14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਕੂਟਰੀ ਦੀ ਡਿੱਗੀ ’ਚੋਂ ਤਿੰਨ ਲੱਖ ਰੁਪਏ ਚੋਰੀ

ਜੈਤੋ, 13 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)–ਸਟੇਟ ਬੈਂਕ ਆਫ਼ ਇੰਡੀਆ ਦੀ ਸਥਾਨਕ ਸ਼ਾਖਾ ਵਿਚੋਂ ਤਿੰਨ ਲੱਖ ਰੁਪਏ ਕਢਵਾ ਕੇ ਪਿੰਡ ਵਾਪਸ ਜਾ ਰਹੇ ਮਾਂ-ਪੁੱਤ ਨਾਲ ਚੋਰੀ ਦੀ ਘਟਨਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਵਿਅਕਤੀ ਸਕੂਟਰੀ ਦੀ ਡਿੱਗੀ ਦਾ ਤਾਲਾ ਤੋੜ ਕੇ ਉਸ ਵਿਚ ਰੱਖੀ ਤਿੰਨ ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਜੈਤੋ, 13 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)–ਸਟੇਟ ਬੈਂਕ ਆਫ਼ ਇੰਡੀਆ ਦੀ ਸਥਾਨਕ ਸ਼ਾਖਾ ਵਿਚੋਂ ਤਿੰਨ ਲੱਖ ਰੁਪਏ ਕਢਵਾ ਕੇ ਪਿੰਡ ਵਾਪਸ ਜਾ ਰਹੇ ਮਾਂ-ਪੁੱਤ ਨਾਲ ਚੋਰੀ ਦੀ ਘਟਨਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਵਿਅਕਤੀ ਸਕੂਟਰੀ ਦੀ ਡਿੱਗੀ ਦਾ ਤਾਲਾ ਤੋੜ ਕੇ ਉਸ ਵਿਚ ਰੱਖੀ ਤਿੰਨ ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਕੇਵਲ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਉਕੰਦਵਾਲ ਜੋ ਸਥਾਨਕ ਵੇਅਰ ਹਾਊਸ ਦੇ ਦਫ਼ਤਰ ਵਿਚ ਕੰਮ ਕਰਦਾ ਹੈ। ਕੇਵਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਬਜ਼ੁਰਗ ਮਾਤਾ ਗੁਰਮੇਲ ਕੌਰ ਨਾਲ ਜੈਤੋ ਸਥਿਤ ਐਸ.ਬੀ.ਆਈ. ਦੀ ਸ਼ਾਖਾ ਵਿਚੋਂ ਤਿੰਨ ਲੱਖ ਰੁਪਏ ਕਢਵਾ ਕੇ ਲਿਆਇਆ ਸੀ। ਉਸ ਨੇ ਨਕਦੀ ਸਕੂਟਰੀ ਦੀ ਡਿੱਗੀ ਵਿਚ ਰੱਖ ਦਿੱਤੀ ਅਤੇ ਆਪਣੀ ਮਾਤਾ ਨੂੰ ਬੈਂਕ ’ਚੋਂ ਵਾਪਸ ਲਿਆ ਕੇ ਸਕੂਟਰੀ ਰਾਹੀਂ ਪਿੰਡ ਵਾਪਸ ਚਲਾ ਗਿਆ। ਪਿੰਡ ਪਹੁੰਚ ਕੇ ਜਦੋਂ ਉਸ ਨੇ ਸਕੂਟਰੀ ਦੀ ਡਿੱਗੀ ਖੋਲ੍ਹ ਕੇ ਪੈਸੇ ਕੱਢਣੇ ਚਾਹੇ ਤਾਂ ਡਿੱਗੀ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰ ਰੱਖੀ ਤਿੰਨ ਲੱਖ ਰੁਪਏ ਦੀ ਨਕਦੀ ਗਾਇਬ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਬੈਂਕ ਦੇ ਅੰਦਰ ਅਤੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਖੰਗਾਲੀ ਜਾ ਰਹੀ ਹੈ। ਪੁਲਿਸ ਵਲੋਂ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਬੈਂਕ ਤੋਂ ਨਕਦੀ ਕਢਵਾਉਣ ਸਮੇਂ ਕਿਸੇ ਨੇ ਉਨ੍ਹਾਂ ਦਾ ਪਿੱਛਾ ਤਾਂ ਨਹੀਂ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਤੱਥਾਂ ਦੇ ਆਧਾਰ ’ਤੇ ਮੁਲਜ਼ਮਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸਾਹਿਤ ਸਭਾ ਦੀ ਇਕੱਤਰਤਾ ’ਚ ਬਿਖਰਿਆ ਸਾਹਿਤਕ ਰੰਗ, ਲੇਖਕਾਂ ਨੇ ਸੁਣਾਈਆਂ ਤਾਜ਼ਾ ਰਚਨਾਵਾਂ ਅਗਲੀ ਖ਼ਬਰ ਭਾਜਪਾ ਯੁਵਾ ਮੋਰਚੇ ਦੇ ਆਗੂਆਂ ਨੇ ਨੌਜਵਾਨਾਂ ਨਾਲ ਮਿਲਣੀ ਕੀਤੀ ਡਿੰਪਲ ਤੇ ਬੇਅੰਤ ਬੁਰਜ ਨੂੰ ਕਾਂਗਰਸ ਪਾਰਟੀ ਦੇ ਸੂਬਾਈ...
Ad Position 24