23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਵਿਅਕਤੀ ਦਾ ਸ਼ੱਕੀ ਹਾਲਾਤ ਵਿਚ ਕਤਲ

ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਇਲਾਕੇ ਪਿੰਡ ਲਾਦੀਆਂ ਕਲਾਂ ਵਿਚ ਲਿਵ ਇਨ ਰਿਲੇਸ਼ਨਸ਼ਿਪ ’ਚ ਰਹਿ ਰਹੇ ਇਕ ਵਿਅਕਤੀ ਦਾ ਸ਼ੱਕੀ ਹਾਲਾਤ ਵਿਚ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਔਰਤ ਅਜੇ ਫ਼ਰਾਰ ਹੈ। ਪੁਲਿਸ ਵਲੋਂ ਇਸ ਸਬੰਧੀ ਮ੍ਰਿਤਕ ਰਜਿੰਦਰ ਕੁਮਾਰ (55) ਪੁੱਤਰ ਰਮੇਸ਼ ਕੁਮਾਰ ਦੇ ਭਰਾ ਜਿਉਨਾ ਪੁੱਤਰ ਸਾਦਕ ਵਾਸੀ ਫ਼ਿਰੋਜ਼ਪੁਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ।

Ad Position 21
No active advertisement
ਰਜਿੰਦਰ ਕੁਮਾਰ ਦੀ ਪੁਰਾਣੀ ਤਸਵੀਰ। 24-10-2026
ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਇਲਾਕੇ ਪਿੰਡ ਲਾਦੀਆਂ ਕਲਾਂ ਵਿਚ ਲਿਵ ਇਨ ਰਿਲੇਸ਼ਨਸ਼ਿਪ ’ਚ ਰਹਿ ਰਹੇ ਇਕ ਵਿਅਕਤੀ ਦਾ ਸ਼ੱਕੀ ਹਾਲਾਤ ਵਿਚ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਔਰਤ ਅਜੇ ਫ਼ਰਾਰ ਹੈ। ਪੁਲਿਸ ਵਲੋਂ ਇਸ ਸਬੰਧੀ ਮ੍ਰਿਤਕ ਰਜਿੰਦਰ ਕੁਮਾਰ (55) ਪੁੱਤਰ ਰਮੇਸ਼ ਕੁਮਾਰ ਦੇ ਭਰਾ ਜਿਉਨਾ ਪੁੱਤਰ ਸਾਦਕ ਵਾਸੀ ਫ਼ਿਰੋਜ਼ਪੁਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦਾ ਭਰਾ ਰਜਿੰਦਰ ਉਰਫ਼ ਰਮੇਸ਼ ਕੁਮਾਰ ਫ਼ਿਰੋਜ਼ਪੁਰ ਵਿਚ ਦੁੱਧ ਦਾ ਕੰਮ ਕਰਦਾ ਸੀ, ਪਰ ਪਿਛਲੇ ਕਾਫ਼ੀ ਸਮੇਂ ਤੋਂ ਉਹ ਗੁਰਮੀਤ ਕੌਰ ਵਾਸੀ ਫ਼ਿਰੋਜ਼ਪੁਰ ਨਾਲ ਲਾਦੀਆਂ ਕਲਾਂ ਵਿਖੇ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿ ਰਿਹਾ ਸੀ। ਉਸ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਇਨ੍ਹਾਂ ਦੋਵਾਂ ਵਿਚਾਲੇ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਇਹ ਹੁਣ ਅਲੱਗ-ਅਲੱਗ ਰਹਿ ਰਹੇ ਸਨ। ਬੀਤੇ ਦਿਨ ਜਦੋਂ ਉਹ ਆਪਣੇ ਭਰਾ ਦਾ ਪਤਾ ਲੈਣ ਲਈ ਆਇਆ ਤਾਂ ਉਸ ਦੇ ਘਰ ਦਾ ਮੁੱਖ ਦਰਵਾਜ਼ਾ ਬੰਦ ਸੀ। ਜਦੋਂ ਉਹ ਦੀਵਾਰ ਟੱਪ ਕੇ ਅੰਦਰ ਗਿਆ ਤਾਂ ਦੇਖਿਆ ਕਿ ਉਸ ਦੇ ਭਰਾ ਦੀ ਲਾਸ਼ ਮੰਜੇ ’ਤੇ ਪਈ ਸੀ। ਉਸਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ ਦੇ ਨਿਸ਼ਾਨ ਸਨ। ਜਦ ਕਿ ਗੁਰਮੀਤ ਕੌਰ ਬਾਰੇ ਵੀ ਕੁਝ ਵੀ ਪਤਾ ਨਹੀਂ ਲੱਗ ਸਕਿਆ। ਪੁਲਿਸ ਵਲੋਂ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਆਈ. ਅੱਗੇ ਤੀਜੀ ਵਾਰ ਪੇਸ਼ ਹੋਏ ਰਾਜਬੀਰ ਸਿੰਘ ਘੁੰਮਣ ਅਗਲੀ ਖ਼ਬਰ ਡਕਾਲਾ ’ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Ad Position 24