14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਮੁਕਤੇ ਮੀਨਾਰ ਵਿਖੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਂਮ ਦੀ ਪ੍ਰਧਾਨਗੀ ਹੇਠ ਹੋਈ | ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਜ਼ਿਲ੍ਹੇ ਵਿਚ ਗੜ੍ਹੇਮਾਰੀ ਨਾਲ ਭਾਰੀ ਨੁਕਸਾਨ ਹੋਇਆ ਹੈ | ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਕਿ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਤੁਰੰਤ ਦਿੱਤਾ ਜਾਵੇ, ਗੜ੍ਹੇਮਾਰੀ ਨਾਲ ਹਰੇ ਚਾਰੇ ਦਾ ਵੀ ਸੌ ਫ਼ੀਸਦੀ ਨੁਕਸਾਨ ਹੋਇਆ ਹੈ, ਪਸ਼ੂਆਂ ਦਾ ਢਿੱਡ ਭਰਨਾ ਔਖਾ ਹੋਇਆ ਪਿਆ ਹੈ | ਸਰਕਾਰ ਪਸ਼ੂਆਂ ਵਾਲੀ ਫੀਡ ਦਾ ਪ੍ਰਬੰਧ ਕਰੇ | ਮੀਟਿੰਗ ਵਿਚ ਕਿਸਾਨਾਂ ਨੇ ਕਿਹਾ ਕਿ ਜਦੋਂ ਅੱਜ ਕਣਕ ਕਟਾਈ ਕਰਕੇ ਮੰਡੀਆਂ ਵਿਚ ਆਈ ਹੈ ਤਾਂ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਨੇ ਕਣਕ ਦੀ ਖ਼ਰੀਦ ਤੋਂ ਹੱਥ ਪਿੱਛੇ ਖਿੱਚ ਲਿਆ ਹੈ | ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗ ਗਏ ਹਨ | ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮਾਪਦੰਡਾਂ ਵਿਚ ਢਿੱਲ ਦੇ ਕੇ ਖ਼ਰੀਦ ਨੂੰ ਤੇਜ਼ ਕਰਨ ਦੀ ਮੰਗ ਕੀਤੀ ਹੈ | ਕਿਸਾਨਾਂ ਨੇ ਇਹ ਵੀ ਮੰਗ ਕੀਤੀ ਕਿ ਜੇਕਰ ਕਿਤੇ ਅੱਗ ਵਰਗੀ ਅਣਹੋਣੀ ਵਾਪਰਦੀ ਹੈ ਤਾਂ ਇਸ 'ਤੇ ਤੁਰੰਤ ਕਾਬੂ ਪਾਉਣ ਲਈ ਅੱਗ ਬੁਝਾਊ ਗੱਡੀਆਂ ਟ੍ਰੈਫ਼ਿਕ ਤੋਂ ਬਾਹਰ ਪਿੰਡਾਂ ਵਾਲੇ ਪਾਸੇ ਜਾਂ ਪਿੰਡਾਂ ਵਿਚ ਖੜ੍ਹੀਆਂ ਕੀਤੀਆਂ ਜਾਣ ਅਤੇ ਨਾਲ ਹੀ ਆਪਣੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਸਪ੍ਰੇਅ ਵਾਲੀਆਂ ਟੈਂਕੀਆਂ ਪਾਣੀ ਨਾਲ ਭਰ ਕੇ ਠੱਲ੍ਹੀਆਂ ਜਾਣ ਅਤੇ ਵਿਹਲੇ ਖੜ੍ਹੇ ਟਰੈਕਟਰਾਂ ਮਗਰ ਕਲਟੀਵੇਟਰ ਜਾਂ ਤਵੀਆਂ ਪਾ ਕੇ ਰੱਖੀਆਂ ਜਾਣ, ਤਾਂ ਜੋ ਮਾੜੀ ਘਟਨਾ ਹੋਣ 'ਤੇ ਜ਼ਿਆਦਾ ਨੁਕਸਾਨ ਤੋਂ ਬਚਿਆ ਜਾ ਸਕੇ | ਇਸ ਸਮੇਂ ਕਿਸਾਨ ਆਗੂ ਸਤਨਾਮ ਸਿੰਘ ਸਰਪੰਚ ਪਿੰਡ ਸਰਾਵਾਂ ਬੋਦਲਾਂ, ਰੇਸ਼ਮ ਸਿੰਘ ਸਰਾਵਾਂ ਬੋਦਲਾ, ਬਲਜਿੰਦਰ ਸਿੰਘ ਕੱਟਿਆਂਵਾਲੀ, ਗੁਰਜੀਤ ਸਿੰਘ ਸਰਾਵਾਂ ਬੋਦਲਾ, ਸਾਬਕਾ ਸਰਪੰਚ ਸਾਹਿਬ ਸਿੰਘ ਸਰਾਵਾਂ ਬੋਦਲਾ, ਹਰਪ੍ਰੀਤ ਸਿੰਘ ਸਰਾਵਾਂ ਬੋਦਲਾ, ਸਰਬਜੀਤ ਸਿੰਘ ਸਰਾਵਾਂ ਬੋਦਲਾ, ਬਲਦੇਵ ਸਿੰਘ ਅਬੁੱਲਖੁਰਾਣਾ, ਨਿਰਮਲ ਸਿੰਘ ਸੰਗੂਧੌਣ, ਬੇਅੰਤ ਸਿੰਘ ਬੱਲਮਗੜ੍ਹ, ਬਚਿੱਤਰ ਸਿੰਘ ਭਗਵਾਨਪੁਰਾ, ਮੋਹਣ ਸਿੰਘ ਭਗਵਾਨਪੁਰਾ ਸਰਬਜੀਤ ਸਿੰਘ ਭਗਵਾਨਪੁਰਾ, ਸਾਂਝਾ ਰਾਮ ਭਗਵਾਨਪੁਰਾ, ਅਵਤਾਰ ਸਿੰਘ ਫੂਲੇਵਾਲਾ, ਰਵਿੰਦਰ ਸਿੰਘ, ਹਰਦੀਪ ਸਿੰਘ ਅਬੁੱਲਖਰਾਣਾ, ਗੁਰਚਰਨ ਸਿੰਘ ਬਾਂਮ, ਕੁਲਬੀਰ ਸਿੰਘ ਫੂਲੇਵਾਲਾ, ਦਰਸ਼ਨ ਸਿੰਘ ਚੱਕ ਮੋਤਲੇਵਾਲਾ, ਸੁਖਮੰਦਰ ਸਿੰਘ ਪ੍ਰਧਾਨ ਚੱਕ ਮੋਦਲੇਵਾਲਾ, ਹਰਦੀਪ ਸਿੰਘ ਹਰੀਕੇ ਕਲਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਣ-ਐਲਾਨੇ ਬਿਜਲੀ ਕੱਟਾਂ ਨੂੰ ਲੈ ਕੇ ਰੋਸ ਧਰਨਾ ਲਗਾਇਆ ਅਗਲੀ ਖ਼ਬਰ ਅਦਾਲਤ ਵਲੋਂ ਚੈੱਕ ਬਾਊਾਸ ਮਾਮਲੇ 'ਚ ਕਿਰਾਏਦਾਰ ਨੂੰ ਡੇਢ ਸਾਲ ਕੈਦ
Ad Position 24