
ਆਓ ਬੱਚਿਓ ਲਾਈਏ ਰੁੱਖ,
ਰੁੱਖਾਂ ਦੇ ਨੇ ਸੌ-ਸੌ ਸੁੱਖ |
ਠੰਢੀ ਮਿੱਠੀ ਛਾਂ ਨੇ ਦੇਂਦੇ,
ਏਹਦੇ ਵੱਟੇ ਕੁਝ ਨਾ ਲੈਂਦੇ |
ਗੰਦੀ ਹਵਾ ਨੇ ਸਾਥੋਂ ਲੈਂਦੇ,
ਸਾਫ ਹਵਾ ਨੇ ਸਾਨੂੰ ਦੇਂਦੇ |
ਫਲ ਫਰੂਟ ਫੁੱਲ ਪਿਆਰੇ,
ਰੁੱਖ ਬੂਟੇ ਹੀ ਦੇਵਣ ਸਾਰੇ |
ਵਾਤਾਵਰਨ ਇਹ ਬਚਾਉਂਦੇ,
ਇਨ੍ਹਾਂ ਕਰਕੇ ਮੀਂਹ ਆਉਂਦੇ |
ਜਦੋਂ ਅਸੀਂ ਘਰ ਬਣਾਉਂਦੇ,
ਸੋਚੋ ਕਿੰਨੀ ਲੱਕੜ ਲਾਉਂਦੇ |
ਸਿਹਤ ਲਈ ਰੁੱਖ ਸਹਾਈ,
ਕਈ ਰੁੱਖਾਂ ਤੋਂ ਬਣੇ ਦਵਾਈ |
ਜੀਵਨ ਭਰ ਸਾਥ ਨਿਭਾਉਂਦੇ,
ਅਸੀਂ ਨਹੀਂ ਕਦਰ ਪਾਉਂਦੇ |
'ਤਲਵੰਡੀ' ਦਾ ਸੁਨੇਹਾਂ ਲਾਓ,
ਵੱਧ ਤੋਂ ਵੱਧ ਰੁੱਖ ਲਗਾਓ
|
-ਅਮਰੀਕ ਸਿੰਘ ਤਲਵੰਡੀ ਕਲਾਂ
ਗਿੱਲ ਨਗਰ, ਗਲੀ ਨੰ-13, ਮੁੱਲਾਂਪੁਰ ਦਾਖਾ (ਲੁਧਿਆਣਾ)
ਮੋਬਾਈਲ : 94635-42896