14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਏਕ ਨਜ਼ਰ ਏਧਰ ਵੀ... ਨਹੀਂ ਹੋਇਆ ਬਾਜਾਖਾਨਾ ਚੌਂਕ ਵਿਚ ਖੜ੍ਹੇ ਗੰਦੇ ਪਾਣੀ ਦਾ ਹੱਲ, ਦੁਕਾਨਦਾਰ ਤੇ ਰਾਹਗੀਰ ਪ੍ਰੇਸ਼ਾਨ

ਬਾਜਾਖਾਨਾ, 13 ਸਤੰਬਰ (ਜਗਦੀਪ ਸਿੰਘ ਗਿੱਲ)–ਕਸਬਾ ਬਾਜਾਖਾਨਾ ਵਿਚੋਂ ਲੰਘਦੇ ਕੌਮੀ ਸ਼ਾਹ ਮਾਰਗ ਨੰਬਰ 54 ਹਾਈਵੇ ’ਤੇ ਬਣੇ ਓਵਰਬਿ੍ਜ ਦੇ ਨਾਲ ਲੋਕਾਂ ਦੀ ਸੁਵਿਧਾ ਲਈ ਬਣੀ ਸਰਵਿਸ ਰੋਡ ’ਤੇ ਪਾਣੀ ਦੀ ਨਿਕਾਸੀ ਦਾ ਮਾਮਲਾ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਹੈ ਕਿਉਂਕਿ ਚੌਂਕ ਦੇ ਆਸ ਪਾਸ ਬਣੀਆਂ ਦੁਕਾਨਾਂ ਦੇ ਦੁਕਾਨਦਾਰਾਂ, ਗਾਹਕਾਂ, ਸਕੂਲਾਂ ਦੇ ਵਿਦਿਆਰਥੀਆਂ ਅਤੇ ਰਾਹਗੀਰਾਂ ਲਈ ਸਰਵਿਸ ਰੋਡ ’ਤੇ ਖੜ੍ਹਾ ਗੰਦਾ ਬਦਬੂਦਾਰ ਪਾਣੀ ਲੰਬੇ ਸਮੇਂ ਤੋਂ ਸਿਰਦਰਦੀ ਬਣਿਆ ਹੋਇਆ ਹੈ। ਨਜ਼ਦੀਕੀ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਦੁਕਾਨਦਾਰਾਂ ਵਲੋਂ ਪਿੰਡ ਦੀਆਂ ਪੰਚਾਇਤਾਂ ਅਤੇ ਮੋਹਤਬਰਾਂ ਦੀ ਅਗਵਾਈ ਹੇਠ ਨੈਸ਼ਨਲ ਹਾਈਵੇ ਅਥਾਰਟੀ ਦੇ ਖ਼ਿਲਾਫ਼ ਜੀਦਾ ਟੋਲ ਪਲਾਜ਼ਾ ’ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਅਥਾਰਟੀ ਵਲੋਂ ਇਕ ਵਾਰ ਸਰਵਿਸ ਰੋਡ ਦੇ ਨਾਲ ਲੰਘਦੇ ਨਾਲਿਆਂ ਦੀ ਸਫ਼ਾਈ ਵਗੈਰਾ ਕਰਵਾ ਦਿੱਤੀ ਗਈ ਸੀ ਅਤੇ ਅਥਾਰਟੀ ਵਲੋਂ ਨੇੜਲੇ ਘਰਾਂ ਵਿਚੋਂ ਆ ਰਹੇ ਪਾਣੀ ਦਾ ਬਹਾਨਾ ਵੀ ਧਰਨਾ ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ ਨੂੰ ਲਗਾ ਕੇ ਆਪਣਾ ਪੱਲਾ ਛੁਡਾਉਣ ਦਾ ਯਤਨ ਕੀਤਾ ਸੀ ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਬਾਜਾਖਾਨਾ, 13 ਸਤੰਬਰ (ਜਗਦੀਪ ਸਿੰਘ ਗਿੱਲ)–ਕਸਬਾ ਬਾਜਾਖਾਨਾ ਵਿਚੋਂ ਲੰਘਦੇ ਕੌਮੀ ਸ਼ਾਹ ਮਾਰਗ ਨੰਬਰ 54 ਹਾਈਵੇ ’ਤੇ ਬਣੇ ਓਵਰਬਿ੍ਜ ਦੇ ਨਾਲ ਲੋਕਾਂ ਦੀ ਸੁਵਿਧਾ ਲਈ ਬਣੀ ਸਰਵਿਸ ਰੋਡ ’ਤੇ ਪਾਣੀ ਦੀ ਨਿਕਾਸੀ ਦਾ ਮਾਮਲਾ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਹੈ ਕਿਉਂਕਿ ਚੌਂਕ ਦੇ ਆਸ ਪਾਸ ਬਣੀਆਂ ਦੁਕਾਨਾਂ ਦੇ ਦੁਕਾਨਦਾਰਾਂ, ਗਾਹਕਾਂ, ਸਕੂਲਾਂ ਦੇ ਵਿਦਿਆਰਥੀਆਂ ਅਤੇ ਰਾਹਗੀਰਾਂ ਲਈ ਸਰਵਿਸ ਰੋਡ ’ਤੇ ਖੜ੍ਹਾ ਗੰਦਾ ਬਦਬੂਦਾਰ ਪਾਣੀ ਲੰਬੇ ਸਮੇਂ ਤੋਂ ਸਿਰਦਰਦੀ ਬਣਿਆ ਹੋਇਆ ਹੈ। ਨਜ਼ਦੀਕੀ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਦੁਕਾਨਦਾਰਾਂ ਵਲੋਂ ਪਿੰਡ ਦੀਆਂ ਪੰਚਾਇਤਾਂ ਅਤੇ ਮੋਹਤਬਰਾਂ ਦੀ ਅਗਵਾਈ ਹੇਠ ਨੈਸ਼ਨਲ ਹਾਈਵੇ ਅਥਾਰਟੀ ਦੇ ਖ਼ਿਲਾਫ਼ ਜੀਦਾ ਟੋਲ ਪਲਾਜ਼ਾ ’ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਅਥਾਰਟੀ ਵਲੋਂ ਇਕ ਵਾਰ ਸਰਵਿਸ ਰੋਡ ਦੇ ਨਾਲ ਲੰਘਦੇ ਨਾਲਿਆਂ ਦੀ ਸਫ਼ਾਈ ਵਗੈਰਾ ਕਰਵਾ ਦਿੱਤੀ ਗਈ ਸੀ ਅਤੇ ਅਥਾਰਟੀ ਵਲੋਂ ਨੇੜਲੇ ਘਰਾਂ ਵਿਚੋਂ ਆ ਰਹੇ ਪਾਣੀ ਦਾ ਬਹਾਨਾ ਵੀ ਧਰਨਾ ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ ਨੂੰ ਲਗਾ ਕੇ ਆਪਣਾ ਪੱਲਾ ਛੁਡਾਉਣ ਦਾ ਯਤਨ ਕੀਤਾ ਸੀ । ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਦੁਕਾਨਦਾਰਾਂ ਅਤੇ ਪਿੰਡ ਵਾਸੀਆਂ ਦੀ ਮੰਗ ’ਤੇ ਹਲਕਾ ਵਿਧਾਇਕ ਜੈਤੋ ਅਮੋਲਕ ਸਿੰਘ ਵਲੋਂ ਪਿਛਲੇ ਸਮੇਂ ਦੌਰਾਨ ਦੇ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਕਸਬਾ ਬਾਜਾਖਾਨਾ ਵਾਸੀਆਂ ਦੀ ਇਸ ਮੰਗ ਨੂੰ ਵਿਧਾਨ ਸਭਾ ਵਿਚ ਉਠਾਇਆ ਗਿਆ ਸੀ ਪ੍ਰੰਤੂ ਦੋ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਦੁਕਾਨਦਾਰਾਂ ਲਈ ਮੁਸੀਬਤ ਬਣਿਆ ਗੰਦੇ ਨਾਲੇ ਦਾ ਪਾਣੀ ਉਸੇ ਤਰ੍ਹਾਂ ਸੜਕਾਂ ’ਤੇ ਖੜ੍ਹਾ ਰਾਹਗੀਰਾਂ ਅਤੇ ਗਾਹਕਾਂ ਨੂੰ ਉਸੇ ਤਰ੍ਹਾਂ ਹੀ ਚਿੜਾ ਰਿਹਾ ਹੈ। ਇਕੱਤਰ ਹੋਏ ਦੁਕਾਨਦਾਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਖੜ੍ਹਾ ਬਦਬੂਦਾਰ ਪਾਣੀ ਇਸ ਵੇਲੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਜਿਸ ਵੱਲ ਪੰਜਾਬ ਸਰਕਾਰ, ਸਿਹਤ ਵਿਭਾਗ ਦਾ ਉੱਕਾ ਵੀ ਧਿਆਨ ਨਹੀਂ ਹੈ। ਇਸ ਮੌਕੇ ਕਸਬਾ ਵਾਸੀਆਂ ਅਤੇ ਸਮੁੱਚੇ ਦੁਕਾਨਦਾਰਾਂ ਨੇ ਪੰਜਾਬ ਸਰਕਾਰ, ਹਲਕਾ ਵਿਧਾਇਕ ਅਮੋਲਕ ਸਿੰਘ ਜੈਤੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਅੱਗੇ ਗੁਹਾਰ ਲਗਾਈ ਕਿ ਸਮੁੱਚੇ ਕਸਬਾ ਬਾਜਾਖਾਨਾ ਵਾਸੀਆਂ ਦੇ ਨਾਲ ਇਲਾਕਾ ਨਿਵਾਸੀਆਂ ਨੂੰ ਇਸ ਬਿਮਾਰੀਆਂ ਨੂੰ ਸੱਦਾ ਦੇ ਰਹੇ ਗੰਦੇ ਪਾਣੀ ਤੋਂ ਨਿਜਾਤ ਦਿਵਾਈ ਜਾਵੇ । ਇਸ ਮੌਕੇ ਕਰਮ ਸਿੰਘ ਬਰਾੜ, ਜਗਤਾਰ ਸਿੰਘ ਬਰਾੜ, ਬਿੱਟੂ ਸਿੰਘ, ਨੀਰਜ ਕੁਮਾਰ ਮੰਗਲਾ, ਜਗਸੀਰ ਸਿੰਘ ਸੀਰਾ ਢਿੱਲੋਂ, ਕੁਲਦੀਪ ਸਿੰਘ ਢਿੱਲੋਂ, ਸ਼ਨੀ ਕੁਮਾਰ, ਸਰਬਜੀਤ ਸਿੰਘ ਬਰਾੜ, ਪੱਪੂ ਗੋਇਲ, ਪਵਨ ਗੋਇਲ, ਸਤਨਾਮ ਸਿੰਘ ਘਾਰੂ, ਕੁਲਦੀਪ ਸਿੰਘ ਵਾਂਦਰ, ਮੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਵਿਖੇ ‘ਭਾਰਤ ਮਾਤਾ ਅਭਿਨੰਦਨ’ ਸਮਾਗਮ ਕਰਵਾਇਆ ਅਗਲੀ ਖ਼ਬਰ ਸਿਆਸੀ ਵਿਤਕਰੇਬਾਜ਼ੀ ਦਾ ਖਮਿਆਜ਼ਾ ਭੁਗਤ ਰਹੇ ਹਨ ਪਿੰਡ ਬਰਗਾੜੀ ਦੇ ਲੋਕ
Ad Position 24