ਫ਼ਰੀਦਕੋਟ, 1 ਮਈ (ਜਸਵੰਤ ਸਿੰਘ ਪੁਰਬਾ)-ਗੁਰਮੀਤ ਸਿੰਘ ਬਰਾੜ ਰਿਟਾ. ਏ.ਐਮ.ਡੀ. ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਅਤੇ ਕੁਲਦੀਪ ਸਿੰਘ ਬਰਾੜ ਦੇ ਸਤਿਕਾਰਯੋਗ ਪਿਤਾ ਤੇਜਾ ਸਿੰਘ ਬਰਾੜ ਕਾਹਨ ਸਿੰਘ ਵਾਲਾ ਦੀ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਹਰਿੰਦਰਾ ਨਗਰ ਵਿਖੇ ਹੋਈ | ਇਸ ਮੌਕੇ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ | ਅੰਤਿਮ ਅਰਦਾਸ ਉਪਰੰਤ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਬਰਾੜ ਪਰਿਵਾਰ ਦੀ ਰਾਜਨੀਤਿਕ, ਸਮਾਜਿਕ ਅਤੇ ਖੇਡਾਂ ਦੇ ਖੇਤਰ ਵਿਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਸਵ: ਤੇਜਾ ਸਿੰਘ ਬਰਾੜ ਨੂੰ ਸ਼ਰਧਾਂਜਲੀ ਦਿੱਤੀ | ਇਸ ਮੌਕੇ ਮੰਚ ਸੰਚਾਲਨ ਪਵਨ ਸ਼ਰਮਾ ਸੁੱਖਣਵਾਲਾ ਨੇ ਸੁਖਪਾਲ ਸਿੰਘ ਖਹਿਰਾ, ਸ਼ੇਰ ਸਿੰਘ ਘੁਬਾਇਆ ਐਮ.ਪੀ ਲੋਕ ਸਭਾ ਹਲਕਾ ਫ਼ਿਰੋਜ਼ਪੁਰ, ਗੁਰਮੀਤ ਸਿੰਘ ਰਾਣਾ ਸੋਢੀ ਅਤੇ ਸੁਨੀਲ ਜਾਖੜ ਪ੍ਰਧਾਨ ਬੀਜੇਪੀ ਪੰਜਾਬ ਵਲੋਂ ਆਏ ਸ਼ੋਕ ਸੰਦੇਸ਼ ਪੜ੍ਹੇ | ਸ਼ਰਧਾਂਜਲੀ ਸਮਾਗਮ ਵਿਚ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਐਸ.ਜੀ.ਪੀ.ਸੀ ਮੈਂਬਰ, ਸਰਬਜੀਤ ਸਿੰਘ ਖ਼ਾਲਸਾ ਐਮ.ਪੀ ਫ਼ਰੀਦਕੋਟ, ਮਨਤਾਰ ਸਿੰਘ ਬਰਾੜ, ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫ਼ਰੀਦਕੋਟ, ਬਲਜਿੰਦਰ ਸਿੰਘ ਜਟਾਣਾ ਸਾਬਕਾ ਐਮ.ਡੀ ਪੰਜਾਬ ਸਟੇਟ ਖੇਤੀਬਾੜੀ ਵਿਕਾਸ ਬੈਂਕ, ਅਮਿਤੋਜ ਮਾਨ, ਨਵਤੇਜ ਸਿੰਘ ਕਾਉਣੀ ਮੈਂਬਰ ਐਸ.ਜੀ.ਪੀ.ਸੀ, ਭਾਈ ਰਾਹੁਲ ਸਿੰਘ ਸਿੱਧੂ ਭਾਜਪਾ ਆਗੂ, ਮਹਿੰਦਰ ਸਿੰਘ ਸੋਢੀ ਰਿਟਾ. ਈਓ., ਇੰਜ. ਗੁਰਚਰਨ ਸਿੰਘ ਮਾਨ, ਠੇਕੇਦਾਰ ਅਮਰਜੀਤ ਸਿੰਘ ਸੰਧੂ, ਪਰਿਵਾਰਕ ਮੈਂਬਰਾਂ ਵਿਚ ਅਮਨ ਵੜਿੰਗ ਅਤੇ ਮੁਕੰਦ ਸਿੰਘ ਵੜਿੰਗ, ਸਰਬਜੀਤ ਸਿੰਘ ਬਰਾੜ ਰਿਟਾ. ਬੀ.