24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਉਦਯੋਗਪਤੀ ਐਸ.ਪੀ. ਓਸਵਾਲ ਠੱਗੀ ਮਾਮਲੇ 'ਚ ਈ.ਡੀ. ਵਲੋਂ ਦੂਜੀ ਗਿ੍ਫ਼ਤਾਰੀ <br/>

Ad Position 21
No active advertisement
ਅਜੀਤ ਡੈਸਕ 03-01-2026

ਨਵੀਂ ਦਿੱਲੀ, 2 ਜਨਵਰੀ (ਜਗਤਾਰ ਸਿੰਘ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਉਦਯੋਗਪਤੀ ਐਸ.ਪੀ. ਓਸਵਾਲ ਤੋਂ 7 ਕਰੋੜ ਰੁਪਏ ਦੀ ਠੱਗੀ ਮਾਮਲੇ ਦੇ ਸੰਬੰਧ 'ਚ ਕਾਨਪੁਰ ਤੋਂ ਇਕ ਹੋਰ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ | ਈ.ਡੀ. ਨੇ ਜਾਣਕਾਰੀ ਦਿੱਤੀ ਕਿ ਲੁਧਿਆਣਾ ਦੇ ਉੱਘੇ ਉਦਯੋਗਪਤੀ ਐਸ.ਪੀ. ਓਸਵਾਲ ਨਾਲ ਸੰਬੰਧਿਤ 'ਡਿਜੀਟਲ ਗਿ੍ਫ਼ਤਾਰੀ' ਅਤੇ ਹਵਾਲਾ ਮਾਮਲੇ 'ਚ ਦੂਜੀ ਗਿ੍ਫ਼ਤਾਰੀ ਕੀਤੀ ਹੈ | ਜਾਂਚ ਏਜੰਸੀ ਨੇ 31 ਦਸੰਬਰ ਨੂੰ ਕਾਨਪੁਰ 'ਚ ਛਾਪੇਮਾਰੀ ਕਰਨ ਤੋਂ ਬਾਅਦ ਅਰਪਿਤ ਰਾਠੌਰ ਨੂੰ ਹਿਰਾਸਤ 'ਚ ਲਿਆ ਸੀ | ਇਹ ਇਸ ਮਾਮਲੇ 'ਚ ਦੂਜੀ ਗਿ੍ਫ਼ਤਾਰੀ ਹੈ | ਈ.ਡੀ. ਦੀ ਜਾਂਚ ਮੁਤਾਬਿਕ ਅਰਪਿਤ ਰਾਠੌਰ ਨੇ ਨਾ ਸਿਰਫ਼ ਓਸਵਾਲ ਨੂੰ , ਸਗੋਂ ਕਈ ਹੋਰ ਨਿਰਦੋਸ਼ ਲੋਕਾਂ ਨੂੰ ਵੀ ਸਾਈਬਰ ਧੋਖਾਧੜੀ ਨਾਲ ਨਿਸ਼ਾਨਾ ਬਣਾਇਆ ਸੀ | ਤਲਾਸ਼ੀ ਦੌਰਾਨ, ਅਧਿਕਾਰੀਆਂ ਨੇ ਉਸ ਤੋਂ ਕਈ ਡਿਜੀਟਲ ਯੰਤਰ ਅਤੇ 14 ਲੱਖ ਰੁਪਏ ਨਕਦ ਜ਼ਬਤ ਕੀਤੇ | ਜਲੰਧਰ ਦੀ ਇਕ ਵਿਸ਼ੇਸ਼ ਅਦਾਲਤ ਨੇ ਮੁਲਜ਼ਮ ਨੂੰ 5 ਜਨਵਰੀ ਤੱਕ ਈ.ਡੀ. ਹਿਰਾਸਤ 'ਚ ਭੇਜ ਦਿੱਤਾ | ਇਸ ਤੋਂ ਪਹਿਲਾਂ ਏਜੰਸੀ ਨੇ 23 ਦਸੰਬਰ ਨੂੰ ਅਸਾਮ ਤੋਂ ਰੂਮੀ ਕਲਿਤਾ ਨੂੰ ਗਿ੍ਫ਼ਤਾਰ ਕੀਤਾ ਸੀ, ਜੋ ਹਾਲੇ ਵੀ ਹਿਰਾਸਤ 'ਚ ਹੈ |

Ad Position 22
No active advertisement
ਪਿਛਲੀ ਖ਼ਬਰ ਨੌਕਰ ਨੇ ਆਪਣੇ 2 ਦੋਸਤਾਂ ਨਾਲ ਮਿਲ ਕੇ ਕੀਤੀ ਸੀ ਮੁਹਾਲੀ ਦੇ ਫੇਜ਼-5 ਵਿਖੇ ਮਹਿਲਾ ਦੀ ਹੱਤਿਆ <br/> ਅਗਲੀ ਖ਼ਬਰ ਇੰਪਲਾਈਜ਼ ਫੈਡਰੇਸ਼ਨ, ਕੰਟਰੈਕਟਰ ਕਰਮਚਾਰੀ ਯੂਨੀਅਨ ਤੇ ਪੈਨਸ਼ਨਰਜ਼ ਵੈੱਲਫੇਅਰ ਐਂਡ ਫੈਡਰੇਸ਼ਨ ਵਲੋਂ ਮੀਟਿੰਗ <br/>
Ad Position 24