14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅਦਾਲਤ ਵਲੋਂ ਚੈੱਕ ਬਾਊਾਸ ਮਾਮਲੇ 'ਚ ਕਿਰਾਏਦਾਰ ਨੂੰ ਡੇਢ ਸਾਲ ਕੈਦ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
• 5 ਲੱਖ 45 ਹਜ਼ਾਰ 290 ਰੁਪਏ ਮੁਆਵਜ਼ਾ ਅਤੇ 6 ਪ੍ਰਤੀਸ਼ਤ ਸਾਲਾਨਾ ਵਿਆਜ ਦੇਣ ਦੇ ਹੁਕਮ
ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਹਰਮਹਿੰਦਰ ਪਾਲ)-ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਰਾਜਬੀਰ ਕੌਰ ਦੀ ਅਦਾਲਤ ਨੇ ਇਕ ਕਿਰਾਏਦਾਰ ਦਾ ਚੈੱਕ ਬਾਊਾਸ ਹੋਣ ਦੇ ਮਾਮਲੇ 'ਚ ਫ਼ੈਸਲਾ ਸੁਣਾਉਂਦਿਆਂ ਕਿਰਾਏਦਾਰ ਅੰਮਿ੍ਤਪਾਲ ਸਿੰਘ ਨੂੰ ਡੇਢ ਸਾਲ ਦੀ ਸਖ਼ਤ ਕੈਦ ਅਤੇ ਚੈੱਕ ਦੀ ਰਾਸ਼ੀ ਸਮੇਤ ਵਿਆਜ ਅਦਾ ਕਰਨ ਦਾ ਹੁਕਮ ਦਿੱਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਦਈ ਦੇ ਵਕੀਲ ਰਜਿੰਦਰ ਕਾਲਾ ਨੇ ਦੱਸਿਆ ਕਿ ਜਗਦੇਵ ਸਿੰਘ ਦੀ ਮਾਲਕੀ ਇਕ ਦੁਕਾਨ ਨੇੜੇ ਜਗਦੇਵ ਹੋਟਲ ਸ੍ਰੀ ਮੁਕਤਸਰ ਸਾਹਿਬ ਵਿਖੇ ਮੌਜੂਦਾ ਹੈ, ਜਿਸ ਨੂੰ ਅੰਮਿ੍ਤਪਾਲ ਸਿੰਘ ਨੂੰ ਕਿਰਾਏ 'ਤੇ ਦਿੱਤਾ ਸੀ, ਜਿਥੇ ਉਸ ਨੇ ਲੈਕਮੇ ਸੈਲੂਨ ਖੋਲਿ੍ਹਆ ਸੀ | ਕਿਰਾਏ ਦੀ ਅਦਾਇਗੀ ਵਜੋਂ ਅੰਮਿ੍ਤਪਾਲ ਸਿੰਘ 5 ਲੱਖ 45 ਹਜ਼ਾਰ 290 ਰੁਪਏ ਦਾ ਚੈੱਕ ਜਾਰੀ ਕੀਤਾ ਸੀ, ਪਰ ਜਦੋਂ ਇਹ ਚੈੱਕ ਜਗਦੇਵ ਸਿੰਘ ਨੇ ਬੈਂਕ ਵਿਚ ਪੇਸ਼ ਕੀਤਾ ਤਾਂ ਖਾਤੇ ਵਿਚ ਪੈਸੇ ਘੱਟ ਹੋਣ ਕਰਕੇ ਚੈੱਕ ਬਾਊਾਸ ਹੋ ਗਿਆ | ਇਸ 'ਤੇ ਜਗਦੇਵ ਸਿੰਘ ਨੇ ਮਾਮਲਾ ਅਦਾਲਤ ਦੇ ਧਿਆਨ ਵਿਚ ਲਿਆਂਦਾ | ਅਦਾਲਤ ਨੇ ਰਿਕਾਰਡ ਅਤੇ ਬੈਂਕ ਖਾਤਿਆਂ ਦੀ ਜਾਂਚ ਉਪਰੰਤ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅੰਮਿ੍ਤਪਾਲ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਡੇਢ ਸਾਲ ਦੀ ਸਖ਼ਤ ਕੈਦ, ਚੈੱਕ ਦੀ ਰਾਸ਼ੀ 5,45,290 ਰੁਪਏ ਬਤੌਰ ਮੁਆਵਜ਼ਾ ਸ਼ਿਕਾਇਤਕਰਤਾ ਨੂੰ ਦੇਣ ਅਤੇ ਚੈੱਕ ਜਾਰੀ ਕਰਨ ਦੀ ਮਿਤੀ ਤੋਂ ਹੁਣ ਤੱਕ 6 ਫ਼ੀਸਦੀ ਸਾਲਾਨਾ ਵਿਆਜ ਦੇਣ ਦੇ ਵੀ ਨਿਰਦੇਸ਼ ਦਿੱਤੇ ਹਨ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ ਅਗਲੀ ਖ਼ਬਰ ਮਲੋਟ ਦੇ ਨੇੜਲੇ ਪਿੰਡਾਂ ਵਿਚ ਅੱਗ ਦਾ ਕਹਿਰ-ਸ਼ਾਰਟ ਸਰਕਟ ਨਾਲ ਸੈਂਕੜੇ ਏਕੜ ਕਣਕ ਸੜੀ
Ad Position 24