ਡੀ.ਪੀ.ਓ., ਹਰਿੰਦਰ ਸਿੰਘ ਕਾਲਾ, ਜੋਗਿੰਦਰ ਸਿੰਘ ਰਿਟਾ. ਐਸ.ਪੀ., ਸੁੱਖ ਕੁੰਡਲ, ਐਡ. ਰਾਜਿੰਦਰ ਸਿੰਘ ਰੋਮਾਣਾ, ਗੁਰਤੇਜ ਸਿੰਘ ਖੋਸਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ, ਨਵਦੀਪ ਸਿੰਘ ਬੱਬੂ ਬਰਾੜ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਫ਼ਰੀਦਕੋਟ, ਬਲਦੇਵ ਸਿੰਘ ਫੱਤੋਵਾਲਾ ਸਰਪੰਚ, ਨਰਿੰਦਰ ਪਾਲ ਸਿੰਘ ਰੂਬੀ ਰਿਟਾ. ਐਸ.ਪੀ, ਬਲਜਿੰਦਰ ਸਿੰਘ ਸਰਾਂ ਡੀ.ਐਸ.ਪੀ. ਫ਼ਿਰੋਜ਼ਪੁਰ, ਕੈਪਟਨ ਧਰਮ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਲੰਗਰ ਮਾਤਾ ਖੀਵੀ ਜੀ, ਦਵਿੰਦਰ ਸਿੰਘ ਬਬਲ ਚੇਅਰਮੈਨ ਮਾਰਕੀਟ ਕਮੇਟੀ ਜਲਾਲਾਬਾਦ, ਕੁਲਦੀਪ ਚੰਦ ਪਟਿਆਲਾ ਰਿਟਾ. ਰੇਲਵੇ ਅਫ਼ਸਰ, ਗੁਰਮੀਤ ਸਿੰਘ ਸੋਢੀ ਗੁਰੂਹਰਸਾਏ, ਚੰਚਲ ਮਹਿਬੂਬ ਸਿੰਘ ਰਿਟਾ. ਏ.ਆਰ ਅਬੋਹਰ, ਕਰਮਜੀਤ ਸੰਧੂ, ਇੰਜ. ਤੇਜ਼ ਸਿੰਘ ਢਿੱਲੋਂ, ਡਾ. ਪਰਮਜੀਤ ਸਿੰਘ ਬੈਨੀਪਾਲ, ਅਵਤਾਰ ਸਿੰਘ ਜ਼ਿਲ੍ਹਾ ਅਟਾਰਨੀ ਮੋਗਾ, ਜੈਸਰਤ ਸਿੰਘ ਸੰਧੂ ਡਾਇਰੈਕਟਰ ਕੋ.ਆ. ਬੈਂਕ, ਕੁਲਵੰਤ ਸਿੰਘ ਮਾਨ ਵਿਜੀਲੈਂਸ ਵਿਭਾਗ, ਪਰਮਪਾਲ ਸਿੰਘ ਬਾਬਾ ਫਰੀਦ ਹਾਕੀ ਕਲੱਬ ਪ੍ਰਧਾਨ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਕਿਸਾਨ ਆਗੂ, ਬਾਬੂ ਸਿੰਘ ਬਰਾੜ ਵਾਰਸ ਪੰਜਾਬ, ਲਖਵਿੰਦਰ ਹਾਲੀ, ਸੁਖਚੈਨ ਸਿੰਘ ਥਾਂਦੇਵਾਲਾ, ਸੁਰਜੀਤ ਸਿੰਘ ਢਿੱਲੋਂ, ਹਰਮੰਦਰ ਸਿੰਘ ਸੰਧੂ ਕਾਨਿਆਂਵਾਲੀ, ਮਨਜੀਤ ਸਿੰਘ ਸੰਧੂ ਚੇਅਰਮੈਨ ਸ਼ਹੀਦ ਭਗਤ ਸਿੰਘ ਆਈ.ਟੀ.ਆਈ ਫ਼ਰੀਦਕੋਟ, ਬਲਜੀਤ ਸਿੰਘ ਬਰਾੜ ਮੈਨੇਜਰ, ਨੇਕ ਸਿੰਘ ਸਾਬਕਾ ਡਿਪਟੀ ਡੀ.ਈ.ਓ., ਬਾਬਾ ਠਾਕੁਰ ਦਾਸ ਐਜੂਕਸ਼ਨਲ ਚੈਰੀਟੇਬਲ ਸੁਸਾਇਟੀ, ਦਲੇਰ ਸਿੰਘ ਡੋਡ ਜ਼ਿਲ੍ਹਾ ਪ੍ਰਧਾਨ ਵਾਰਿਸ ਪੰਜਾਬ ਦੇ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ, ਮੁਕਤਸਰ ਅਤੇ ਬਠਿੰਡਾ, ਸ਼ਾਮ ਲਾਲ ਤਾਊ ਐਂਡ ਕੰਪਨੀ, ਅਸ਼ੋਕ ਚਾਵਲਾ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ, ਪਿ੍ੰਸੀਪਲ ਦਲਬੀਰ ਸਿੰਘ, ਰਾਜਾ ਰਵਿੰਦਰ ਸਿੰਘ ਰਿਟਾ. ਤਹਿਸੀਲਦਾਰ, ਪੰਜਾਬੀ ਲੇਖਕ ਮੰਚ ਰਜਿ. ਫ਼ਰੀਦਕੋਟ ਪ੍ਰਧਾਨ ਮਨਜਿੰਦਰ ਸਿੰਘ, ਕੁਲਵਿੰਦਰ ਸਿੰਘ ਸਰਪੰਚ ਕਾਹਨ ਸਿੰਘ ਵਾਲਾ, ਸੁਖਜਿੰਦਰ ਸਿੰਘ ਕਾਹਨ ਸਿੰਘ ਵਾਲਾ, ਓਲਡ ਸਟੂਡੈਂਟ ਐਸੋਸੀਏਸ਼ਨ ਬਿ੍ਜਿੰਦਰਾ ਕਾਲਜ ਫ਼ਰੀਦਕੋਟ, ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ, ਬਾਬਾ ਫ਼ਰੀਦ ਰੈਸਲਿੰਗ ਐਸੋਸੀਏਸ਼ਨ ਫ਼ਰੀਦਕੋਟ ਸੁਖਜਿੰਦਰ ਸਿੰਘ, ਬਾਬਾ ਸ਼ੇਖ਼ ਫ਼ਰੀਦ ਕੁਸ਼ਤੀ ਅਖਾੜਾ ਹਰਗੋਬਿੰਦ ਸਿੰਘ ਸੰਧੂ ਚੀਫ਼ ਕੋਚ ਇੰਡੀਆ, ਸ਼ਾਂਤੀਵਾਨ ਚੈਰੀਟੇਬਲ ਸੁਸਾਇਟੀ ਡੋਗਰ ਬਸਤੀ ਮੱਘਰ ਸਿੰਘ ਖ਼ਾਲਸਾ, ਜਸਪਾਲ ਸਿੰਘ ਬਰਾੜ ਤਰਕਸ਼ੀਲ ਸੁਸਾਇਟੀ, ਰੀਪਬਲਿਕਨ ਪਾਰਟੀ ਇੰਡੀਆ ਅਮਰਜੀਤ ਸਿੰਘ ਧਨੌਲਾ, ਇੰਦਰ ਮੋਹਨ ਸਿੰਘ ਕਾਦੀਆਂ ਚੇਅਰਮੈਨ ਮਾਰਕੀਟ ਕਮੇਟੀ, ਦਵਿੰਦਰ ਸਿੰਘ ਪੰਜਾਬ ਮੋਟਰ ਲਾਇਨਸ ਕਲੱਬ ਫ਼ਰੀਦਕੋਟ, ਬਿਕਰਮਜੀਤ ਸਿੰਘ ਬਰਾੜ ਰਿਟਾ. ਏ.ਆਰ., ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੁਸ਼ਤੀ ਕਲੱਬ ਸੁੱਖਣਵਾਲਾ ਜਸ਼ਨਦੀਪ ਸਿੰਘ ਸੰਧੂ, ਧਨਜੀਤ ਸਿੰਘ ਧਨੀ ਵਿਰਕ, ਜਤਿੰਦਰਪਾਲ ਸਿੰਘ ਵਹਿਣੀਵਾਲ, ਸਤੀਸ਼ ਗਰੋਵਰ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਗੁਰਿੰਦਰ ਸਿੰਘ ਮਹਿੰਦੀ ਰੱਤਾ, ਚੀਫ਼ ਇੰਜੀ. ਰਿਟਾ. ਕਾਬੁਲ ਸਿੰਘ ਭੁੱਲਰ ਵਾਰਿਸ ਪੰਜਾਬ ਦੇ, ਡਾ. ਮਨਜੀਤ ਸਿੰਘ ਢਿੱਲੋ ਚੇਅਰਮੈਨ ਬਾਬਾ ਫਰੀਦ ਗੁਰੂਕੁਲ ਗੁਰੱਪ ਆਫ਼ ਕਾਲਜ, ਹਰਦੀਪ ਸਿੰਘ ਭਲਵਾਨ ਅਤੇ ਪਰਮਪਾਲ ਸਿੰਘ ਗਿੱਲ ਪ੍ਰਧਾਨ ਰੈਸਲਿੰਗ ਐਸੋਸੀਏਸ਼ਨ ਆਦਿ ਹਾਜ਼ਰ ਸਨ |