ਪੰਜਗਰਾੲੀਂ ਕਲਾਂ, 3 ਅਪ੍ਰੈਲ (ਸੁਖਮੰਦਰ ਸਿੰਘ ਬਰਾੜ)-ਸਥਾਨਕ ਪਿੰਡ ਦੇ ਪ੍ਰਵਾਸੀ ਭਾਰਤੀਆਂ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ 5-5 ਹਜ਼ਾਰ ਲੀਟਰ ਪਾਣੀ ਦੀ ਸਮਰੱਥਾ ਵਾਲੀਆਂ ਦੋ ਅੱਗ ਬਝਾਉਣ ਵਾਲੀਆਂ (ਇੰਜਣ ਨਾਲ ਚੱਲਣ ਵਾਲੀਆਂ) ਟੈਂਕੀਆਂ ਦਾ ਨਿਰਮਾਣ ਕਰਵਾਇਆ ਗਿਆ | ਜਿਨ੍ਹਾਂ ਨੂੰ ਅੱਜ ਸਥਾਨਕ ਗੁਰਦੁਆਰਾ ਗੁਰੂ ਨਾਨਕ ਦੇਵ ਸਦਨ ਵਿਖੇ ਪਿੰਡ ਵਾਸੀਆਂ ਨੂੰ ਸੌਂਪਿਆ ਗਿਆ | ਭਾਰਤੀ ਕਿਸਾਨ ਯੂਨੀਅਨ ਫਤਹਿ ਦੇ ਆਗੂ ਅਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਪਿਛਲੇ ਵਰ੍ਹੇ ਕਣਕ ਦੇ ਸੀਜਨ ਦੌਰਾਨ ਲੱਗੀ ਭਿਆਨਕ ਅੱਗ ਕਾਰਨ ਸੈਂਕੜੇ ਏਕੜ ਕਣਕ ਅੱਗ ਬਝਾਊ ਗੱਡੀਆਂ ਦੀ ਕਮੀ ਕਾਰਨ ਸੜ ਕੇ ਸੁਆਹ ਹੋ ਗਈ ਸੀ | ਇਸ ਨਾਲ ਜਿੱਥੇ ਕਿਸਾਨ ਵੀਰਾਂ ਦਾ ਆਰਥਿਕ ਤੌਰ 'ਤੇ ਨੁਕਸਾਨ ਹੋਇਆ ਉੱਥੇ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਗਹਿਰਾ ਸਦਮਾ ਪੁੱਜਾ | ਉਨ੍ਹਾਂ ਕਿਹਾ ਕਿ ਬੇਸ਼ੱਕ ਅਸੀਂ ਕੁਦਰਤੀ ਆਫ਼ਤਾਂ ਤੋਂ ਬਚ ਤਾਂ ਨਹੀਂ ਸਕਦੇ ਪਰ ਉਨ੍ਹਾਂ ਦੇ ਦੁਰਪ੍ਰਭਾਵਾਂ ਨੂੰ ਘੱਟ ਜ਼ਰੂਰ ਕਰ ਸਕਦੇ ਹਨ | ਇਸ ਕਰਕੇ ਹੀ ਪਿੰਡ ਦੇ ਪ੍ਰਵਾਸੀਆਂ ਭਾਰਤੀਆਂ ਅਤੇ ਸਮੂਹ ਪਿੰਡ ਵਾਸੀਆਂ ਵਲੋਂ ਇਕੱਤਰ ਕੀਤੀ ਰਾਸ਼ੀ ਨਾਲ ਜਿੱਥੇ ਪੀੜ੍ਹਤ ਕਿਸਾਨਾਂ ਦੀ ਮੱਦਦ ਕੀਤੀ ਗਈ, ਉੱਥੇ ਬਚੀ ਰਾਸ਼ੀ ਨਾਲ ਇਨ੍ਹਾਂ ਟੈਂਕੀਆਂ ਦਾ ਨਿਰਮਾਣ ਕਰਵਾਇਆ ਗਿਆ | ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂ ਸੁਖਮੰਦਰ ਸਿੰਘ ਮੰਦੀ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੇਵਕ ਸਿੰਘ, ਸਹਾਇਤਾ ਕਮੇਟੀ ਦੇ ਮੈਂਬਰ ਸ਼ਿਵਰਾਜ ਸਿੰਘ ਗਿੱਲ, ਗੁਰਲਾਲ ਸਿੰਘ ਬਰਾੜ, ਸਾਬਕਾ ਪ੍ਰਧਾਨ ਸੁਖਮੰਦਰ ਸਿੰਘ ਬਰਾੜ, ਸਾਬਕਾ ਸਰਪੰਚ ਰਣਜੀਤ ਸਿੰਘ, ਹਰਦੀਪ ਸਿੰਘ ਮੰਤਰੀ, ਪੰਚ ਹਰਚੰਦ ਸਿੰਘ ਬਰਾੜ, ਸੁਰਜੀਤ ਸਿੰਘ ਬਰਾੜ,ਚੰਦ ਸਿੰਘ ਬਰਾੜ, ਜਗਤਾਰ ਸਿੰਘ ਬਰਾੜ, ਇੰਦਰਜੀਤ ਸਿੰਘ ਬਰਾੜ, ਭੁਪਿੰਦਰ ਸਿੰਘ ਬਰਾੜ, ਜਸਵਿੰਦਰ ਸਿੰਘ ਜੱਗੀ ਬਰਾੜ, ਬੂਟਾ ਸਿੰਘ ਬਰਾੜ, ਨਿਰਭੈ ਸਿੰਘ ਬਰਾੜ, ਬਾਬਾ ਜਗਸੀਰ ਸਿੰਘ ਔਲਖ, ਪਿਆਰਾ ਸਿੰਘ ਬਰਾੜ, ਸੁਖਮੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ |