ਚਲਾਇਓ, ਇਸ ਦੀਵਾਲੀ 'ਤੇ |
-ਪਿੰਡ ਤੇ ਡਾਕ: ਚਿੱਟੀ, ਜ਼ਿਲ੍ਹਾ ਜਲੰਧਰ |
ਮੋਬਾਈਲ : 99884-69564

Ad Position 22
No active advertisement
ਪਿਛਲੀ ਖ਼ਬਰ ...ਦੀਵਾਲੀ ਦਾ ਤਿਉਹਾਰ • ਹਰਮੀਤ ਸਿੰਘ ਅਟਵਾਲ • ਅਗਲੀ ਖ਼ਬਰ ਦੀਵਾਲੀ ਦਾ ਆਇਆ ਤਿਉਹਾਰ
Ad Position 24