14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਾਹਿਤ ਸਭਾ ਦੀ ਇਕੱਤਰਤਾ ’ਚ ਬਿਖਰਿਆ ਸਾਹਿਤਕ ਰੰਗ, ਲੇਖਕਾਂ ਨੇ ਸੁਣਾਈਆਂ ਤਾਜ਼ਾ ਰਚਨਾਵਾਂ

ਕੋਟਕਪੂਰਾ, 13 ਸਤੰਬਰ (ਮੋਹਰ ਸਿੰਘ ਗਿੱਲ)-ਸਾਹਿਤ ਸਭਾ ਕੋਟਕਪੂਰਾ ਦੀ ਮਹੀਨਾਵਾਰ ਇਕੱਤਰਤਾ ਇੱਥੇ ਸਭਾ ਦੇ ਪ੍ਰਧਾਨ ਅਤੇ ਮਿੰਨੀ ਕਹਾਣੀਕਾਰ ਕੁਲਦੀਪ ਮਾਣੂਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਨਾਮਵਰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ। ਸਭਾ ਦੇ ਸ਼ੁਰੂ ਵਿਚ ਇਕ ਸ਼ੋਕ ਮਤੇ ਰਾਹੀਂ ਉਘੇ ਫੋਟੋਗ੍ਰਾਫ਼ਰ ਤੇ ਨਾਮਵਰ ਕਵੀ ਹਰਭਜਨ ਬਾਜਵਾ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਕੋਟਕਪੂਰਾ, 13 ਸਤੰਬਰ (ਮੋਹਰ ਸਿੰਘ ਗਿੱਲ)-ਸਾਹਿਤ ਸਭਾ ਕੋਟਕਪੂਰਾ ਦੀ ਮਹੀਨਾਵਾਰ ਇਕੱਤਰਤਾ ਇੱਥੇ ਸਭਾ ਦੇ ਪ੍ਰਧਾਨ ਅਤੇ ਮਿੰਨੀ ਕਹਾਣੀਕਾਰ ਕੁਲਦੀਪ ਮਾਣੂਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਨਾਮਵਰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ। ਸਭਾ ਦੇ ਸ਼ੁਰੂ ਵਿਚ ਇਕ ਸ਼ੋਕ ਮਤੇ ਰਾਹੀਂ ਉਘੇ ਫੋਟੋਗ੍ਰਾਫ਼ਰ ਤੇ ਨਾਮਵਰ ਕਵੀ ਹਰਭਜਨ ਬਾਜਵਾ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿਚ ਜੋਬਨ ਭੈਰੋਂ ਭੱਟੀ , ਈਸ਼ਰ ਸਿੰਘ ਲੰਭਵਾਲੀ, ਗੁਰਪਿਆਰ ਹਰੀਨੌਂ , ਬਰਜਿੰਦਰ ਭਾਰਤੀ, ਕੁਲਦੀਪ ਮਾਣੂਕੇ, ਗੁਰਮੀਤ ਚਾਨਾ , ਜਸਕਰਤਾਰ ਸਿੰਘ ਢਿੱਲੋਂ’, ਤੇਜਾ ਸਿੰਘ ਮੁਹਾਰ , ਸੇਵਕ ਮਹਿਤਾ, ਦੇਵ ਵਾਂਦਰ ਜਟਾਣਾ ਨੇ ਆਪਣੀਆਂ ਤਾਜਾ ਰਚਨਾਵਾਂ ਪੇਸ਼ ਕਰਕੇ ਵਾਹ ਵਾਹ ਖੱਟੀ। ਸੁਣਾਈਆਂ ਗਈਆਂ ਰਚਨਾਵਾਂ ਉਪਰ ਉਸਾਰੂ ਚਰਚਾ ਵਿਚ ਵਿਚ ਭਾਗ ਲੈਂਦਿਆਂ ਮੇਘਰਾਜ ਸ਼ਰਮਾ ਅਤੇ ਮੋਹਰ ਗਿੱਲ ਸਿਰਸੜੀ ਹੋਰਾਂ ਨੇ ‘ਕਲਾ ਜੀਵਨ ਲਈ’ ਦੇ ਆਦਰਸ਼ ਦੀ ਪ੍ਰੋੜਤਾ ਕੀਤੀ। ਮੀਟਿੰਗ ਦੌਰਾਨ ਸਾਹਿਤ ਸਭਾ ਵਲੋਂ ਨਿਕਟ ਭਵਿਖ ਵਿਚ ਨਾਮਵਰ ਸਾਹਿਤਕਾਰਾਂ ਦੀ ਸ਼ਮੂਲੀਅਤ ਵਾਲਾ ਵੱਡਾ ਸਾਹਿਤਕ ਸਮਾਗਮ ਕਰਵਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸਿਆਸੀ ਵਿਤਕਰੇਬਾਜ਼ੀ ਦਾ ਖਮਿਆਜ਼ਾ ਭੁਗਤ ਰਹੇ ਹਨ ਪਿੰਡ ਬਰਗਾੜੀ ਦੇ ਲੋਕ ਅਗਲੀ ਖ਼ਬਰ ਸਕੂਟਰੀ ਦੀ ਡਿੱਗੀ ’ਚੋਂ ਤਿੰਨ ਲੱਖ ਰੁਪਏ ਚੋਰੀ
Ad Position 24