24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਨੌਕਰ ਨੇ ਆਪਣੇ 2 ਦੋਸਤਾਂ ਨਾਲ ਮਿਲ ਕੇ ਕੀਤੀ ਸੀ ਮੁਹਾਲੀ ਦੇ ਫੇਜ਼-5 ਵਿਖੇ ਮਹਿਲਾ ਦੀ ਹੱਤਿਆ <br/>

Ad Position 21
No active advertisement
ਅਜੀਤ ਡੈਸਕ 03-01-2026
ਐੱਸ. ਏ. ਐੱਸ. ਨਗਰ, 2 ਜਨਵਰੀ (ਕਪਿਲ ਵਧਵਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਐਡਵੋਕੇਟ ਜਨਰਲ ਕੇ. ਕੇ. ਗੋਇਲ ਦੀ ਪਤਨੀ ਅਸ਼ੋਕ ਕੁਮਾਰੀ ਗੋਇਲ ਦੀ ਗਲਾ ਘੁੱਟ ਕੇ ਹੱਤਿਆ ਕਰਨ ਅਤੇ ਘਰ ਵਿਚ ਲੁੱਟ-ਖਸੁੱਟ ਕਰਨ ਦੀ ਵਾਰਦਾਤ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ | ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਵਾਰਦਾਤ ਦਾ ਮੁੱਖ ਸਾਜਿਸ਼ਘਾੜਾ ਘਰ ਵਿਚ ਕੰਮ ਕਰਨ ਵਾਲਾ ਨੌਕਰ ਨੀਰਜ ਕੁਮਾਰ ਹੀ ਸੀ, ਜਿਸ ਨੂੰ ਵਾਰਦਾਤ ਵੇਲੇ ਕੁਰਸੀ ਨਾਲ ਬੰਨਿ੍ਹਆ ਹੋਇਆ ਸੀ | ਪੁਲਿਸ ਨੇ ਨੀਰਜ ਨੂੰ ਗਿ੍ਫ਼ਤਾਰ ਕਰਕੇ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ 9 ਜਨਵਰੀ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਪੁਲਿਸ ਮੁਤਾਬਿਕ ਨੀਰਜ ਨੇ ਆਪਣੇ ਦੋ ਬਹੁਤ ਕਰੀਬੀ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਪੂਰੀ ਯੋਜਨਾ ਤਹਿਤ ਅੰਜਾਮ ਦਿੱਤਾ ਸੀ ਅਤੇ ਵਾਰਦਾਤ ਤੋਂ ਬਾਅਦ ਉਸ ਦੇ ਦੋਵੇਂ ਸਾਥੀ ਫ਼ਰਾਰ ਹੋ ਗਏ, ਜਿਨ੍ਹਾਂ ਦੀ ਗਿ੍ਫ਼ਤਾਰੀ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਹੋਰਨਾਂ ਥਾਵਾਂ 'ਤੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ | ਹੱਤਿਆ ਤੋਂ ਬਾਅਦ ਘਰੋਂ ਲੁੱਟੇ ਗਏ ਕਰੀਬ 40 ਤੋਲੇ ਸੋਨੇ ਦੇ ਗਹਿਣੇ ਅਤੇ ਲਗਭਗ 8.50 ਲੱਖ ਰੁਪਏ ਦੀ ਰਾਸ਼ੀ ਵੀ ਫ਼ਰਾਰ ਮੁਲਜ਼ਮਾਂ ਕੋਲ ਹੀ ਹੋਣ ਦੀ ਪੁਸ਼ਟੀ ਹੋਈ ਹੈ, ਜਿਸ ਦੀ ਬਰਾਮਦਗੀ ਲਈ ਯਤਨ ਜਾਰੀ ਹਨ | ਪੁਲਿਸ ਨੇ ਦੱਸਿਆ ਕਿ ਨੀਰਜ ਤੋਂ ਕੀਤੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਵਾਰਦਾਤ ਤੋਂ ਬਾਅਦ ਮੁਲਜ਼ਮ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਵਿਖੇ ਪਹੁੰਚ ਗਏ ਸਨ, ਜਿਥੋਂ ਉਹ ਟ੍ਰੇਨ ਰਾਹੀਂ ਫ਼ਰਾਰ ਹੋ ਗਏ ਸਨ |

Ad Position 22
No active advertisement
ਪਿਛਲੀ ਖ਼ਬਰ ਹਸਪਤਾਲਾਂ 'ਚ ਇਨਫੈਕਸ਼ਨ ਨੂੰ ਘਟਾਉਣ 'ਚ ਮਦਦ ਕਰੇਗਾ 'ਐਂਟੀਮਾਈਕ੍ਰੋਬੀਅਲ ਪੇਂਟ' ਪੰਜਾਬ ਯੂਨੀਵਰਸਿਟੀ ਦੇ ਵਿਗਿਆਨੀਆਂ... ਅਗਲੀ ਖ਼ਬਰ ਉਦਯੋਗਪਤੀ ਐਸ.ਪੀ. ਓਸਵਾਲ ਠੱਗੀ ਮਾਮਲੇ 'ਚ ਈ.ਡੀ. ਵਲੋਂ ਦੂਜੀ ਗਿ੍ਫ਼ਤਾਰੀ <br/>
Ad Position 24