ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਸੰਬੰਧੀ ਲੋਕਾਂ ’ਚ ਭਾਰੀ ਉਤਸ਼ਾਹ : ਸਹੋਤਾ
ਕੋਟਕਪੂਰਾ, 3 ਸਤੰਬਰ, (ਰਿੰਕੂ ਮਲਹੋਤਰਾ)- ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਸਿੰਘ) ਦੇ ਜਨਮ ਦਿਹਾੜੇ ’ਤੇ 5 ਸਤੰਬਰ ਨੂੰ ਵਿਸ਼ਾਲ ਮਾਰਚ ਕੱਢਿਆ ਜਾ ਰਿਹਾ ਹੈ। ਵੱਡੇ ਕਾਫਲੇ ਦੇ ਰੂਪ ਵਿਚ ਗੱਡੀਆਂ ਬਾਬਾ ਜੀਵਨ ਸਿੰਘ ਯਾਦਗਾਰੀ ਮੁੱਖ ਗੇਟ ਤੋਂ ਰਵਾਨਾ ਹੋਣਗੀਆਂ।
ਕੋਟਕਪੂਰਾ, 3 ਸਤੰਬਰ, (ਰਿੰਕੂ ਮਲਹੋਤਰਾ)- ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਸਿੰਘ) ਦੇ ਜਨਮ ਦਿਹਾੜੇ ’ਤੇ 5 ਸਤੰਬਰ ਨੂੰ ਵਿਸ਼ਾਲ ਮਾਰਚ ਕੱਢਿਆ ਜਾ ਰਿਹਾ ਹੈ। ਵੱਡੇ ਕਾਫਲੇ ਦੇ ਰੂਪ ਵਿਚ ਗੱਡੀਆਂ ਬਾਬਾ ਜੀਵਨ ਸਿੰਘ ਯਾਦਗਾਰੀ ਮੁੱਖ ਗੇਟ ਤੋਂ ਰਵਾਨਾ ਹੋਣਗੀਆਂ। ਵੈਲਫੇਅਰ ਸੁਸਾਇਟੀ ਦੇ ਮੈਂਬਰ ਕੇਵਲ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਦਿਹਾੜੇ ਪ੍ਰਤੀ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਇਸ ਦਿਹਾੜੇ ਨੂੰ ਮਨਾਉਣਗੇ ਅਤੇ ਇਸ ਸਥਾਨ ’ਤੇ ਪੁੱਜਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿਚ ਪੁੱਜ ਕੇ ਇਸ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਮਾਰਚ ਵਿਚ ਸ਼ਮੂਲੀਅਤ ਕਰਨ।